ਉੱਘੀ ਸਿੱਖਿਆ ਸ਼ਾਸਤਰੀ ਇੰਦਰਜੀਤ ਕੌਰ ਸੰਧੂ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ। ਦਸ ਦਈਏ ਕਿ ਇੰਦਰਜੀਤ ਕੌਰ ਸੰਧੂ 98 ਸਾਲ ਦੀ ਉਮਰ ਵਿੱਚ ਵੀਰਵਾਰ ਨੂੰ ਸੰਸਾਰ ਨੂੰ ਅਲਵਿਦਾ ਕਹਿ ਗਏ।
ਜਿਕਰਯੋਗ ਹੈ ਕਿ ਇੰਦਰਜੀਤ ਸੰਧੂ 1975 ਤੋਂ 1977 ਤਕ ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ ਦੀ ਵਾਈਸ-ਚਾਂਸਲਰ ਰਹੇ। ਜਿਸ ਤੋਂ ਬਾਅਦ 1980 ਤੋਂ 1985 ਤਕ ਨਵੀਂ ਦਿੱਲੀ ਵਿਖੇ ਸਟਾਫ ਸਿਲੈਕਸ਼ਨ ਕਮਿਸ਼ਨ ਦੀ ਪਹਿਲੀ ਮਹਿਲਾ ਚੇਅਰਮੈਨ ਬਣੀ। ਉਹ ਉੱਤਰੀ ਭਾਰਤ ਦੀ ਕਿਸੇ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਵਾਈਸ-ਚਾਂਸਲਰ ਸੀ, ਜਿਸ ਨੇ ਵੱਖ-ਵੱਖ ਅੰਤਰਰਾਸ਼ਟਰੀ ਅਕਾਦਮਿਕ ਫੋਰਮਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ।











