ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ‘ਚ ਬਦਲਾਅ ਕੀਤਾ ਹੈ। ਸੰਸ਼ੋਧਿਤ ਡੇਟਸ਼ੀਟ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਹੈ। ਵਿਦਿਆਰਥੀ ਅਤੇ ਮਾਪੇ ਅਧਿਕਾਰਤ ਵੈੱਬਸਾਈਟ cbse.gov.in ‘ਤੇ ਜਾ ਕੇ ਸੋਧੀ ਹੋਈ ਡੇਟਸ਼ੀਟ ਨੂੰ ਡਾਊਨਲੋਡ ਕਰ ਸਕਦੇ ਹਨ।
ਦੱਸ ਦਈਏ ਕਿ 10ਵੀਂ ਜਮਾਤ ਦਾ ਤਿੱਬਤੀ ਪੇਪਰ ਜੋ 4 ਮਾਰਚ, 2024 ਨੂੰ ਹੋਣਾ ਸੀ, ਹੁਣ 23 ਫਰਵਰੀ ਨੂੰ ਹੋਵੇਗਾ ਅਤੇ ਰਿਟੇਲ ਪੇਪਰ ਜੋ 16 ਫਰਵਰੀ ਨੂੰ ਹੋਣਾ ਸੀ, ਹੁਣ 28 ਫਰਵਰੀ, 2024 ਨੂੰ ਹੋਵੇਗਾ। ਇਸੇ ਤਰ੍ਹਾਂ, 12ਵੀਂ ਜਮਾਤ ਦੀ ਫੈਸ਼ਨ ਸਟੱਡੀਜ਼ ਦੀ ਪ੍ਰੀਖਿਆ ਜੋ ਕਿ 11 ਮਾਰਚ ਨੂੰ ਹੋਣੀ ਸੀ, ਨੂੰ ਬਦਲ ਕੇ 21 ਮਾਰਚ, 2024 ਕਰ ਦਿੱਤਾ ਗਿਆ ਹੈ।
CBSE ਦੀ ਸੋਧੀ ਹੋਈ ਡੇਟਸ਼ੀਟ ਨੂੰ ਇਸ ਤਰ੍ਹਾਂ ਕਰੋ ਡਾਊਨਲੋਡ
ਅਧਿਕਾਰਤ ਵੈੱਬਸਾਈਟ www.cbse.gov.in ‘ਤੇ ਜਾਓ।
ਹੋਮਪੇਜ ‘ਤੇ 10ਵੀਂ ਅਤੇ 12ਵੀਂ ਜਮਾਤ ਦੀ ਡੇਟ ਸ਼ੀਟ ਲਿੰਕ ‘ਤੇ ਕਲਿੱਕ ਕਰੋ।
ਡੇਟਾਸ਼ੀਟ ਸਕ੍ਰੀਨ ‘ਤੇ ਦਿਖਾਈ ਦੇਵੇਗੀ।
ਇਮਤਿਹਾਨ ਦੀ ਸਮਾਂ-ਸਾਰਣੀ ਦੀ ਜਾਂਚ ਕਰੋ ਅਤੇ ਡਾਊਨਲੋਡ ਕਰੋ।
ਭਵਿੱਖ ਦੇ ਹਵਾਲੇ ਲਈ ਇੱਕ ਪ੍ਰਿੰਟਆਊਟ ਲਓ।
----------- Advertisement -----------
CBSE ਨੇ ਬਦਲੀ 10ਵੀਂ, 12ਵੀਂ ਦੀ ਬੋਰਡ ਪ੍ਰੀਖਿਆ ਦੀ ਡੇਟਸ਼ੀਟ, ਹੁਣ ਇਸ ਤਾਰੀਕ ਨੂੰ ਹੋਣਗੇ ਪੇਪਰ
Published on
----------- Advertisement -----------
----------- Advertisement -----------











