ਨਵੀਂ ਦਿੱਲੀ: ਭਾਰਤ ‘ਚ 15 ਫਰਵਰੀ ਤੱਕ ਕੋਰੋਨਾ ਦੀ ਤੀਜੀ ਲਹਿਰ ਸਿਖਰ ‘ਤੇ ਰਹਿ ਸਕਦੀ ਹੈ। ਭਾਰਤੀ ਟੈਕਨਾਲਿਜੀ ਸੰਸਥਾ (ਆਈਆਈਟੀ) ਮਦਰਾਸ ਨੇ ਇਸਦਾ ਖੁਲਾਸਾ ਕੀਤਾ ਹੈ। ਸੰਸਥਾ ਦਾ ਕਹਿਣਾ ਹੈ ਕਿ ਸ਼ੁਰੂਆਤੀ ਵਿਸ਼ਲੇਸ਼ਣ ‘ਚ ਤੀਜੀ ਲਹਿਰ ਦੇ ਇੱਕ ਤੋਂ 15 ਫਰਵਰੀ ਦੇ ਵਿੱਚ ਸਿਖਰ ‘ਤੇ ਪਹੁੰਚਣ ਦੀ ਸੰਭਾਵਨਾ ਹੈ। ‘ਆਰ 0’ ਇਹ ਦਿਖਾਉਂਦਾ ਹੈ ਕਿ ਕੋਈ ਪੌਜ਼ੀਟਿਵ ਵਿਅਕਤੀ ਕਿੰਨੇ ਲੋਕਾਂ ਤੱਕ ਇਨਫੈਕਸ਼ਨ ਫੈਲਾ ਸਕਦਾ ਹੈ। ਜੇਕਰ ਇਹ ਪੈਮਾਨਾ ਇੱਕ ਤੋਂ ਹੇਠਾਂ ਚਲਿਆ ਜਾਂਦਾ ਹੈ ਤਾਂ ਇਸ ਮਹਾਮਾਰੀ ਨੂੰ ਖਤਮ ਮੰਨਿਆ ਜਾਵੇਗਾ।
। ਉਨ੍ਹਾਂ ਨੇ ਕਿਹਾ ਕਿ ਇਹ ਲਹਿਰ ਪਹਿਲਾਂ ਦੀਆਂ ਲਹਿਰਾਂ ਤੋਂ ਵੱਖ ਹੋਵੇਗੀ। ਟੀਕਾਕਰਣ ਇੱਕ ਕਾਰਕ ਹੈ ਪਰ ਇਸ ਵਾਰ ਸਮਾਜਿਕ ਦੂਰੀ ਜਿਹੇ ਉਪਾਅ ਘੱਟ ਦੇਖੇ ਗਏ ਹਨ। ਉਹਨਾਂ ਨੇ ਕਿਹਾ ਕਿ ਪਰ ਇੱਥੇ ਫਾਇਦਾ ਇਹ ਹੈ ਕਿ ਇਸ ਵਾਰ ਕਰੀਬ 50 ਫੀਸਦੀ ਆਬਾਦੀ ਦਾ ਟੀਕਾਕਰਣ ਹੋ ਗਿਆ ਹੈ।












