ਜਲੰਧਰ : – ਰੈਲੀ ਤੋਂ ਬਾਅਦ ਮੈਂ ਸ਼੍ਰੀ ਦੇਵੀ ਤਾਲਾਬ ਮੰਦਰ ਵਿਖੇ ਮਾਤਾ ਦੇ ਦਰਸ਼ਨ ਕਰਨਾ ਚਾਹੁੰਦਾ ਸੀ। ਇੱਥੋਂ ਦੀ ਪੁਲੀਸ ਤੇ ਪ੍ਰਸ਼ਾਸਨ ਨੇ ਹੱਥ ਖੜ੍ਹੇ ਕਰ ਦਿੱਤੇ। ਉਨ੍ਹਾਂ ਕਿਹਾ ਕਿ ਅਸੀਂ ਪ੍ਰਬੰਧ ਨਹੀਂ ਕਰ ਸਕਦੇ। ਤੁਸੀਂ ਹੈਲੀਕਾਪਟਰ ਰਾਹੀਂ ਜਾਓ। ਮੈਂ ਜ਼ਰੂਰ ਦੁਬਾਰਾ ਆਵਾਂਗਾ ਅਤੇ ਆਪਣੀ ਮਾਂ ਦੇ ਚਰਨਾਂ ਵਿੱਚ ਸਿਰ ਝੁਕਾਵਾਂਗਾ। ਉਨ੍ਹਾਂ ਕਿਹਾ ਕੇ ਇਹ ਹਾਲ ਹੈ ਪੰਜਾਬ ਵਿਚ ਸਰਕਾਰ ਦਾ| ਪੰਜਾਬ ਵਿਧਾਨ ਸਭਾ ਚੋਣਾਂ ‘ਚ ਭਾਜਪਾ ਗਠਜੋੜ ਦੇ ਪ੍ਰਚਾਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਜਲੰਧਰ ਦੇ ਪੀਏਪੀ ਗਰਾਊਂਡ ‘ਚ ਪਹੁੰਚੇ। ਇਸ ਰੈਲੀ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਸਮੇਤ ਹੋਰ ਆਗੂ ਮੌਜੂਦ ਹਨ।
----------- Advertisement -----------
ਮੰਦਰ ਜਾਣਾ ਚਾਹੁੰਦਾ ਸੀ, ਪੁਲਸ-ਪ੍ਰਸ਼ਾਸਨ ਨੇ ਖੜ੍ਹੇ ਕੀਤੇ ਹੱਥ : ਪੀਐਮ ਮੋਦੀ
Published on
----------- Advertisement -----------












