July 11, 2026, 5:28 pm
----------- Advertisement -----------
HomeNewsBreaking Newsਅਕਾਲੀ ਦਲ ਕਰ ਰਿਹਾ ਬੇਅਦਬੀ ਦੀਆਂ ਘਟਨਾਵਾਂ ਤੇ ਸਿਆਸਤ - ਬੀਬੀ ਰਾਮੂੰਵਾਲੀਆ

ਅਕਾਲੀ ਦਲ ਕਰ ਰਿਹਾ ਬੇਅਦਬੀ ਦੀਆਂ ਘਟਨਾਵਾਂ ਤੇ ਸਿਆਸਤ – ਬੀਬੀ ਰਾਮੂੰਵਾਲੀਆ

Published on

----------- Advertisement -----------

ਮੋਹਾਲੀ, 4 ਜਨਵਰੀ 2022 – ਅਕਾਲੀ ਦਲ ਕਰ ਰਿਹਾ ਬੇਅਦਬੀ ਦੀਆਂ ਘਟਨਾਵਾਂ ਸਿਆਸਤ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਆਪਣੇ ਫਰਜ਼ ਭੁੱਲ ਕੇ ਕਰ ਰਹੇ ਨੇ ਅਕਾਲੀ ਦਲ ਦੀ ਹਮਾਇਤ ਇਹ ਸ਼ਬਦ ਭਾਜਪਾ ਦੇ ਬੁਲਾਰਾ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ।

ਬੀਬੀ ਰਾਮੂਵਾਲੀਆ ਨੇ ਕਿਹਾ ਕਿ ਪਹਿਲਾਂ ਤਾਂ ਬਾਦਲ ਸਰਕਾਰ ਦੌਰਾਨ ਬੇਅਦਬੀ ਵਰਗੀਆਂ ਘਟਨਾਵਾਂ ਵਾਪਰੀਆਂ ਅਤੇ ਉਦੋਂ ਪੰਜਾਬ ਸਰਕਾਰ ਚੁੱਪ ਰਹੀ। ਫਿਰ ਸ਼ਾਂਤਮਈ ਢੰਗ ਨਾਲ ਰੋਸ ਕਰ ਰਹੀਆਂ ਸਿੱਖ ਸੰਗਤਾਂ ਉੱਤੇ ਗੋਲੀ ਚੱਲੀ ,ਉਦੋਂ ਵੀ ਪੰਜਾਬ ਸਰਕਾਰ ਚੁੱਪ ਰਹੀ। ਫਿਰ ਕਾਂਗਰਸ ਸਰਕਾਰ ਦੇ ਵੀ ਪੌਣੇ ਪੰਜ ਸਾਲ ਬੀਤ ਜਾਣ ਤੱਕ ਅਕਾਲੀ ਦਲ ਵੱਲੋਂ ਕਿਸੇ ਤਰ੍ਹਾਂ ਦੀ ਕਾਰਵਾਈ ਦੀ ਮੰਗ ਨਹੀਂ ਕੀਤੀ ਗਈ। ਪ੍ਰੰਤੂ ਹੁਣ ਜਦ ਵੋਟਾਂ ਨਜ਼ਦੀਕ ਆ ਗਈਆਂ ਤਾਂ ਤਾਂ ਅਕਾਲੀ ਦਲ ਬੇਅਦਬੀ ਦੀਆਂ ਘਟਨਾਵਾਂ ਨੂੰ ਮੁੱਦਾ ਬਣਾ ਕੇ ਸਿਆਸਤ ਕਰਨੀ ਸ਼ੁਰੂ ਕਰ ਰਿਹਾ ਹੈ ।

ਬੀਬੀ ਰਾਮੂਵਾਲੀਆ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਸਿੱਖੀ ਪ੍ਰਤੀ ਆਪਣਾ ਫ਼ਰਜ਼ ਭੁੱਲ ਕੇ ,ਅਕਾਲੀ ਦਲ ਦੇ ਵਰਕਰ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਅਕਾਲੀ ਦਲ ਨੇ ਅੰਮ੍ਰਿਤਸਰ ਵਿਖੇ ‘ਪੰਥਕ ਰੋਸ ਦਿਵਸ’ ਵੱਜੋਂ ਮਨਾਇਆ,ਜਿਸ ਤੋਂ ਪਹਿਲਾਂ ਸੁਖਬੀਰ ਬਾਦਲ ਅਤੇ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ ਕੀਤੀ, ਮੀਟਿੰਗ ਉਪਰੰਤ ਜਦ ਜਥੇਦਾਰ ਸਾਬ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ ਤਾਂ ਉਹ ਸਿੱਖ ਆਗੂਆਂ ਨੂੰ ਅਪੀਲ ਕਰਦੇ ਹਨ, ਕਿ ਆਪਸੀ ਮਤਭੇਦ ਸੁਲਝਾ ਕੇ ਸ਼੍ਰੋਮਣੀ ਕਮੇਟੀ ਨੂੰ ਮਜ਼ਬੂਤ ਕੀਤਾ ਜਾਵੇ, ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਮਜਬੂਰ ਹੋ ਜਾਵੇਗਾ। ਜਥੇਦਾਰ ਸਾਬ ਦੇ ਇਨ੍ਹਾਂ ਬਿਆਨਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਸਿੱਖ ਧਰਮ ਲਈ ਨਹੀਂ ਬਲਕਿ ਅਕਾਲੀ ਦਲ ਲਈ ਕੰਮ ਕਰ ਰਹੇ ਹਨ। ਜੋ ਕਿ ਬਹੁਤੀ ਨਿੰਦਣਯੋਗ ਹੈ।

ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਿਰਮਾਣ ਵੇਲੇ ਇੱਕ ਸਹੁੰ ਖਾਧੀ ਗਈ ਸੀ, ਕਿ ਧਰਮ ਹਮੇਸ਼ਾ ਰਾਜਨੀਤੀ ਤੋਂ ਉੱਪਰ ਰਹੇਗਾ। ਪਰ ਇੱਥੇ ਸਭ ਕੁਝ ਉਲਟ ਹੋ ਰਿਹਾ ਹੈ। ਇਥੇ ਰਾਜਨੀਤੀ ਧਰਮ ਤੋਂ ਉੱਪਰ ਹੋ ਚੁੱਕੀ ਹੈ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਹੁਕਮ ਅੰਦਰ ਕੰਮ ਕਰ ਰਹੀ ਹੈ ।ਜਦ ਕਿ ਹੋਣਾ ਅਸਲ ਵਿੱਚ ਇਸ ਦੇ ਉਲਟ ਚਾਹੀਦਾ ਹੈ ਕਿ ਅਕਾਲੀ ਦਲ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਕਮਾਂ ਦੇ ਅੰਦਰ ਕੰਮ ਕਰਨਾ ਚਾਹੀਦਾ ਹੈ ।

ਬੀਬੀ ਰਾਮੂਵਾਲੀਆ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਆਪਣਾ ਫਰਜ਼ ਪਛਾਣੋ ।ਉਨ੍ਹਾਂ ਦੱਸਿਆ ਕਿ ਪੰਜਾਬ ਅੰਦਰ ਸਿੱਖੀ ਦਿਨ ਪ੍ਰਤੀ ਦਿਨ ਘਟਦੀ ਜਾ ਰਹੀ ਹੈ, ਇਸ ਨੂੰ ਬਚਾਉਣ ਦੀ ਲੋੜ ਹੈ। ਅਤੇ ਨੌਜਵਾਨ ਵਰਗ ਨੂੰ ਜਾਗਰੂਕ ਕਰਨ ਦੀ ਲੋੜ ਹੈ ,ਕਿ ਸਾਡੇ ਗੁਰੂਆਂ ਨੇ ਸਿੱਖੀ ਸਰੂਪ ਨੂੰ ਬਚਾਉਣ ਲਈ ਕਿਸ ਤਰ੍ਹਾਂ ਬਲਿਦਾਨ ਦਿੱਤੇ ਹਨ। ਉਹਨਾਂ ਦੇ ਬਲਿਦਾਨਾਂ ਦੀ ਕਦਰ ਕਰਨ ਅਤੇ ਸਿੱਖੀ ਸਰੂਪ ਦਾ ਸਨਮਾਨ ਕਰਨ ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਲਵ ਮੈਰਿਜ ਕਰਵਾਉਣ ਤੋਂ ਬਾਅਦ ਘਰਵਾਲੇ ਨੇ ਪਤਨੀ ਦਾ ਕੀਤਾ ਕਤਲ

ਮਾਨਸਾ ਜ਼ਿਲ੍ਹੇ ਦੇ ਪਿੰਡ ਠੁਠੀਆ ਵਾਲੀ ਵਿੱਚ ਦੇਰ ਰਾਤ ਇੱਕ ਪਤੀ ਨੇ ਆਪਣੀ ਪਤਨੀ...

ਜੰਗਲ ’ਚ ਸ਼ੇਰ ਸਿਰਫ਼ ਇਕ ਹੀ ਹੁੰਦਾ ਹੈ, ਕੁਲਬੀਰ ਸਿੰਘ ਜੀਰਾ ਨੇ ਰਾਜਾ ਵੜਿੰਗ ਨਾਲ ਸਾਂਝੀ ਕੀਤੀ ਤਸਵੀਰ

 ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਜੋ ਕਿ ਵੜਿੰਗ ਦੇ ਸਮਰਥਕ ਸਨ, ਨੇ ਐਕਸ...

ਨਕੋਦਰ : ਬਾਈਕ ‘ਤੇ ਜਾ ਰਹੇ ਤਿੰਨ ਦੋਸਤਾਂ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, 2 ਦੀ ਮੌਤ

ਨਕੋਦਰ ਦੇ ਪਿੰਡ ਲੱਧੜਾਂ ਅੱਡੇ ‘ਤੇ ਵਾਪਰਿਆ ਭਿਆਨਕ ਹਾਦਸਾ ਵਾਪਰ ਗਿਆ, ਜਿਸ ਵਿਚ ਦੋ...

‘ਆਪ’ ਵਲੋਂ ਪੰਜਾਬ ਦੇ ਬਲਾਕ ਪ੍ਰਧਾਨਾਂ ਦੀਆਂ ਨਿਯੁਕਤੀਆਂ ਦਾ ਐਲਾਨ

ਆਮ ਆਦਮੀ ਪਾਰਟੀ ਪੰਜਾਬ ਵਲੋਂ ਬਲਾਕ ਪ੍ਰਧਾਨਾਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ ਹੈ।...

ਇਨਫਲੂਐਂਸਰ ਭਾਬੀ ਚੁੰਮੇਵਾਲੀ ਦਾ ਨਿਹੰਗ ਸਿੰਘ ਨੂੰ ਚੈਲੇਂਜ, ਕਿਹਾ-ਮੈਂ ਕੋਈ ਕਤਲ ਨਹੀਂ ਕੀਤਾ, ਜਿਹੜਾ ਮੈਂ ਭੱਜਦੀ…

ਪੰਜਾਬ ਦੀ ਇੰਸਟਾਗ੍ਰਾਮ ਇਨਫਲੂਐਂਸਰ ਭਾਬੀ ਚੁੰਮੇਵਾਲੀ ਉਰਫ਼ ਰਣਜੀਤ ਕੌਰ ਨੇ ਨਿਹੰਗ ਮਨਪ੍ਰੀਤ ਸਿੰਘ ਖਾਲਸਾ...

ਭੂਪੇਸ਼ ਬਘੇਲ ਦੇ ਨਾਲ ਅੱਜ ਚੰਨੀ ਧੜੇ ਦੀ ਵੱਡੀ ਮੀਟਿੰਗ, ਰਾਜਾ ਵੜਿੰਗ ਰਹਿਣਗੇ ਬਾਹਰ

ਪੰਜਾਬ ਕਾਂਗਰਸ ਦੇ ਅੰਦਰ ਲੰਬੇ ਸਮੇਂ ਤੋਂ ਚੱਲ ਰਹੇ ਅੰਦਰੂਨੀ ਕਲੇਸ਼ ਦੇ ਵਿਚਕਾਰ ਪਾਰਟੀ...

ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਕੰਟੇਨਰਾਂ ਰਾਹੀਂ ਵਿਦੇਸ਼ ਭੇਜੇ, ‘ਆਵਾਜ਼-ਏ-ਕੌਮ’ ਨੇ ਮਾਮਲੇ ‘ਚ ਕੀਤੀ ਜਾਂਚ ਦੀ ਮੰਗ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਨੂੰ ਕੰਟੇਨਰਾਂ ਰਾਹੀਂ ਕੈਨੇਡਾ ਦੇ ਸਰੀ...

ਲੁਧਿਆਣਾ ਦੇ ਸੇਵਾ ਕੇਂਦਰ ‘ਚ AAP MLA ਦਾ ਛਾਪਾ, ਦਲਾਲੀ ਤੇ ਰਿਸ਼ਵਤਖੋਰੀ ‘ਤੇ ਭੜਕੇ

https://www.facebook.com/reel/994033530191618 ਤੁਹਾਡੀ ਲੁਧਿਆਣਾ ਤੋਂ ਬਾਹਰ ਬੈਠੇ ਦਲਾਲਾਂ ਨਾਲ ਸੈਟਿੰਗ ਹੈ… ਤੁਸੀਂ ਜਾਣਬੁੱਝ ਕੇ ਲੋਕਾਂ ਦੇ...