ਪੰਜਾਬ ਵਿਧਾਨ ਸਭਾ ਚੋਣਾਂ ਲਈ 18 ਫਰਵਰੀ 2022 ਨੂੰ ਸ਼ਾਮ 6 ਵਜੇ ਤੋਂ ਬਾਅਦ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਪਰ ਚੋਣ ਪ੍ਰਚਾਰ ਬੰਦ ਹੁੰਦੇ ਹੀ ਫਤਿਹਗੜ੍ਹ ਚੂੜੀਆਂ ਵਿਖੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਿਥੇ ਕਿ ਅਕਾਲੀ ਵਰਕਰ ਦਾ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਕਰਨਬੀਰ ਸਿੰਘ ਉਪਰ ਵਿਰੋਧੀ ਧਿਰ ਵਲੋਂ ਤੇਜ ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।
34 ਸਾਲਾਂ ਮ੍ਰਿਤਕ ਕਰਨਬੀਰ ਸਿੰਘ ਦੇ ਪਿਤਾ ਦੇ ਨੇ ਕਾਂਗਰਸੀ ਵਰਕਰਾਂ ਉਪਰ ਇਲਜ਼ਾਮ ਲਾਉਂਦਿਆਂ ਦੱਸਿਆ ਕਿ ਕਾਂਗਰਸੀ ਪਾਰਟੀ ਦੇ ਕੁਝ ਵਰਕਰ ਡੋਰ ਟੁ ਡੋਰ ਚੋਣ ਪ੍ਰਚਾਰ ਕਰਨ ਲਈ ਆਏ ਸਨ ਅਤੇ ਉਹਨਾਂ ਨੇ ਕਰਨਬੀਰ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਸ ਨੂੰ ਮਾਰ ਦਿੱਤਾ। ਹਮਲਾ ਕਰਨ ਵਾਲੇ ਵੀ ਸ਼ਰੀਕੇ ਵਿਚੋਂ ਪਰਿਵਾਰਕ ਮੈਂਬਰ ਹੀ ਸਨ ਜੋ ਫਤਿਹਗੜ੍ਹ ਚੂੜੀਆਂ ਦੇ ਹੀ ਰਹਿਣ ਵਾਲੇ ਸਨ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪੁਹੰਚ ਗਈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
----------- Advertisement -----------
ਚੋਣ ਪ੍ਰਚਾਰ ਬੰਦ ਹੁੰਦੇ ਹੀ ਹੋਈ ਵੱਡੀ ਵਾਰਦਾਤ, ਅਕਾਲੀ ਵਰਕਰ ਕਰਨਬੀਰ ਸਿੰਘ ਦਾ ਹੋਇਆ ਕਤਲ
Published on
----------- Advertisement -----------
----------- Advertisement -----------












