ਸੀਬੀਐਸਈ ਨੇ ਬੀਤੇ ਦਿਨੀਂ ਹੀ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦੇ ਟਰਮ-1 ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ ਸੀਬੀਐਸਈ ਦੇ ਦੋਨਾਂ ਜਮਾਤਾਂ ਦੇ ਵਿਦਿਆਰਥੀ ਮੁੜ ਮੁਲਾਂਕਣ(revaluation ) ਲਈ ਅਪਲਾਈ ਕਰ ਸਕਦੇ ਹਨ। ਇਸ ਵਿਦਿਆਰਥੀ CBSE ਦੀ ਵੈੱਬਸਾਈਟ cbse.gov.in ‘ਤੇ ਜਾ ਕੇ ਆਪਣੀ ਅਰਜ਼ੀ ਦਾਖਿਲ ਕਰ ਸਕਦੇ ਹਨ। ਹਾਲ ਹੀ ਵਿੱਚ, ਸੀਬੀਐਸਈ 12ਵੀਂ ਦੇ ਵਿਦਿਆਰਥੀਆਂ ਨੇ ਟਰਮ-1 ਦੀ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਨੂੰ ਲੈ ਕੇ ਇਤਰਾਜ਼ ਦਰਜ ਕੀਤਾ ਸੀ।
ਦੱਸ ਦਈਏ ਕਿ ਸੀਬੀਐਸਈ ਟਰਮ-1 ਪ੍ਰੀਖਿਆਵਾਂ ਦੇ ਨਤੀਜੇ ਸਬੰਧੀ ਕਿਸੇ ਵੀ ਤਰ੍ਹਾਂ ਦੇ ਅਬਜੈਕਸ਼ਨ 31 ਮਾਰਚ, 2022 ਤੱਕ ਦਰਜ ਕੀਤੀ ਜਾ ਸਕਦੀ ਹੈ। ਸੀਬੀਐਸਈ 10ਵੀਂ ਅਤੇ 12ਵੀਂ ਟਰਮ-1 ਪ੍ਰੀਖਿਆ ਦੇ ਨਤੀਜਿਆਂ ਦੇ ਮੁੜ ਮੁਲਾਂਕਣ ਲਈ ਸਿਰਫ਼ ਸਕੂਲ ਹੀ ਅਪਲਾਈ ਕਰ ਸਕਦੇ ਹਨ। ਚਾਹਵਾਨ ਵਿਦਿਆਰਥੀ ਆਪਣੇ ਸਕੂਲ ਨਾਲ ਸੰਪਰਕ ਕਰ ਸਕਦੇ ਹਨ।












