July 30, 2026, 9:20 pm
----------- Advertisement -----------
HomeNewsBreaking Newsਵੱਡੀ ਖਬਰ : ਮਨਪ੍ਰੀਤ ਬਾਦਲ ਖਿਲਾਫ਼ ਲੁੱਕ ਆਊਟ ਸਰਕੂਲਰ ਜਾਰੀ

ਵੱਡੀ ਖਬਰ : ਮਨਪ੍ਰੀਤ ਬਾਦਲ ਖਿਲਾਫ਼ ਲੁੱਕ ਆਊਟ ਸਰਕੂਲਰ ਜਾਰੀ

Published on

----------- Advertisement -----------

ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਮੌਜੂਦਾ ਭਾਜਪਾ ਆਗੂ ਮਨਪ੍ਰੀਤ ਬਾਦਲ ਖਿਲਾਫ ਲੁੱਕਆਊਟ ਸਰਕੂਲਰ (LOC) ਜਾਰੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸਾਰੇ ਹਵਾਈ ਅੱਡਿਆਂ ‘ਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਵਿਜੀਲੈਂਸ ਨੂੰ ਸ਼ੱਕ ਹੈ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਮਨਪ੍ਰੀਤ ਬਾਦਲ ਵਿਦੇਸ਼ ਭੱਜ ਸਕਦਾ ਹੈ।
ਦੱਸ ਦਈਏ ਕਿ ਮਨਪ੍ਰੀਤ ਬਾਦਲ ਦੀ ਅਗਾਊਂ ਜ਼ਮਾਨਤ ‘ਤੇ ਅੱਜ ਸੁਣਵਾਈ ਹੋਵੇਗੀ। ਬਠਿੰਡਾ ਦੀ ਸੈਸ਼ਨ ਅਦਾਲਤ ਵਿੱਚ ਇਸ ਸਬੰਧੀ ਬਹਿਸ ਹੋਵੇਗੀ। ਵਿਜੀਲੈਂਸ ਬਿਊਰੋ ਨੇ ਮਨਪ੍ਰੀਤ ਬਾਦਲ ਖ਼ਿਲਾਫ਼ ਜ਼ਮੀਨ ਅਲਾਟਮੈਂਟ ਮਾਮਲੇ ਵਿੱਚ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਮਨਪ੍ਰੀਤ ਤੋਂ ਇਲਾਵਾ 5 ਹੋਰ ਮੁਲਜ਼ਮ ਨਾਮਜ਼ਦ ਕੀਤੇ ਗਏ ਸਨ। ਮਨਪ੍ਰੀਤ ਬਾਦਲ ਨੇ ਗ੍ਰਿਫਤਾਰੀ ਤੋਂ ਬਚਣ ਲਈ ਚਾਰ ਦਿਨ ਪਹਿਲਾਂ ਅਦਾਲਤ ਤੋਂ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ।
ਜਿਸ ਤੋਂ ਬਾਅਦ ਮਨਪ੍ਰੀਤ ਬਾਦਲ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ। ਮਨਪ੍ਰੀਤ ਬਾਦਲ ਦੀ ਭਾਲ ਵਿੱਚ ਵਿਜੀਲੈਂਸ ਬਿਊਰੋ ਨੇ ਬੀਤੇ ਕੱਲ੍ਹ ਮੁਕਤਸਰ ਦੇ ਪਿੰਡ ਬਾਦਲ ਵਿੱਚ ਉਨ੍ਹਾਂ ਦੇ ਘਰ ਵੀ ਛਾਪਾ ਮਾਰਿਆ ਸੀ। ਹਾਲਾਂਕਿ ਮਨਪ੍ਰੀਤ ਬਾਦਲ ਉੱਥੇ ਨਹੀਂ ਮਿਲੇ। ਹੁਣ ਸਾਰਿਆਂ ਦੀਆਂ ਨਜ਼ਰਾਂ ਅੱਜ ਅਦਾਲਤ ‘ਚ ਹੋਣ ਵਾਲੀ ਸੁਣਵਾਈ ‘ਤੇ ਟਿਕੀਆਂ ਹੋਈਆਂ ਹਨ। ਜੇਕਰ ਜ਼ਮਾਨਤ ਨਾ ਮਿਲੀ ਤਾਂ ਮਨਪ੍ਰੀਤ ਬਾਦਲ ਨੂੰ ਜਲਦ ਗ੍ਰਿਫਤਾਰ ਕੀਤਾ ਜਾ ਸਕਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

CM ਮਾਨ ਫਿਰੋਜ਼ਪੁਰ ‘ਚ ਲਹਿਰਾਉਣਗੇ ਝੰਡਾ, 15 ਅਗਸਤ ਨੂੰ ਲੈ ਕੇ ਮੁੱਖ ਮਹਿਮਾਨਾਂ ਦੀ ਲਿਸਟ ਜਾਰੀ

ਪੰਜਾਬ ਸਰਕਾਰ ਨੇ 15 ਅਗਸਤ ਯਾਨੀ ਆਜ਼ਾਦੀ ਦਿਹਾੜਾ 2026 ਦੇ ਜ਼ਿਲ੍ਹਾ ਅਤੇ ਰਾਜ ਪੱਧਰੀ...

‘ਪੈਸੇ ਵਾਪਸ ਮੰਗਣਾ ਉਕਸਾਉਣਾ ਨਹੀਂ’, ਖੁਦਕੁਸ਼ੀ ਮਾਮਲੇ ‘ਚ ਹਾਈਕੋਰਟ ਨੇ ਸੁਣਾਇਆ ਅਹਿਮ ਫੈਸਲਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖੁਦਕੁਸ਼ੀ ਲਈ ਉਕਸਾਉਣ ਦੇ ਇੱਕ ਮਾਮਲੇ ਵਿੱਚ ਇੱਕ...

ਭਾਰੀ ਮੀਂਹ ਤੇ ਜ਼ਮੀਨ ਖਿਸਕਣ ਕਾਰਨ ਕੇਦਾਰਨਾਥ ਯਾਤਰਾ ਦਾ ਰਸਤਾ ਬੰਦ, ਗੌਰੀਕੁੰਡ ਤੋਂ ਅੱਗੇ ਪਹਾੜੀ ਦਾ ਹਿੱਸਾ ਡਿੱਗਿਆ

ਕੇਦਾਰਨਾਥ ਯਾਤਰਾ ਮਾਰਗ ‘ਤੇ ਲਗਾਤਾਰ ਹੋ ਰਹੀ ਮੋਹਲੇਧਾਰ ਬਾਰਿਸ਼ ਦੌਰਾਨ ਵੀਰਵਾਰ ਸਵੇਰੇ ਇੱਕ ਵੱਡਾ...

ਪੰਜਾਬ ਕਾਂਗਰਸ ਦੀ ਦਿੱਲੀ ‘ਚ ਹੋਈ ਸੀਕਰੇਟ ਮੀਟਿੰਗ, ਰਾਜਾ ਵੜਿੰਗ ਅਸਤੀਫ਼ਾ ਦੇਣ ਲਈ ਤਿਆਰ; ਗੁੱਟਬੰਦੀ ਹੋਈ ਤੇਜ਼

ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅੰਦਰਲੀ ਧੜੇਬੰਦੀ ਅਤੇ ਅੰਦਰੂਨੀ ਕਲੇਸ਼...

 ਜਗਮੀਤ ਸਿੰਘ ਨੂੰ ਡੈਸਟੀਨੇਸ਼ਨ ਕੈਨੇਡਾ ਦਾ ਮੁਖੀ ਲਾਉਣ ਦੀ ਤਿਆਰੀ

ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ ਦੇ 2017 ਤੋਂ 2025 ਤੱਕ ਪ੍ਰਧਾਨ ਰਹੇ ਜਗਮੀਤ ਸਿੰਘ...

ਬੇਅਦਬੀ ਕਾਨੂੰਨ ਦੇ ਸੋਧੇ ਖਰੜੇ ‘ਤੇ ਜਥੇਦਾਰ ਬੋਲੇ – ‘ਗੁਰੂ ਗ੍ਰੰਥ ਸਾਹਿਬ ਤੇ ਕੋਈ ਕਾਨੂੰਨ ਨਹੀਂ ਬਣਾਇਆ ਜਾ ਸਕਦਾ’

ਜਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026 ਨੂੰ ਲੈ ਕੇ ਪੰਜਾਬ...

ਇਸ ਪਿੰਡ ਦੇ ਮੁੰਡਾ-ਕੁੜੀ ਆਪਸ ਵਿਚ ਨਹੀਂ ਕਰਵਾ ਸਕਣਗੇ ਵਿਆਹ, ਪੰਚਾਇਤ ਨੇ ਮਤਾ ਕੀਤਾ ਪਾਸ

ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਬੋਪਾਰਾਏ ਕਲਾਂ ਵਿਖੇ ਪਿੰਡ ਦੀਆਂ ਸਦੀਆਂ ਪੁਰਾਣੀਆਂ ਮਾਨਤਾਵਾਂ...

ਕੈਨੇਡਾ ਦੇ ਟੋਰਾਂਟੋ ਵਿੱਚ ਅੰਮ੍ਰਿਤਸਰ ਦੀ 26 ਸਾਲਾ ਲੜਕੀ ਦਾ ਗੋਲੀ ਮਾਰ ਕੇ ਕਤਲ, ਪੰਜਾਬੀ ਮੁੰਡੇ ਨੇ ਇਲਜ਼ਾਮ!

ਕੈਨੇਡਾ ਦੇ ਟੋਰਾਂਟੋ ਵਿੱਚ ਅੰਮ੍ਰਿਤਸਰ ਦੀ 26 ਸਾਲਾ ਨਵਨੀਤ ਕੌਰ ਦੀ ਦਿਨ-ਦਿਹਾੜੇ ਗੋਲੀ ਮਾਰ...

BS-3 ਗੱਡੀਆਂ ਦੇ ਬਦਲਣੇ ਪੈ ਸਕਦੇ ਹਨ ਰਬੜ ਦੇ ਪੁਰਜੇ, E20 ਪੈਟਰੋਲ ‘ਤੇ ਨਿਤਿਨ ਗਡਕਰੀ ਦਾ ਵੱਡਾ ਬਿਆਨ

ਕੇਂਦਰ ਸਰਕਾਰ ਨੇ ਪਹਿਲੀ ਵਾਰ ਮੰਨਿਆ ਕਿ E-20 ਪੈਟਰੋਲ ਇਸਤੇਮਾਲ ਕਰਨ ਨਾਲ ਗੱਡੀਆਂ ਨੂੰ...