June 7, 2026, 1:44 pm
----------- Advertisement -----------
HomeNewsBreaking NewsNCC ਰੈਲੀ-2022 'ਚ ਪੱਗ ਬੰਨ੍ਹ ਕੇ ਪੀ ਐਮ ਮੋਦੀ ਨੇ ਕੀਤੀ ਸ਼ਿਰਕਤ

NCC ਰੈਲੀ-2022 ‘ਚ ਪੱਗ ਬੰਨ੍ਹ ਕੇ ਪੀ ਐਮ ਮੋਦੀ ਨੇ ਕੀਤੀ ਸ਼ਿਰਕਤ

Published on

----------- Advertisement -----------

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਧਾਨ ਸਭਾ ਚੋਣਾਂ ਲਈ ਜ਼ੋਰਾਂ ‘ਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਪੀ.ਐਮ ਮੋਦੀ ਜਿਸ ਵੀ ਸੂਬੇ ਵਿਚ ਚੋਣਾਂ ਦੇ ਪ੍ਰਚਾਰ ਲਈ ਜਾਂਦੇ ਹਨ ਉਥੋਂ ਦੇ ਮਸ਼ਹੂਰ ਕੱਪੜੇ ਪਹਿਨ ਕੇ ਜਨਤਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸ਼ੁੱਕਰਵਾਰ, 28 ਜਨਵਰੀ ਨੂੰ, ਪੀਐੱਮ ਮੋਦੀ ਨੇ NCC ਪਰੇਡ ਵਿੱਚ ਹਿੱਸਾ ਲਿਆ। ਜਿਸ ਦੌਰਾਨ ਉਹਨਾਂ ਨੇ ਪੰਜਾਬੀ ਪੱਗ ਬੰਨੀ ਹੋਈ ਸੀ। NCC ਦੀ ਇਹ ਸਾਲਾਨਾ ਪਰੇਡ ਹਰ ਸਾਲ 28 ਜਨਵਰੀ ਨੂੰ ਹੁੰਦੀ ਹੈ। ਇਸ ਤੋਂ ਪਹਿਲਾ 26 ਜਨਵਰੀ ਨੂੰ, ਪੀਐਮ ਮੋਦੀ ਨੇ ਗਣਤੰਤਰ ਦਿਵਸ ਸਮਾਰੋਹ ਵਿੱਚ ਬ੍ਰਹਮਕਮਲ ਟੋਪੀ ਅਤੇ ਮਣੀਪੁਰ ਦਾ ਗਮਚਾ ਪਹਿਨ ਕੇ ਸ਼ਿਰਕਤ ਕੀਤੀ ਸੀ।
NCC ਪਰੇਡ ਦੌਰਾਨ PM ਮੋਦੀ ਸਿੱਖ ਪਹਿਰਾਵੇ ‘ਚ ਨਜ਼ਰ ਆਏ। ਉਹਨਾਂ ਨੇ ਪੱਗ ਬੰਨੀ ਹੋਈ ਸੀ ਅਤੇ ਗੂੜ੍ਹੇ ਹਰੇ ਰੰਗ ਦਾ ਸਾਫਾ ਵੀ ਪਾਇਆ ਹੋਇਆ ਸੀ। ਇਸ ਦੇ ਨਾਲ ਹੀ ਉਹਨਾਂ ਨੇ ਕਾਲੇ ਚਸ਼ਮੇ ਵੀ ਪਾਏ ਹੋਏ ਸਨ। ਪ੍ਰਧਾਨ ਮੰਤਰੀ ਨੇ ਗਾਰਡ ਆਫ਼ ਆਨਰ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਹ ਪਰੇਡ ਦਿੱਲੀ ਦੇ ਕਰਿਅੱਪਾ ਪਰੇਡ ਮੈਦਾਨ ਵਿਚ ਹੋਈ। ਇਸ ਦਿਨ ਐਨਸੀਸੀ ਦੇ ਗਣਤੰਤਰ ਦਿਵਸ ਕੈਂਪ ਦਾ ਸਮਾਪਤੀ ਸਮਾਰੋਹ ਹੁੰਦਾ ਹੈ। ਇਸ ਵਿੱਚ ਪ੍ਰਧਾਨ ਮੰਤਰੀ ਕੈਡਿਟਾਂ ਦੀ ਸਲਾਮੀ ਲੈਂਦੇ ਹਨ ਅਤੇ ਸਰਵੋਤਮ ਕੈਡਿਟਾਂ ਨੂੰ ਸਨਮਾਨਿਤ ਕਰਦੇ ਹਨ।
ਦਿੱਲੀ ‘ਚ ਆਯੋਜਿਤ NCC ਰੈਲੀ-2022 ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਮੈਨੂੰ ਮਾਣ ਹੈ ਕਿ ਮੈਂ ਵੀ NCC ਦਾ ਸਰਗਰਮ ਮੈਂਬਰ ਸੀ। ਸਾਡੀ ਸਰਕਾਰ ਐਨਸੀਸੀ ਨੂੰ ਮਜ਼ਬੂਤ ​​ਕਰਨ ਲਈ ਕਈ ਕਦਮ ਚੁੱਕ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਅਮਿਤ ਸ਼ਾਹ ਤੇ ਨੱਡਾ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ...

ਆਮ ਆਦਮੀ ਨੂੰ ਮਹਿੰਗਾਈ ਦਾ ਝਟਕਾ, ਮਹਿੰਗਾ ਹੋਇਆ ਘਰੇਲੂ LPG ਸਿਲੰਡਰ

ਦੇਸ਼ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਨੇ ਆਮ ਆਦਮੀ ਦਾ ਜੀਣਾ ਮੁਸ਼ਕਲ ਕਰ ਦਿੱਤਾ...

 ਲਾਪਤਾ ਆਸਟ੍ਰੇਲੀਅਨ ਨਾਗਰਿਕ ਮਾਮਲੇ ’ਚ ਵੱਡੀ ਅਪਡੇਟ; ਭਰਾ ਵੱਲੋਂ ਹੀ ਕੀਤਾ ਗਿਆ ਕਤਲ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਸਟ੍ਰੇਲੀਆ ਸਥਿਤ ਐਨਆਰਆਈ ਅਤੇ ਗਣਿਤ ਅਧਿਆਪਕ ਸੁਨੀਲ ਸ਼ਰਮਾ ਦੇ ਲਾਪਤਾ...

ਜਲੰਧਰ ਵਿਚ ਪੁਲਿਸ ਰੇਡ ਵੇਲੇ ਹੰਗਾਮਾ, ਲਵਪ੍ਰੀਤ ਦੀ ਗੋਲੀ ਲੱਗਣ ਨਾਲ ਮੌਤ

ਜਲੰਧਰ 'ਚ ਪੁਲਿਸ ਦੀ ਗੋਲੀ ਲੱਗਣ ਕਾਰਨ ਮੁਲਜ਼ਮ ਦੀ ਮੌਤ ਹੋ ਗਈ। ਲਵਪ੍ਰੀਤ ਦੀ...

•ਹੁਸ਼ਿਆਰਪੁਰ ਵਿਖੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਏ.ਐਫ.ਪੀ.ਆਈ. ਦਾ ਉਦਘਾਟਨ ਜਲਦ ਕੀਤਾ ਜਾਵੇਗਾ: ਰੋਜ਼ਗਾਰ ਉਤਪੱਤੀ ਮੰਤਰੀ

ਚੰਡੀਗੜ੍ਹ, 5 ਜੂਨ:ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ,...

ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ‘ਤੇ ਨਕੇਲ ਕੱਸਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ – ਕੇਜਰੀਵਾਲ

ਨਵੀਂ ਦਿੱਲੀ, 05 ਜੂਨ 2026:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ...

‘ਚਿੱਟੇ’ ਦੀ ਲਤ ਕਾਰਨ ਵੇਚ ਦਿੱਤਾ 16 ਦਿਨਾਂ ਦਾ ਬੱਚਾ, ਖਰੀਦਣ ਵਾਲੇ ਨੇ ਪੈਸੇ ਵਾਪਸ ਮੰਗੇ ਤਾਂ ਹੋਇਆ ਖੁਲਾਸਾ

ਜਲੰਧਰ ‘ਚ ਇੱਕ ਵਿਅਕਤੀ ਨੇ ‘ਚਿੱਟੇ’ ਦੀ ਲਤ ਨੂੰ ਪੂਰਾ ਕਰਨ ਲਈ ਆਪਣੀ ਤਲਾਕਸ਼ੁਦਾ...