ਚੰਡੀਗੜ੍ਹ: ਕੋਰੋਨਾ ਕਾਰਨ ਪੰਜਾਬ ਦੀ ਪਾਜ਼ੇਟਿਵਿਟੀ ਦਰ 20.76 ਫ਼ੀਸਦੀ ’ਤੇ ਪਹੁੰਚ ਗਈ ਹੈ। ਐਤਵਾਰ ਨੂੰ 7396 ਨਵੇਂ ਮਰੀਜ਼ ਪਾਏ ਗਏ ਹਨ। ਸੂਬੇ ਵਿਚ ਸਭ ਤੋਂ ਵੱਧ ਪਾਜ਼ੇਟਿਵਿਟੀ ਦਰ ਐੱਸਏਐੱਸ ਨਗਰ ਵਿਚ ਪਾਈ ਗਈ, ਜਿਹੜੀ ਕਿ 68.21 ਫ਼ੀਸਦੀ ਹੈ।ਲੁਧਿਆਣਾ ਵਿਚ 1144, ਅੰਮ੍ਰਿਤਸਰ ’ਚ 963, ਜਲੰਧਰ ਵਿਚ 570, ਪਟਿਆਲਾ ’ਚ 465 ਨਵੇਂ ਕੇਸ ਆਏ ਹਨ। ਸੂਬੇ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 16,769 ਹੋ ਗਈ ਹੈ। ਐਤਵਾਰ ਨੂੰ ਕੁਲ 35,626 ਲੋਕਾਂ ਦੇ ਟੈਸਟ ਕੀਤੇ ਗਏ। ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 3599 ਰਹੀ।
----------- Advertisement -----------
ਪੰਜਾਬ ‘ਚ 24 ਘੰਟਿਆਂ ਅੰਦਰ ਆਏ 7396 ਨਵੇਂ ਮਾਮਲੇ, ਪਾਜ਼ੇਟਿਵਿਟੀ ਦਰ 20.76 ਫ਼ੀਸਦੀ ਪਹੁੰਚੀ
Published on
----------- Advertisement -----------












