ਮੈਲਬੋਰਨ : – ਭਾਰਤ ਅਤੇ ਪਾਕਿਸਤਾਨ ਵਿਚਾਲੇ ਟੀ-20 ਵਿਸ਼ਵ ਕੱਪ 2022 ਦਾ ਮੈਚ ਆਸਟ੍ਰੇਲੀਆ ਦੇ ਮੈਲਬੋਰਨ ਵਿੱਚ ਖੇਡਿਆ । ਪਾਕਿਸਤਾਨ ਨੇ ਭਾਰਤ ਨੂੰ 160 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਦੇ 4 ਬੱਲੇਬਾਜ਼ ਪੈਵੇਲੀਅਨ ਪਰਤ ਚੁੱਕੇ ਸਨ ਪਰ ਕੋਹਲੀ ਅਤੇ ਹਾਰਦਿਕ ਪਟੇਲ ਪਾਰੀ ਨੂੰ ਸੰਭਾਲ ਰਹੇ ਸਨ। ਮੈਚ ਦੇ ਆਖਰੀ ਓਵਰਾਂ ਵਿੱਚ ਮੈਚ ਹੋਰ ਵੀ ਰੋਮਾਂਚਕ ਦਿਖਾਈ ਦਿੱਤਾ। ਭਾਰਤ ਨੇ ਪਾਕਿਸਤਾਨ ਨੂੰ 4 ਵਿਕਟਾਂ ਨਾਲ ਹਰਾਇਆ।
ਟੀ-20 ਵਿਸ਼ਵ ਕੱਪ ‘ਚ ਪਾਕਿਸਤਾਨ ਅਤੇ ਭਾਰਤ ਵਿਚਾਲੇ ਸ਼ਾਨਦਾਰ ਮੈਚ ਬਹੁਤ ਰੋਮਾਂਚਕ ਰਿਹਾ। 160 ਦੌੜਾਂ ਦਾ ਪਿੱਛਾ ਕਰਨ ਉਤਰੇ ਭਾਰਤ ਨੂੰ ਆਖਰੀ ਓਵਰ ਵਿੱਚ 16 ਦੌੜਾਂ ਦੀ ਲੋੜ ਸੀ। ਵਿਰਾਟ ਨੇ ਨੋ ਬਾਲ ‘ਤੇ ਛੱਕਾ ਲਗਾਇਆ। ਇਸ ਤੋਂ ਬਾਅਦ ਉਹ ਫ੍ਰੀ ਹਿੱਟ ‘ਤੇ ਬੋਲਡ ਹੋ ਗਏ ਪਰ ਇਸ ‘ਤੇ ਵੀ 3 ਦੌੜਾਂ ਲੈ ਲਈਆਂ। ਇਸ ਤੋਂ ਬਾਅਦ ਡੀਕੇ ਆਊਟ ਹੋ ਗਏ। 2 ਗੇਂਦਾਂ ‘ਤੇ 2 ਦੌੜਾਂ ਚਾਹੀਦੀਆਂ ਹਨ। ਨਵਾਜ਼ ਨੇ ਵਾਈਡ ਗੇਂਦਬਾਜ਼ੀ ਕੀਤੀ ਅਤੇ ਫਿਰ ਅਸ਼ਵਿਨ ਨੇ ਆਖਰੀ ਗੇਂਦ ‘ਤੇ ਜਿੱਤ ਦਿਵਾਈ। ਵਿਰਾਟ ਕੋਹਲੀ ਨੇ ਅਜੇਤੂ 82 ਦੌੜਾਂ ਬਣਾਈਆਂ।
----------- Advertisement -----------
IND Vs PAK: ਭਾਰਤ ਪਾਕਿਸਤਾਨ ਦੇ ਰੋਮਾਂਚਕ ਟੀ-20 ਮੈਚ ਵਿੱਚ ਭਾਰਤ ਦੀ ਜਿੱਤ; ਕੋਹਲੀ ਦੀ ਸ਼ਾਨਦਾਰ ਬੱਲੇਬਾਜ਼ੀ
Published on
----------- Advertisement -----------
----------- Advertisement -----------












