ਟੌਸ ਜਿੱਤ ਕੇ ਪਾਕਿਸਤਾਨ ਖਿਲਾਫ ਗੇਂਦਬਾਜ਼ੀ ਕਰਨ ਦਾ ਫੈਸਲਾ ਭਾਰਤ ਲਈ ਸਹੀ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਸ਼ਨੀਵਾਰ ਨੂੰ ਭਾਰਤ ਨੇ ਪਾਕਿਸਤਾਨ ਨੂੰ 191 ਦੌੜਾਂ ‘ਤੇ ਆਲ ਆਊਟ ਕਰ ਦਿੱਤਾ ਹੈ। ਸਿਰਾਜ, ਬੁਮਰਾਹ, ਹਾਰਦਿਕ, ਕੁਲਦੀਪ ਅਤੇ ਰਵਿੰਦਰ ਜਡੇਜਾ ਨੇ 2-2 ਵਿਕਟਾਂ ਲਈਆਂ।
ਨਾਲ ਹੀ ਪਾਕਿਸਤਾਨ ਲਈ ਕਪਤਾਨ ਬਾਬਰ ਆਜ਼ਮ ਨੇ ਅਰਧ ਸੈਂਕੜੇ ਦੀ ਪਾਰੀ ਖੇਡੀ। ਵਨਡੇ ‘ਚ ਭਾਰਤ ਖਿਲਾਫ ਇਹ ਉਸਦਾ ਪਹਿਲਾ ਅਰਧ ਸੈਂਕੜਾ ਸੀ। ਮੋ. ਰਿਜ਼ਵਾਨ 49 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਪਾਕਿਸਤਾਨ ਦੇ 8 ਬੱਲੇਬਾਜ਼ 36 ਦੌੜਾਂ ਦੇ ਅੰਦਰ ਹੀ ਆਊਟ ਹੋ ਗਏ।












