ਚੰਡੀਗੜ੍ਹ, 1 ਫਰਵਰੀ 2022 – ਸੀਨੀਅਰ ਕਾਂਗਰਸੀ ਲੀਡਰ ਜਗਮੋਹਣ ਕੰਗ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਏ ਹਨ। ਜ਼ਿਕਰਯੋਗ ਹੈ ਕੇ ਜਗਮੋਹਨ ਕੰਗ ਟਿਕਟ ਨਾ ਮਿਲਣ ਕਾਰਨ ਕਾਂਗਰਸ ਤੋ ਨਾਰਾਜ਼ ਚੱਲ ਰਹੇ ਸਨ। ਬੀਤੇ ਦਿਨੀਂ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ CM ਚੰਨੀ ‘ਤੇ ਵੱਡੇ ਇਲਜ਼ਾਮ ਵੀ ਲਾਏ ਸਨ।
ਇਸ ਦੌਰਾਨ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜਗਮੋਹਨ ਸਿੰਘ ਕੰਗ ਅਤੇ ਉਨ੍ਹਾਂ ਦੇ ਪੁੱਤਰਾਂ ਯਾਦਵਿੰਦਰ ਸਿੰਘ ਕੰਗ ਅਤੇ ਅਮਰਿੰਦਰ ਸਿੰਘ ਕੰਗ ਨੂੰ ‘ਆਪ’ ਪਰਿਵਾਰ ਵਿੱਚ ਸ਼ਾਮਲ ਕੀਤਾ। ਇਸ ਮੌਕੇ ‘ਆਪ’ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਮੌਜੂਦ ਸਨ।












