May 1, 2026, 3:24 am
----------- Advertisement -----------
HomeNewsBreaking Newsਪਾਕਿਸਤਾਨ ਤੇ ਚੀਨ ਵੱਲੋਂ ਭਾਰਤ ਨੂੰ ਹੁਣ ਪਾਣੀ ਦੇ ਰਸਤੇ ਘੇਰਨ ਦੀ...

ਪਾਕਿਸਤਾਨ ਤੇ ਚੀਨ ਵੱਲੋਂ ਭਾਰਤ ਨੂੰ ਹੁਣ ਪਾਣੀ ਦੇ ਰਸਤੇ ਘੇਰਨ ਦੀ ਤਿਆਰੀ ?

Published on

----------- Advertisement -----------

ਭਾਰਤ ਦੇ ਨਾਲ ਮਸਲਾ ਨਿਬੜਿਆ ਨਹੀਂ ਹੈ ਅਤੇ ਪਾਕਿਸਤਾਨ ਲਗਾਤਾਰ ਆਪਣੀਆਂ ਸ਼ਕਤੀਆਂ ਦਾ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਚੀਨ ਕਥਿਤ ਤੌਰ ਤੇ ਭਾਰਤ ਦੇ ਆਲੇ ਦੁਆਲੇ ਪਾਣੀ ‘ਚ ਜਾਸੂਸੀ ਕਰਨ ਲੱਗਾ ਹੋਇਆ ਹੈ। ਹੁਣ ਪਾਕਿਸਤਾਨ ਨੇ ਅਰਬ ਸਾਗਰ ‘ਚ ਗੋਲਾਬਾਰੀ ਦੇ ਅਭਿਆਸ ਲਈ ਦੋ ਗੋਲਾਬਾਰੀ ਖੇਤਰ ਭਾਵ ਕਿ ਫਾਇਰਿੰਗ ਜ਼ੋਨਾਂ ਦੀ ਸੂਚਨਾ ਜਾਰੀ ਕੀਤੀ ਹੈ। ਇਸ ਸੂਚਨਾ ਨੂੰ ਨੋਟਮਾਰ ਭਾਵ ਕਿ Notice to Mariners ਕਿਹਾ ਜਾਂਦਾ ਹੈ। ਜਦੋਂ ਵੀ ਕਿਸੇ ਮੁਲਕ ਨੇ ਸਮੁੰਦਰੀ ਖੇਤਰ ਵਿਚ ਗੋਲਾਬਾਰੀ ਮਸ਼ਕ ਕਰਨੀ ਹੁੰਦੀ ਹੈ ਤਾਂ ਇਹ ਸੂਚਨਾ ਜਾਰੀ ਕੀਤੀ ਜਾਂਦੀ ਹੈ ਤਾਂ ਜੋ ਕੋਈ ਵੀ ਇਸ ਦੇ ਰਸਤੇ ‘ਚ ਨਾ ਆ ਜਾਵੇ। ਇਹ ਸੂਚਨਾ ਲੰਘੇ ਕੱਲ੍ਹ 14 ਮਈ ਤੋਂ ਲੈਕੇ ਪਰਸੋਂ 17 ਮਈ ਤੱਕ ਲਈ ਜਾਰੀ ਕੀਤੀ ਗਈ ਹੈ। ਕੱਲ੍ਹ ਬੁਧਵਾਰ ਨੂੰ ਚੀਨ ਦਾ ਭੂ-ਗਰਭ ਅਤੇ ਭੂ-ਭੌਤਕੀ ਖੋਜਪੜਤਾਲ ਸਮੁੰਦਰੀ ਜਹਾਜ ਡਾ ਯੈਂਗ ਯਾਈ ਹਾਓ, ਹਿੰਦ ਮਹਾਂਸਾਗਰ ‘ਚ ਪਹੁੰਚ ਗਿਆ ਹੈ ਜਿਸ ਕਰਕੇ ਸਾਰੇ ਗੁਆਂਢੀ ਦੇਸ਼ਾਂ ਦੀਆਂ ਚਿੰਤਾਵਾਂ ਵੀ ਵਧੀਆਂ ਨੇ। ਕਿਉਂਕਿ ਇਸ ਤੇ ਸ਼ੱਕ ਹੈ ਕੇ ਇਹ ਜਾਸੂਸੀ ਕਰਦਾ ਹੈ. ਇਹ ਇਸ ਲਈ ਮੰਨਿਆ ਜਾ ਰਿਹਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਜਪਾਨ ਦੀ ਵਿਸ਼ੇਸ਼ ਆਰਥਿਕ ਜ਼ੋਨ ਵਿੱਚ ਇੱਕ ਜਾਪਾਨ ਕੋਸਟ ਗਾਰਡ ਕਟਰ ਨੇ ਇੱਕ ਚੀਨੀ ਖੋਜ ਜਹਾਜ਼ ਨੂੰ ਕੋਈ ਸ਼ੱਕੀ ਵਸਤੂ ਜਾਂ ਯੰਤਰ ਤਾਇਨਾਤ ਕਰਦੇ ਹੋਏ ਪਾਇਆ ਅਤੇ ਫੇਰ ਉਹ ਜਹਾਜ ਨੂੰ ਉਥੋਂ ਨਿਕਲਣ ਦਾ ਆਦੇਸ਼ ਦੇ ਦਿੱਤਾ। ਹਿੰਦ ਮਹਾਸਾਗਰ ਚ ਪਹੁੰਚਿਆ ਇਹ ਬੇੜਾ ਸਮੁੰਤਰੀ ਤਲ ਦੀ ਮੈਪਿੰਗ ਕਰਦਾ ਹੈ। ਦਰਅਸਲ ਜਾਸੂਸੀ ਲਈ ਇੱਕ ਕਵਰ ਵਜੋਂ ਸਮੁੰਦਰੀ ਖੋਜ ਦੀ ਵਰਤੋਂ ਕੀਤੇ ਜਾਣ ਦਾ ਇੱਕ ਲੰਮਾ ਅਤੇ ਅਮੀਰ ਇਤਿਹਾਸ ਹੈ, CIA ਦੇ ਮਸ਼ਹੂਰ ਗਲੋਮਰ ਐਕਸਪਲੋਰਰ ਪ੍ਰੋਜੈਕਟ ਤੋਂ ਲੈ ਕੇ ਰੂਸ ਦੇ ਬਦਨਾਮ ਜਾਸੂਸੀ ਜਹਾਜ਼ ਯੰਤਰ ਤੱਕ। ਇਹ ਪੈਟਰਨ ਦੁਨੀਆ ਦੀਆਂ ਸਾਰੀਆਂ ਪ੍ਰਮੁੱਖ ਜਲ ਸੈਨਾ ਸ਼ਕਤੀਆਂ ਵਿੱਚ ਫੈਲਿਆ ਹੋਇਆ ਹੈ. ਸੋ ਹੁਣ ਇਹ ਸਮੁੰਦਰੀ ਜਹਾਜ ਭਾਰਤ ਦੇ ਹੇਠਲੇ ਹਿੱਸੇ ਚ ਸਥਿਤ ਖੇਤਰਾਂ ਦੀ ਰੇਂਜ ਦੇ ਵਿੱਚ ਹੈ.

----------- Advertisement -----------

ਸਬੰਧਿਤ ਹੋਰ ਖ਼ਬਰਾਂ

  ਰਜਿੰਦਰ ਗੁਪਤਾ ‘ਤੇ ਐਕਸ਼ਨ, PPCB ਨੇ ਟ੍ਰਾਈਡੈਂਟ ਫੈਕਟਰੀ ‘ਤੇ ਮਾਰਿਆ ਛਾਪਾ!

ਪੰਜਾਬ ਦੇ ਇੱਕ ਪ੍ਰਮੁੱਖ ਉਦਯੋਗਿਕ ਘਰਾਣੇ, ਟ੍ਰਾਈਡੈਂਟ ਗਰੁੱਪ ਦੇ ਧੌਲਾ ਸਥਿਤ ਕੰਪਲੈਕਸ ‘ਤੇ ਰਾਜ...

ਬੱਚਿਆਂ ਦੀ ਸਿਹਤ ਲਈ ਵੱਡਾ ਫੈਸਲਾ: ਸਕੂਲਾਂ ਕੋਲ ਐਨਰਜੀ ਡਰਿੰਕਸ ਦੀ ਵਿਕਰੀ ਬੰਦ

ਲੁਧਿਆਣਾ ਜ਼ਿਲ੍ਹਾ ਸਹਿਤ ‘ਚ ਬੱਚਿਆਂ ਦੀ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ, ਸਿਹਤ ਵਿਭਾਗ...

ਰੁਸਤਮ-ਏ-ਹਿੰਦ ਪਹਿਲਵਾਨ ਪ੍ਰੀਤਪਾਲ ਫਗਵਾੜਾ ‘ਆਪ’ ਵਿੱਚ ਸ਼ਾਮਲ

ਚੰਡੀਗੜ੍ਹ, 29 ਅਪ੍ਰੈਲ:ਆਮ ਆਦਮੀ ਪਾਰਟੀ (ਆਪ) ਪੰਜਾਬ ਵਿੱਚ ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ।...

ਪੰਜਾਬ ਦੇ ਕਿਸਾਨਾਂ ਲਈ ਵੱਡੀ ਰਾਹਤ, ਭਗਵੰਤ ਮਾਨ ਸਰਕਾਰ ਨੇ ਪਹਿਲੀ ਵਾਰ 1 ਮਈ ਤੋਂ ਝੋਨੇ ਦੀ ਬਿਜਾਈ ਲਈ ਨਹਿਰੀ ਪਾਣੀ ਦੀ ਸਪਲਾਈ ਯਕੀਨੀ...

ਚੰਡੀਗੜ੍ਹ, 29 ਅਪ੍ਰੈਲ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੋਨੇ ਦੇ ਸੀਜ਼ਨ ਤੋਂ...

ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਮਸ਼ਹੂਰ ਵਕੀਲ ਘੁੰਮਣ ਬਦਰਜ਼, ਮੁੱਖ ਮੰਤਰੀ ਨੇ ਕੀਤਾ ਸਵਾਗਤ

 ਵਕੀਲ ਜੀ.ਐਸ. ਘੁੰਮਣ ਅਤੇ ਜੀ.ਪੀ.ਐਸ. ਘੁੰਮਣ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਮੁੱਖ...

ਐਗਜ਼ਿਟ ਪੋਲ: ਪੱਛਮੀ ਬੰਗਾਲ, ਅਸਾਮ, ਕੇਰਲ ਤੇ ਤਮਿਲਨਾਡੂ ‘ਚ ਕਿਸਦੀ ਬਣ ਸਕਦੀ ਹੈ ਸਰਕਾਰ?

West Bengal ਵਿੱਚ ਬੁੱਧਵਾਰ ਨੂੰ ਦੂਜੇ ਅਤੇ ਆਖ਼ਰੀ ਪੜਾਅ ਦੀ ਵੋਟਿੰਗ ਮੁਕੰਮਲ ਹੋ ਗਈ।...

ਮਾਰੇ ਗਏ ਜਗਰੂਪ ਸਿੰਘ ਜੂਪਾ ਦਾ ਕੀ ਹੈ MP Amritpal Singh ਨਾਲ ਕੁਨੈਕਸ਼ਨ ?

ਸੁਰੱਖਿਆ ਏਜੰਸੀਆਂ ਅਤੇ ਪੁਲਿਸ ਨੇ ਪੰਜਾਬ ਦੇ ਪਟਿਆਲਾ ਵਿੱਚ ਰੇਲਵੇ ਟਰੈਕ ਧਮਾਕੇ ਦੀ ਜਾਂਚ...