ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਅਤੇ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਕਾਂਗਰਸ ਨੂੰ ਇਸ ਵਾਰ ਵੀ ਦਿੱਲੀ ਚੋਣਾਂ ਵਿੱਚ ਵੱਡਾ ਝਟਕਾ ਲੱਗਾ ਹੈ। ਪਾਰਟੀ ਆਪਣਾ ਖਾਤਾ ਨਹੀਂ ਖੋਲ੍ਹ ਸਕੀ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਲਗਾਤਾਰ ਤੀਜੀ ਵਾਰ ਇੱਕ ਵੀ ਸੀਟ ਨਹੀਂ ਮਿਲੀ ਹੈ। ਕਾਂਗਰਸ ਦੇ ਕਈ ਵੱਡੇ ਆਗੂ ਚੋਣਾਂ ਹਾਰ ਗਏ।ਕਾਂਗਰਸ ਦਾ ਵੋਟ ਸ਼ੇਅਰ ਦੋ ਫੀਸਦੀ ਵਧਿਆ ਹੈ। ਉਸ ਨੂੰ ਇਸ ਵਾਰ 6.39 ਫੀਸਦ ਵੋਟ ਮਿਲੇ ਹਨ। ਕਾਂਗਰਸ ਨੂੰ 2015 ‘ਚ 9.7 ਫੀਸਦੀ ਵੋਟਾਂ ਮਿਲੀਆਂ ਸਨ ਤੇ 2020 ਵਿੱਚ ਕਾਂਗਰਸ ਨੂੰ 4.26 ਫੀਸਦੀ ਵੋਟਾਂ ਮਿਲੀਆਂ ਤੇ ਇਸ ਵਾਰ 6.39 ਫੀਸਦੀ ਵੋਟਾਂ ਮਿਲੀਆਂ ਹਨ।
ਕਾਂਗਰਸ ਲਈ ਵੱਡਾ ਝਟਕਾ ਇਸ ਲਈ ਵੀ ਹੈ ਕਿ ਪਾਰਟੀ ਇਕੋ-ਇਕ ਸੀਟ ਕਸਤੂਰਬਾ ਨਗਰ ‘ਤੇ ਉਹ ਦੂਜੇ ਨੰਬਰ ‘ਤੇ ਰਹੀ। ਇਥੇ ਵੀ ਹਾਰ ਜਿੱਤ ਦਾ ਮਾਰਜਨ 11 ਹਜ਼ਾਰ ਵੋਟਾਂ ਤੋਂ ਵਧ ਹੈ। ਦੱਸ ਦੇਈਏ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਪੁੱਤਰ ਸੰਦੀਪ ਦੀਕਸ਼ਿਤ ਵੀ ਆਪਣੀ ਸੀਟ ਨਹੀਂ ਬਚਾ ਸਕੇ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ, ਹੁਣ ਆਲ ਇੰਡੀਆ ਅਲਾਇੰਸ ਦੇ ਭਵਿੱਖ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਦਿੱਲੀ ਤੋਂ ਠੀਕ ਪਹਿਲਾਂ ਹੋਈਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਵੀ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।