ਪੰਜਾਬ ‘ਚ ਪਿਛਲੇ 2 ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ‘ਚ ਕੁਝ ਰਾਹਤ ਦੇਖਣ ਨੂੰ ਮਿਲੀ ਹੈ। ਦੱਸ ਦਈਏ ਕਿ ਬੀਤੀ 14 ਜਨਵਰੀ ਨੂੰ ਕਪੂਰਥਲਾ ਤੋਂ ਇੱਕ ਨਵਾਂ ਕੇਸ ਸਾਹਮਣੇ ਆਇਆ ਸੀ, ਜਦੋਂ ਕਿ 15 ਜਨਵਰੀ ਨੂੰ ਮੋਗਾ ‘ਚ 1 ਨਵਾਂ ਕੋਵਿਡ ਮਰੀਜ਼ ਮਿਲਿਆ। ਇਸ ਦੇ ਨਾਲ ਹੀ ਜਲੰਧਰ ਅਤੇ ਰੋਪੜ ਦੇ ਕੁੱਲ 2 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਨਾਲ ਪੰਜਾਬ ਵਿੱਚ ਕੋਵਿਡ ਦੇ ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 33 ਹੋ ਗਈ ਹੈ।
ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਕੋਵਿਡ ਟੈਸਟ ਦੀ ਰਫ਼ਤਾਰ ਮੱਧਮ ਹੀ ਰਹੀ ਹੈ। ਲੁਧਿਆਣਾ ਵਿੱਚ ਵੱਧ ਤੋਂ ਵੱਧ ਕੋਵਿਡ ਟੈਸਟ 652, ਜਲੰਧਰ 484, ਅੰਮ੍ਰਿਤਸਰ 328, ਸੰਗਰੂਰ 196, ਫ਼ਿਰੋਜ਼ਪੁਰ 195, ਪਟਿਆਲਾ 175, ਬਠਿੰਡਾ 169, ਹੁਸ਼ਿਆਰਪੁਰ 127, ਗੁਰਦਾਸਪੁਰ 105, ਐਸਏਐਸ ਨਗਰ 103 ਅਤੇ ਫਰੀਦਕੋਟ ਵਿੱਚ 100 ਸੈਂਪਲ ਟੈਸਟ ਕੀਤੇ ਗਏ।
----------- Advertisement -----------
ਮੋਗਾ ‘ਚ ਮਿਲਿਆ 1 ਨਵਾਂ ਕੋਵਿਡ ਕੇਸ, ਪੜ੍ਹੋ ਪੰਜਾਬ ‘ਚ ਪਾਜ਼ੇਟਿਵ ਮਰੀਜ਼ਾਂ ਦੀ ਕਿੰਨੀ ਹੋਈ ਕੁੱਲ ਗਿਣਤੀ
Published on
----------- Advertisement -----------
----------- Advertisement -----------












