October 13, 2026, 11:25 am
----------- Advertisement -----------
HomeNewsBreaking News ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਕਾਰਨ ਕੈਨੇਡਾ ਤੋਂ ਭਾਰਤ ਦੇ ਹਵਾਈ ਕਿਰਾਇਆਂ...

 ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਕਾਰਨ ਕੈਨੇਡਾ ਤੋਂ ਭਾਰਤ ਦੇ ਹਵਾਈ ਕਿਰਾਇਆਂ ਵਿੱਚ ਵਾਧਾ

Published on

----------- Advertisement -----------

ਪੰਜਾਬ ਵਿੱਚ ਅਗਲੇ ਸਾਲ ਦੇ ਪਹਿਲੇ ਮਹੀਨਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਰੰਗ-ਢੰਗ ਵੇਖਣ ਲਈ ਕੈਨੇਡਾ ਵੱਸੇ ਭਾਰਤੀਆਂ ਦੇ ਮਨਾਂ ਵਿੱਚ ਪੂਰਾ ਉਤਸ਼ਾਹ ਹੋਣ ਦੇ ਸੰਕੇਤ ਮਿਲਣ ਲੱਗੇ ਹਨ। ਇਸ ਦਾ ਸਬੂਤ ਕੈਨੇਡਾ ਤੋਂ ਭਾਰਤ ਦੇ ਹਵਾਈ ਕਿਰਾਇਆਂ ਵਿੱਚ ਹੋਏ ਵੱਡੇ ਵਾਧੇ ਤੋਂ ਮਿਲਣ ਲੱਗਾ ਹੈ। ਚੋਣਾਂ ਵਿੱਚ ਹਿੱਸਾ ਲੈਣ ਜਾਂ ਰੰਗ-ਢੰਗ ਵੇਖਣ ਦੇ ਸੰਕੇਤ ਦੀ ਗਵਾਹੀ ਇਹ ਤੱਥ ਭਰਦਾ ਹੈ ਕਿ ਬਹੁਤੀਆਂ ਏਅਰਲਾਈਨਾਂ ਦੇ ਕਿਰਾਏ ਵਿੱਚ ਵਾਧਾ 15 ਦਸੰਬਰ ਤੋਂ ਫਰਵਰੀ ਦੇ ਪਹਿਲੇ ਹਫ਼ਤੇ ਤੱਕ ਹੋਇਆ ਮਿਲਦਾ ਹੈ। ਟਿਕਟਾਂ ਬੁੱਕ ਕਰਦੇ ਕੁਝ ਏਜੰਟ ਇਹ ਦੱਸਣ ਤੋਂ ਨਹੀਂ ਝਿਜਕਦੇ ਕਿ ਇਸ ਵਾਧੇ ਦਾ ਕਾਰਨ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹਨ।

ਬੇਸ਼ੱਕ ਕੁਝ ਏਅਰਲਾਈਨਾਂ ਨੇ ਜੈੱਟ ਫਿਊਲ ਦੀ ਕੀਮਤ ਵਿੱਚ ਹੋਏ ਵਾਧੇ ਕਾਰਨ ਫਿਊਲ ਸੈੱਸ ਲਾ ਕੇ ਕਿਰਾਏ ਵਧਾਏ ਹਨ, ਪਰ ਤਾਰੀਖ਼ ਵਾਰ ਚੈੱਕ ਕੀਤਿਆਂ ਉਸ ਦਾ ਅਸਰ ਅੱਧ ਦਸੰਬਰ ਤੋਂ ਪਹਿਲਾਂ ਅਤੇ ਫਰਵਰੀ ਦੇ ਪਹਿਲੇ ਹਫ਼ਤੇ ਤੋਂ ਬਾਅਦ ਵੀ ਨਜ਼ਰ ਆਉਂਦਾ ਹੈ। ਪਰ ਚੋਣਾਂ ਦੀ ਖਿੱਚ ਦਾ ਅਸਰ ਹੈ ਕਿ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਦੀ ਕੈਨੇਡਾ ਤੋਂ ਦਿੱਲੀ ਤੱਕ ਪ੍ਰਤੀ ਯਾਤਰੀ 1700-1800 ਡਾਲਰ ਮਿਲਣ ਵਾਲੀ ਟਿਕਟ, ਉਸ ਤੋਂ ਅਗਲੇ ਦਿਨਾਂ ਯਾਨੀ ਅੱਧ ਦਸੰਬਰ ਤੋਂ ਸ਼ੁਰੂ ਹੋ ਕੇ ਜਨਵਰੀ ਦੇ ਆਖ਼ਰ ਤੱਕ ਦੀਆਂ ਤਾਰੀਖ਼ਾਂ ਲਈ 3 ਹਜ਼ਾਰ ਡਾਲਰ ਤੱਕ ਪਹੁੰਚ ਗਈ ਹੈ ਅਤੇ ਅੱਗੋਂ ਤੋਂ ਘਟਦੀਆਂ ਜਾਂਦੀਆਂ ਹਨ।

ਜਾਣਕਾਰੀ ਅਨੁਸਾਰ ਕੀਮਤਾਂ ਵਿੱਚ ਵਾਧੇ ਲਈ ਸਿਰਫ਼ ਏਅਰਲਾਈਨਾਂ ਹੀ ਨਹੀਂ, ਏਜੰਟ ਵੀ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਭੀੜ ਵਾਲੇ ਦਿਨਾਂ ਦੀਆਂ ਅਗਾਊਂ ਟਿਕਟਾਂ ਪਹਿਲਾਂ ਹੀ ਸਸਤੀ ਦਰ ’ਤੇ ਵੱਡੀ ਮਾਤਰਾ ਵਿੱਚ ਖਰੀਦ ਲਈਆਂ ਅਤੇ ਹੁਣ ਏਅਰਲਾਈਨਾਂ ਤੋਂ ਥੋੜ੍ਹੀ ਜਿਹੀ ਫ਼ੀਸ ਨਾਲ ਯਾਤਰੀ ਦਾ ਵੇਰਵਾ ਬਦਲ ਕੇ ਏਅਰਲਾਈਨ ਵਾਲੀ ਤਾਜ਼ਾ ਕੀਮਤ ’ਤੇ ਵੇਚ ਰਹੇ ਹਨ। ਪਹਿਲਾਂ ਸਮਝਿਆ ਜਾਂਦਾ ਸੀ ਕਿ ਚੀਨ, ਕੋਰੀਆ, ਤਾਈਵਾਨ, ਹਾਂਗਕਾਂਗ ਆਦਿ ਦੀਆਂ ਕੋਵਿਡ ਵੇਲੇ ਦੀਆਂ ਰੱਦ ਹੋਈਆਂ ਵੈਨਕੂਵਰ / ਕੈਲਗਰੀ – ਦਿੱਲੀ ਜੋੜ ਉਡਾਣਾਂ ਦਾ ਫਿਰ ਤੋਂ ਸੰਚਾਲਣ ਹੋਣ ਕਰਕੇ ਮੁਕਾਬਲੇ ਦੀ ਦੌੜ ਵਿੱਚ ਕਿਰਾਏ ਘਟਣਗੇ, ਪਰ ਪੰਜਾਬ ਚੋਣਾਂ ਕਾਰਨ ਕਿਰਾਏ ਘਟਣ ਦੀ ਥਾਂ ਵਧੇ ਹਨ। ਵੈਨਕੂਵਰ ਤੋਂ ਦਿੱਲੀ ਵਾਇਆ ਬੀਜਿੰਗ ਜਾਂ ਸਿਉਲ ਜਿਸ ਦਾ ਦੁਵੱਲਾ ਕਿਰਾਇਆ ਪਹਿਲਾਂ ਕਰੀਬ 900 ਡਾਲਰ ਹੁੰਦਾ ਸੀ, ਹੁਣ ਡਬਲ ਤੋਂ ਵੱਧ ਅਤੇ ਦਸੰਬਰ ਮਹੀਨੇ ਢਾਈ ਗੁਣਾਂ ਤੱਕ ਪਹੁੰਚਿਆ ਹੋਇਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਫਾਜ਼ਿਲਕਾ ਵਿਚ 10 ਰੁਪਏ ਪਿੱਛੇ ਨੌਜਵਾਨ ਦਾ ਕਤਲ! ਸੀਨੇ ਵਿਚ ਮਾਰਿਆ ਚਾਕੂ

ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿਚ ਮਹਿਜ਼ 10 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਏ...

ਮਾਨਸਾ ‘ਚ ਵੱਡੀ ਵਾਰਦਾਤ, ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ ਦਾ ਮਾਰ ਕੇ ਕਤਲ, ਝੋਟਾ ਦਾ ਸਾਥੀ ਜ਼ਖਮੀ

ਮਾਨਸਾ ਦੇ ਵਿੱਚ ਦਿਨ ਦਿਹਾੜੇ ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਕਤਲ ਕਰ...

ਪ੍ਰਸਿੱਧ ਗਾਇਕ ਬਲਬੀਰ ਬੋਪਾਰਾਏ ਦੇ ਮਾਤਾ ਦਾ ਹੋਇਆ ਦਿਹਾਂਤ

ਪ੍ਰਸਿੱਧ ਗਾਇਕ ਤੇ ਗੀਤਕਾਰ ਬਲਬੀਰ ਬੋਪਾਰਾਏ ਤੇ ਜਗਤਾਰ ਸਿੰਘ ਬੋਪਾਰਾਏ ਦੇ ਮਾਤਾ ਗੁਰਮੇਲ ਕੌਰ...

ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਨਾ ਮਿਲਣ ’ਤੇ ਕੇਂਦਰ ’ਤੇ ਵਰ੍ਹੇ ਮਾਨ

ਚੰਡੀਗੜ੍ਹ; 12 ਅਕਤੂਬਰ, 2026:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ...

 ਤੇਜ਼ ਰਫ਼ਤਾਰ ਗੱਡੀ ਨੇ ਨਾਕੇ ‘ਤੇ ਤਾਇਨਾਤ ਹੋਮਗਾਰਡ ਜਵਾਨ ਨੂੰ ਮਾਰੀ ਟੱਕਰ, ਹੋਈ ਮੌਤ

 ਤੇਜ਼ ਰਫ਼ਤਾਰ ਗੱਡੀ ਨੇ ਨਾਕੇ ‘ਤੇ ਤਾਇਨਾਤ ਹੋਮਗਾਰਡ ਜਵਾਨ ਨੂੰ ਮਾਰੀ ਟੱਕਰ, ਹੋਈ ਮੌਤ ਸਰਹਿੰਦ...

ਪੰਜਾਬ ਵਿਚ ਮੀਂਹ ਕਾਰਨ ਠੰਢ ਨੇ ਦਿੱਤੀ ਦਸਤਕ, ਤਾਪਮਾਨ ਵਿਚ 4.8 ਡਿਗਰੀ ਦੀ ਆਈ ਗਿਰਾਵਟ

ਪੰਜਾਬ ਅਤੇ ਚੰਡੀਗੜ੍ਹ ਵਿਚ ਮੀਂਹ ਪੈਣ ਤੋਂ ਬਾਅਦ ਮੌਸਮ ਬਦਲ ਗਿਆ ਹੈ ਅਤੇ ਹੁਣ...

 ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਵੱਡੀ ਰਾਹਤ, ਰਾਜਬੀਰ ਘੁੰਮਣ ਦੀ ਗ੍ਰਿਫ਼ਤਾਰੀ ’ਤੇ ਰੋਕ

ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਅੱਜ ਵੱਡੀ ਰਾਹਤ ਮਿਲੀ ਹੈ। ਸਰਬਉੱਚ ਅਦਾਲਤ ਨੇ...

ਗੁਰਦੁਆਰਾ ਬੰਗਲਾ ਸਾਹਿਬ ਮਾਮਲਾ: ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ AAP ਦਾ ਵਫ਼ਦ, ਸੌਂਪਿਆ ਮੰਗ ਪੱਤਰ

ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਤੇ ਸੀਨੀਅਰ ਆਗੂਆਂ ਦਾ ਇੱਕ ਵਫ਼ਦ ਅੱਜ ਸ੍ਰੀ...

ਕੈਨੇਡਾ ਜਾ ਮੁਕਰਨ ਵਾਲੀ ਨੂੰਹ 7 ਸਾਲ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ, ਮੁੰਡੇ ਨੇ ਲਾਇਆ ਸੀ 51 ਲੱਖ

ਕੈਨੇਡਾ ਜਾਣ ਲਈ ਆਪਣੇ ਪਤੀ ਤੇ ਸੁਹਰੇ ਪਰਿਵਾਰ ਨਾਲ ਵਿਆਹ ਵਰਗੇ ਪਵਿੱਤਰ ਰਿਸ਼ਤੇ ਦੀ...