ਚੰਡੀਗੜ੍ਹ, 28 ਅਪ੍ਰੈਲ 2022 : – ਪੰਜਾਬ ਸਰਕਾਰ ਸਾਰੇ ਵਿਧਾਨ ਸਭਾ ਹਲਕਿਆਂ ‘ਚ ਜਲਦ ਮੁਹੱਲਾ ਕਲੀਨਿਕ ਖੋਲ੍ਹਣ ਜਾ ਰਹੀ ਹੈ। ਜਿਸ ਦੇ ਲਈ ਸਿਹਤ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਤਾਂ ਜੋ ਹਰ ਵਿਧਾਨ ਸਭਾ ਖੇਤਰ ‘ਚ ਮੁਹੱਲਾ ਕਲੀਨਿਕ ਲਈ ਸਥਾਨ ਨਿਸਚਿਤ ਕੀਤਾ ਜਾ ਸਕੇ। ਇਸ ਦੇ ਲਈ 1 ਮਈ ਤੱਕ ਸਬੰਧਿਤ ਏਰੀਏ ਦੇ ਐਮ ਐਲ ਏ ਨਾਲ ਰਾਬਤਾ ਕਾਇਮ ਕਰਕੇ ਸਾਰੀ ਜਾਣਕਾਰੀ ਜਾਣਕਾਰੀ ਭੇਜਣ ਲਈ ਕਿਹਾ ਗਿਆ ਹੈ।













