ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਬੁੱਧਵਾਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ ‘ਚ ਵੱਡਾ ਫੈਸਲਾ ਲਿਆ ਗਿਆ ਹੈ। ਕੈਬਨਿਟ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ 15 ਜੁਲਾਈ ਤੋਂ ਅਗਲੇ 75 ਦਿਨਾਂ ਵਿੱਚ 18 ਸਾਲ ਤੋਂ ਵੱਧ ਉਮਰ ਦੇ ਲੋਕ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਮੁਫਤ ਲੈ ਸਕਣਗੇ। ਉਨ੍ਹਾਂ ਕਿਹਾ ਕਿ ਇਹ ਮੁਫਤ ਬੂਸਟਰ ਖੁਰਾਕ 27 ਸਤੰਬਰ ਤੱਕ ਦਿੱਤੀ ਜਾਵੇਗੀ। ਇਹ ਬੂਸਟਰ ਖੁਰਾਕ ਸਰਕਾਰੀ ਕੇਂਦਰਾਂ ‘ਤੇ ਉਪਲਬਧ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੇਸ਼ ਵਿੱਚ 199 ਕਰੋੜ ਵੈਕਸੀਨ ਡੋਜ਼ ਲੱਗ ਚੁੱਕੀਆਂ ਹਨ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸਰਕਾਰ ਨੇ ਬੂਸਟਰ ਡੋਜ਼ ਲੈਣ ਲਈ ਅੰਤਰਾਲ ਵੀ ਘਟਾ ਦਿੱਤਾ ਸੀ। ਪਹਿਲੀਆਂ ਦੋ ਖੁਰਾਕਾਂ ਲੈਣ ਦੇ 9 ਮਹੀਨਿਆਂ ਬਾਅਦ ਹੀ ਬੂਸਟਰ ਮਿਲ ਸਕਦਾ ਸੀ, ਪਰ ਹੁਣ ਇਹ ਸਮਾਂ ਵੀ ਘਟਾ ਕੇ 6 ਮਹੀਨੇ ਕਰ ਦਿੱਤਾ ਗਿਆ ਹੈ। ICMR ਅਤੇ ਹੋਰ ਅੰਤਰਰਾਸ਼ਟਰੀ ਖੋਜ ਕੇਂਦਰਾਂ ਦੇ ਅਧਿਐਨ ਦਰਸਾਉਂਦੇ ਹਨ ਕਿ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦੇ ਲਗਭਗ ਛੇ ਮਹੀਨਿਆਂ ਬਾਅਦ ਐਂਟੀਬਾਡੀ ਦਾ ਪੱਧਰ ਘੱਟ ਜਾਂਦਾ ਹੈ। ਬੂਸਟਰ ਖੁਰਾਕ ਦੇਣ ਨਾਲ ਇਮਿਊਨ ਪ੍ਰਤੀਕਿਰਿਆ ਵਧਦੀ ਹੈ।
----------- Advertisement -----------
ਮੋਦੀ ਕੈਬਨਿਟ ਦਾ ਵੱਡਾ ਫੈਸਲਾ, 18 ਸਾਲ ਤੋਂ ਵੱਧ ਦੇ ਲੋਕਾਂ ਨੂੰ ਕੋਰੋਨਾ ਬੂਸਟਰ ਡੋਜ਼ ਲੱਗੇਗੀ ਮੁਫਤ
Published on
----------- Advertisement -----------
----------- Advertisement -----------












