ਬਲਾਤਕਾਰ ਅਤੇ ਕਤਲ ਕੇਸ ‘ਚ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ 21 ਦਿਨਾਂ ਦੀ ਪੈਰੋਲ ‘ਤੇ ਹਨ। ਜਿਸ ਤੋਂ ਬਾਅਦ ਉਹ ਹੁਣ ਗੁਰੂਗ੍ਰਾਮ ਦੇ ਨਾਮਚਰਚਾ ਘਰ ਦੀ ਤੀਜੀ ਮੰਜਿਲ ਤੇ ਰਹਿ ਰਹੇ ਹਨ। ਸ਼ੁੱਕਰਵਾਰ ਦੁਪਹਿਰ ਕਰੀਬ 2.30 ਵਜੇ ਰਾਜਨੀਤੀ ਵਿੰਗ ਦੇ ਸੱਤ-ਅੱਠ ਮੈਂਬਰ ਗੁਰੂਗ੍ਰਾਮ ਦੇ ਨਾਮਚਰਚਾ ਘਰ ਡੇਰਾ ਮੁਖੀ ਨੂੰ ਮਿਲਣ ਲਈ ਪਹੁੰਚੇ। ਡੇਰਾ ਮੁਖੀ ਨੂੰ ਮਿਲਣ ਵਾਲੇ ਸਿਆਸੀ ਵਿੰਗ ਦੇ ਅਹੁਦੇਦਾਰਾਂ ਦੇ ਭਾਜਪਾ ਆਗੂਆਂ ਨਾਲ ਨਜ਼ਦੀਕੀ ਸਬੰਧ ਦੱਸੇ ਜਾ ਰਹੇ ਹਨ।
ਦਸ ਦਈਏ ਕਿ ਨਾਮਚਰਚਾ ਘਰ ਦੇ ਗੇਟ ਦੇ ਬਾਹਰ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ। ਜਿਸ ਤੋਂ ਬਾਅਦ ਮੀਟਿੰਗ ਕਰਨ ਪੁਹੰਚੇ ਅਧਿਕਾਰੀਆਂ ਨੇ 300 ਮੀਟਰ ਦੂਰ ਇੱਕ ਪਾਰਕ ਵਿੱਚ ਮੀਟਿੰਗ ਕੀਤੀ। ਇਸ ਮੀਟਿੰਗ ਨੂੰ ਪੰਜਾਬ ਚੋਣਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।
ਉਧਰ ਡੇਰਾ ਅਧਿਕਾਰੀਆਂ ਨੇ ਦੱਸਿਆ ਕਿ ਡੇਰਾ ਮੁਖੀ ਬਾਰੇ ਜਾਣਕਾਰੀ ਲੀਕ ਕੀਤੀ ਜਾ ਰਹੀ ਹੈ। ਭਵਿੱਖ ਵਿੱਚ ਕੋਈ ਜਾਣਕਾਰੀ ਲੀਕ ਨਾ ਹੋਵੇ ਇਸ ਲਈ ਡੇਰੇ ਦੇ ਸੇਵਾਦਾਰਾਂ ਨੂੰ ਕਸਮਾਂ ਖਵਾਈਆਂ ਗਈਆਂ।
----------- Advertisement -----------
ਰਾਜਨੀਤੀ ਵਿੰਗ ਦੇ ਮੈਂਬਰਾ ਨੇ ਰਾਮ ਰਹੀਮ ਨਾਲ ਕੀਤੀ ਮੁਲਾਕਾਤ
Published on
----------- Advertisement -----------
----------- Advertisement -----------


