ਜਾਪਾਨ ਦੇ ਇਸ਼ੀਕਾਵਾ ਵਿੱਚ ਨਵੇਂ ਸਾਲ ਦੇ ਦਿਨ 7.2 ਤੀਬਰਤਾ ਦਾ ਭੂਚਾਲ ਆਇਆ। ਜਾਪਾਨ ਟੂਡੇ ਦੇ ਅਨੁਸਾਰ, ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ, ਅਤੇ 50 ਹੋਰ ਭੁਚਾਲ ਦੇ ਝਟਕੇ ਵੀ ਦਰਜ ਕੀਤੇ ਗਏ ਹਨ। ਇਨ੍ਹਾਂ ਦੀ ਤੀਬਰਤਾ 3.4 ਤੋਂ 4.6 ਦੇ ਵਿਚਕਾਰ ਰਹੀ ਹੈ। ਭੂਚਾਲ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਕਈ ਥਾਵਾਂ ‘ਤੇ ਅੱਗ ਵੀ ਲੱਗੀ। ਇਸ ਦੇ ਨਾਲ ਹੀ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਭੂਚਾਲ ਤੋਂ ਬਾਅਦ ਨੁਕਸਾਨੀਆਂ ਗਈਆਂ ਸੜਕਾਂ ਅਤੇ ਮੈਟਰੋ ਸਟੇਸ਼ਨ ਦੀ ਹਾਲਤ ਦਿਖਾਈ ਗਈ ਹੈ।
ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਨੇ ਕਿਹਾ ਹੈ ਕਿ ਭੂਚਾਲ ‘ਚ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਕਿਸ਼ਿਦਾ ਨੇ ਕਿਹਾ ਕਿ ਹਰ ਪਾਸੇ ਅੱਗ ਲੱਗੀ ਹੋਈ ਹੈ ਅਤੇ ਲੋਕ ਇਮਾਰਤਾਂ ਦੇ ਹੇਠਾਂ ਦੱਬੇ ਹੋਏ ਹਨ। ਇਸ਼ੀਕਾਵਾ ‘ਚ 200 ਇਮਾਰਤਾਂ ਸੜ ਕੇ ਸੁਆਹ ਹੋ ਗਈਆਂ ਹਨ। ਜਾਪਾਨ ਦੇ ਰੱਖਿਆ ਮੰਤਰੀ ਮੁਤਾਬਕ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਲਈ ਫੌਜ ਦੇ ਇਕ ਹਜ਼ਾਰ ਜਵਾਨ ਤਾਇਨਾਤ ਕੀਤੇ ਗਏ ਹਨ। ਜਾਪਾਨ ਦੇ ਇਸ਼ੀਕਾਵਾ ਇਲਾਕੇ ‘ਚ ਇਕ ਹੋਰ ਭੂਚਾਲ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਭਾਰਤੀ ਦੂਤਾਵਾਸ ਨੇ ਭੂਚਾਲ ਪੀੜਤਾਂ ਦੀ ਮਦਦ ਲਈ ਐਮਰਜੈਂਸੀ ਕੰਟਰੋਲ ਰੂਮ ਸਥਾਪਤ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਕੋਈ ਵੀ ਵਿਅਕਤੀ ਇੱਥੇ ਆ ਕੇ ਮਦਦ ਮੰਗ ਸਕਦਾ ਹੈ। ਇਸ ਤੋਂ ਪਹਿਲਾਂ ਦੂਤਾਵਾਸ ਨੇ ਈ-ਮੇਲ ਆਈਡੀ ਅਤੇ ਨੰਬਰ ਵੀ ਜਾਰੀ ਕੀਤੇ ਸਨ। ਇਹ ਹਨ: +81-80-3930-1715, +81-70-1492-0049, +81-80-3214-4734, +81-80-6229-5382, +81-80-3214-4722।
----------- Advertisement -----------
ਜਾਪਾਨ ‘ਚ ਭੂਚਾਲ ਕਾਰਨ ਹੁਣ ਤਕ 24 ਲੋਕਾਂ ਦੀ ਮੌ.ਤ, ਇਸ਼ੀਕਾਵਾ ‘ਚ 200 ਇਮਾਰਤਾਂ ਸੜ ਕੇ ਸੁਆਹ
Published on
----------- Advertisement -----------
----------- Advertisement -----------












