ਫਿਰੋਜ਼ਪੁਰ, 31 ਦਸੰਬਰ 2021 – ਬੀ.ਓ.ਪੀ ਬਸਤੀ ਰਾਮ ਲਾਲ ਦੇ ਏਰੀਏ ਵਿੱਚ ਬੀ.ਐਸ.ਐਫ ਦੀ 116 ਬਟਾਲੀਅਨ ਦੀ ਗਸ਼ਤ ਪਾਰਟੀ ਨੇ ਬੀ.ਓ.ਪੀ ਬਸਤੀ ਰਾਮ ਲਾਲ ਦੇ ਇਲਾਕੇ ਵਿੱਚ ਇੱਕ ਵਿਅਕਤੀ ਨੂੰ ਪਿਸਤੌਲ ਅਤੇ ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਜਗਦੀਸ਼ ਸਿੰਘ ਪੁੱਤਰ ਖਰੀਤ ਸਿੰਘ ਵਾਸੀ ਪਿੰਡ ਬੀ. ਅੱਕੂ ਦੀ ਸ਼ੱਕ ਦੇ ਆਧਾਰ ‘ਤੇ ਕਾਬੂ ਕਰ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਕੋਲੋਂ 32 ਬੋਰ ਦਾ ਪਿਸਤੌਲ ਅਤੇ 7 ਕਾਰਤੂਸ ਬਰਾਮਦ ਹੋਏ।
ਕਾਬੂ ਕੀਤੇ ਵਿਅਕਤੀ ਖ਼ਿਲਾਫ਼ ਥਾਣਾ ਆਰਿਫ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।












