ਮਾਨਸਾ ਵਿਖੇ ਨਜਾਇਜ਼ ਕਬਜ਼ਿਆਂ ਦੇ ਉੱਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੀਲਾ ਪੰਜਾ ਚਲਾਇਆ ਗਿਆ ਵਾਰਡ ਨੰਬਰ 16 ਦੇ ਮੌਜੂਦਾ ਐਮਸੀ ਦੇ ਘਰ ਦੇ ਉੱਪਰ ਵੀ ਪੀਲਾ ਪੰਜਾ ਚਲਾ ਕੇ ਉਸ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਤੇ ਨਾਲ ਹੀ ਮੌਜੂਦਾ ਐਮਸੀ ਨੂੰ ਬੀਤੇ ਕੱਲ੍ਹ ਨਸ਼ੇ ਸਮੇਤ ਕਾਬੂ ਕੀਤਾ ਗਿਆ ਸੀ ਜਿਸ ਦੇ ਉੱਪਰ ਪਹਿਲਾਂ ਵੀ ਦਰਜਨ ਦੇ ਕਰੀਬ ਮਾਮਲੇ ਦਰਜ ਹਨ। ਐਸਡੀਐਮ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਜਿਨਾਂ ਲੋਕਾਂ ਵੱਲੋਂ ਨਗਰ ਕੌਂਸਲ ਦੀ ਪ੍ਰੋਪਰਟੀ ਤੇ ਨਜਾਇਜ਼ ਕਬਜ਼ੇ ਕੀਤੇ ਗਏ ਨੇ ਉਸ ਦੇ ਤਹਿਤ ਹੀ ਕਾਰਵਾਈ ਕਰਦੇ ਹੋਏ ਅੱਜ ਵਾਰਡ ਨੰਬਰ 16 ਦੇ ਐਮਸੀ ਅਜੇ ਕੁਮਾਰ ਬੋਨੀ ਦੇ ਕਰਤੇ ਪੀਲਾ ਪੰਜਾ ਚਲਾਇਆ ਗਿਆ ਹੈ ਜੋ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਤਹਿਤ ਹੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਵਿਅਕਤੀ ਇਸ ਜਗ੍ਹਾ ਦੇ ਉੱਪਰ ਨਸ਼ੇ ਸਪਲਾਈ ਕਰਦਾ ਸੀ ਅਤੇ ਬੀਤੇ ਕੱਲ ਵੀ ਇਸ ਨੂੰ ਨਸ਼ੇ ਦੇ ਸਮੇਤ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਜਾਰੀ ਰਹੇਗੀ। ਇਸ ਦੌਰਾਨ ਮਾਨਸਾ ਦੇ ਐਸਐਸਪੀ ਭਗੀਰਤ ਸਿੰਘ ਮੀਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਏਗਾ ਵਾਰਡ ਨੰਬਰ 16 ਦੇ ਮੌਜੂਦਾ ਐਮਸੀ ਅਜੇ ਕੁਮਾਰ ਬੋਨੀ ਦੇ ਖਿਲਾਫ ਪਹਿਲਾਂ ਵੀ 16 ਮਾਮਲੇ ਦਰਜ ਹਨ ਜਿਨਾਂ ਦੇ ਵਿੱਚ ਐਨਡੀਪੀਸੀ ਐਕਟ ਦੇ ਮਾਮਲੇ ਵੀ ਸ਼ਾਮਿਲ ਹਨ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਹੀ ਅੱਜ ਸਰਕਾਰੀ ਪ੍ਰਾਪਰਟੀ ਤੇ ਕੀਤੇ ਨਜਾਇਜ਼ ਕਬਜ਼ੇ ਦੇ ਚਲਦਿਆਂ ਹੀ ਬੁਲਡੋਜ਼ਰ ਕਾਰਵਾਈ ਕੀਤੀ ਗਈ ਹੈ।
----------- Advertisement -----------
ਮਾਨਸਾ ਦੇ ਮੌਜੂਦਾ ਕੌਂਸਲਰ ਦੇ ਘਰ ‘ਤੇ ਚੱਲਿਆ ਜ਼ਿਲਾ ਪ੍ਰਸ਼ਾਸਨ ਦਾ ਪੀਲਾ ਪੰਜਾ
Published on
----------- Advertisement -----------












