CBSE ਨੇ 12ਵੀਂ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਨਤੀਜਾ ਜਾਰੀ ਕਰਦੇ ਹੋਏ ਬੋਰਡ ਨੇ ਕਿਹਾ ਕਿ ਇਸ ਸਾਲ ਪ੍ਰੀਖਿਆ ‘ਚ 87.33 ਫੀਸਦੀ ਬੱਚੇ ਪਾਸ ਹੋਏ ਹਨ। CBSE ਨੇ ਫੈਸਲਾ ਕੀਤਾ ਹੈ ਕਿ ਇਸ ਸਾਲ ਉਹ ਨਤੀਜੇ ਦੇ ਨਾਲ ਵਿਦਿਆਰਥੀਆਂ ਦੀ ਪਹਿਲੀ, ਦੂਜੀ ਅਤੇ ਤੀਜੀ ਡਿਵੀਜ਼ਨ ਦੀ ਜਾਣਕਾਰੀ ਨਹੀਂ ਦੇਵੇਗਾ। ਵਿਦਿਆਰਥੀਆਂ ਨੂੰ ਬੇਲੋੜੇ ਮੁਕਾਬਲੇ ਤੋਂ ਬਚਾਉਣ ਲਈ ਇਸ ਸਾਲ ਮੈਰਿਟ ਸੂਚੀ ਵੀ ਜਾਰੀ ਨਹੀਂ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਸੀਬੀਐਸਈ ਦੇ ਅਨੁਸਾਰ ਸਕੂਲਾਂ ਨੂੰ ਸੁਰੱਖਿਆ ਪਿੰਨ ਵਿਦਿਆਰਥੀਆਂ ਨਾਲ ਸਾਂਝਾ ਕਰਨਾ ਹੋਵੇਗਾ। ਸੀਬੀਐਸਈ ਨੇ ਬੀਤੇ ਦਿਨ ਇਸ ਬਾਰੇ ਸਕੂਲਾਂ ਨੂੰ ਸਰਕੂਲਰ ਭੇਜ ਦਿੱਤਾ ਸੀ। ਵਿਦਿਆਰਥੀਆਂ ਨੂੰ ਨੋਟ ਕਰਨਾ ਚਾਹੀਦਾ ਹੈ ਕਿ ਇਸ ਪਿੰਨ ਨਾਲ ਤੁਹਾਨੂੰ ਆਪਣਾ ਡਿਜੀਲੌਕਰ ਖਾਤਾ ਬਣਾਉਣਾ ਹੋਵੇਗਾ। ਸੀਬੀਐਸਈ 10ਵੀਂ 12ਵੀਂ ਦੇ ਨਤੀਜੇ ਵਾਲੇ ਵਿਦਿਆਰਥੀ ਡਿਜੀਲਾਕਰ ਤੋਂ ਆਪਣੀ ਮਾਰਕਸ਼ੀਟ ਡਾਊਨਲੋਡ ਕਰ ਸਕਣਗੇ।
----------- Advertisement -----------
CBSE ਵੱਲੋਂ 12ਵੀਂ ਜਮਾਤ ਦਾ ਨਤੀਜਾ ਜਾਰੀ, ਵਿਦਿਆਰਥੀ ਇੰਝ ਪ੍ਰਾਪਤ ਕਰ ਸਕਣਗੇ ਆਨਲਾਈਨ ਮਾਰਕ ਸ਼ੀਟ
Published on
----------- Advertisement -----------
----------- Advertisement -----------












