August 12, 2026, 7:24 pm
----------- Advertisement -----------
HomeNewsBreaking Newsਰਾਮ ਰਹੀਮ ਨੂੰ ਫਿਰ ਪੈਰੋਲ ਦੀ ਤਿਆਰੀ; ਸਿਰਸਾ ਦੇ ਡੇਰੇ 'ਚ ਤਿਆਰੀਆਂ...

ਰਾਮ ਰਹੀਮ ਨੂੰ ਫਿਰ ਪੈਰੋਲ ਦੀ ਤਿਆਰੀ; ਸਿਰਸਾ ਦੇ ਡੇਰੇ ‘ਚ ਤਿਆਰੀਆਂ ਸ਼ੁਰੂ

Published on

----------- Advertisement -----------

ਸਿਰਸਾ ਦੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਜਲਦ ਹੀ ਬਾਹਰ ਆ ਸਕਦੇ ਹਨ। ਰਾਮ ਰਹੀਮ ਨੂੰ ਪੈਰੋਲ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਮੇਂ ਡੇਰਾ ਮੁਖੀ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਜਿੱਥੇ ਉਹ ਸਾਧਵੀ ਜਿਨਸੀ ਸ਼ੋਸ਼ਣ, ਪੱਤਰਕਾਰ ਛਤਰਪਤੀ ਅਤੇ ਰਣਜੀਤ ਸਿੰਘ ਕਤਲ ਕੇਸ ਵਿੱਚ ਸਜ਼ਾ ਭੁਗਤ ਰਿਹਾ ਹੈ।
ਇਸ ਵਾਰ ਪੈਰੋਲ ‘ਤੇ ਆਉਣ ਤੋਂ ਬਾਅਦ ਡੇਰਾ ਮੁਖੀ ਰਾਜਸਥਾਨ ਦੇ ਡੇਰੇ ਜਾਂ ਸਿਰਸਾ ‘ਚ ਹੀ ਰਹੇਗਾ। ਇਸ ਦੇ ਲਈ ਡੇਰਾ ਪ੍ਰਬੰਧਕਾਂ ਵੱਲੋਂ ਦੋਵਾਂ ਥਾਵਾਂ ‘ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਡੇਰਾ ਮੁਖੀ ਦੀ ਪੈਰੋਲ ਨੂੰ ਆਦਮਪੁਰ ਉਪ ਚੋਣ ਅਤੇ ਪੰਚਾਇਤੀ ਚੋਣਾਂ ਨਾਲ ਵੀ ਜੋੜਿਆ ਜਾ ਰਿਹਾ ਹੈ।
ਡੇਰਾ ਮੁਖੀ ਇਸ ਸਾਲ ਵਿੱਚ ਦੋ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ। ਫਰਵਰੀ ਵਿੱਚ ਡੇਰਾਮੁਖੀ ਨੇ 21 ਦਿਨਾਂ ਦੀ ਫਰਲੋ ਲਈ ਸੀ। ਇਸ ਤੋਂ ਬਾਅਦ ਜੂਨ ਮਹੀਨੇ ‘ਚ ਉਹ ਇਕ ਮਹੀਨੇ ਲਈ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਇਸ ਸਾਲ ਦਸੰਬਰ ਤੋਂ ਪਹਿਲਾਂ ਡੇਰਾਮੁਖੀ 40 ਦਿਨਾਂ ਦੀ ਹੋਰ ਪੈਰੋਲ ਲੈ ਸਕਦਾ ਹੈ। ਨਿਯਮਾਂ ਮੁਤਾਬਕ ਡੇਰਮੁਖੀ ਨੂੰ ਸਾਲ ਵਿੱਚ ਕਰੀਬ 90 ਦਿਨ ਜੇਲ੍ਹ ਤੋਂ ਰਿਹਾਈ ਮਿਲ ਸਕਦੀ ਹੈ। ਇਸ ਵਿੱਚ 21 ਦਿਨਾਂ ਦੀ ਫਰਲੋ ਅਤੇ 70 ਦਿਨਾਂ ਦੀ ਪੈਰੋਲ ਸ਼ਾਮਲ ਹੈ।
ਹਰਿਆਣਾ ਵਿੱਚ ਆਦਮਪੁਰ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਪੰਚਾਇਤੀ ਚੋਣਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਪਹਿਲੇ ਪੜਾਅ ਵਿੱਚ 9 ਜ਼ਿਲ੍ਹਿਆਂ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਹਨ। ਰਾਮ ਰਹੀਮ ਦੇ ਸਾਹਮਣੇ ਆਉਣ ਨੂੰ ਵੀ ਇਸ ਨਾਲ ਜੋੜਿਆ ਜਾ ਰਿਹਾ ਹੈ। ਰਾਮ ਰਹੀਮ ਦੀ ਪੈਰੋਲ ਮਿਆਦ ਦੌਰਾਨ ਡੇਰੇ ਦਾ ਸਿਆਸੀ ਵਿੰਗ ਸਮਰਥਨ ਦੀ ਰਣਨੀਤੀ ਬਣਾਏਗਾ। ਜਿਸ ਬਾਰੇ ਸੰਗਤਾਂ ਨੂੰ ਅੱਗੇ ਤੋਂ ਜਾਣੂ ਕਰਵਾਇਆ ਜਾਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਨਵਾਂਸ਼ਹਿਰ: ਔਨਲਾਈਨ ਗੇਮ ‘ਚ ਪੈਸੇ ਗੁਆਉਣ ਤੋਂ ਬਾਅਦ 3 ਦੋਸਤਾਂ ਨੇ ਖਾਦਾ ਜ਼ਹਿਰ, ਇੱਕ ਦੀ ਮੌਤ

ਨਵਾਂਸ਼ਹਿਰ ਦੇ ਗੜ੍ਹਪਧਾਣਾ ਪਿੰਡ ਤੋਂ ਇੱਕ ਘਟਨਾ ਸਾਹਮਣੇ ਆਈ ਹੈ, ਜਿੱਥੇ ਤਿੰਨ ਦੋਸਤਾਂ ਨੇ...

ਚੰਡੀਗੜ੍ਹ ‘ਚ ਵਾਇਰਲ ਹੋਇਆ ‘ਪੈਸਿਆਂ ਦਾ ਲੰਗਰ’: 500 ਦੇ ਨੋਟ, ਬਰਗਰ ਤੇ ਕੋਲਡ ਡ੍ਰਿੰਕਸ ਵੰਡੇ

ਚੰਡੀਗੜ੍ਹ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ...

ਲੁਧਿਆਣਾ ’ਚ AAP ਕੌਂਸਲਰ ਦੇ ਪੁੱਤਰ ਨਾਲ ਕੁੱਟਮਾਰ, ਦੋਸਤ ਦੇ ਹਾਦਸੇ ਦਾ ਸਮਝੌਤਾ ਕਰਾਉਣ ਗਿਆ ਸੀ ਮੌਕੇ ’ਤੇ

ਲੁਧਿਆਣਾ ਵਿੱਚ ਸੜਕ ਹਾਦਸੇ ਤੋਂ ਬਾਅਦ ਪੈਦਾ ਹੋਇਆ ਵਿਵਾਦ ਉਸ ਸਮੇਂ ਹਿੰਸਕ ਹੋ ਗਿਆ,...

ਹਿਮਾਚਲ ‘ਚ ਦਰਦਨਾਕ ਹਾਦਸਾ: ਮ੍ਰਿਤਕ ਦੇਹ ਲੈ ਕੇ ਜਾ ਰਹੀ ਪਿਕਅੱਪ ਖੱਡ ‘ਚ ਡਿੱਗੀ, 4 ਮੌਤਾਂ

ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਮੰਗਲਵਾਰ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ।...

ਕੀਨੀਆ ਤੇ ਯੂਗਾਂਡਾ ‘ਚ ਫਸੇ ਤਿੰਨੋਂ ਨੌਜਵਾਨ ਬਚਾਏ, ਰੰਗ ਲਿਆਈਆਂ MP ਸਤਨਾਮ ਸੰਧੂ ਦੀਆਂ ਕੋਸ਼ਿਸ਼ਾਂ

ਕੀਨੀਆ ਵਿੱਚ ਫਸੇ ਤਿੰਨ ਭਾਰਤੀ ਨੌਜਵਾਨਾਂ ਦਾ ਸਫਲਤਾਪੂਰਵਕ ਰੈਸਕਿਊ ਕਰ ਲਿਆ ਗਿਆ ਹੈ। ਬੀਤੇ...

*ਐਨ.ਈ.ਈ.ਟੀ/ ਜੇ.ਈ.ਈ. ਵਿੱਚ ਸਫ਼ਲ ਅਤੇ ਜਮਾਤਾਂ ਵਿੱਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਮੈਡਲਾਂ ਨਾਲ ਕੀਤਾ ਸਨਮਾਨਤ

ਸੁਨਾਮ/ ਲੌਂਗੋਵਾਲ, 11 ਅਗਸਤ:ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਵਿੱਚ...

ਆਪ ਨੇ ਪੰਜਾਬ ਯੂਨੀਵਰਸਿਟੀ ਚੋਣਾਂ ਲਈ ਐਮਪੀ ਮੀਤ ਹੇਅਰ ਅਤੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੂੰ ਬਣਾਇਆ ਚੋਣ ਇੰਚਾਰਜ

ਚੰਡੀਗੜ੍ਹ, 11 ਅਗਸਤ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੱਜ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ...

ਫਰੀਦਪੁਰਾ ਨੌਗਾਜ਼ਾ ਵਿਖੇ 25 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ-ਆਫ-ਦ-ਆਰਟ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਬਣੇਗਾ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ/ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਅਗਸਤ, 2026:ਪੰਜਾਬ ਦੇ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ...