ਭਾਰਤੀ-ਅਮਰੀਕੀ ਵਿਦਿਆਰਥੀ ਹਰੀਨੀ ਲੋਗਨ ਨੇ ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ ਮੁਕਾਬਲਾ ਜਿੱਤਿਆ ਹੈ। 13 ਸਾਲਾਂ ਹਰੀਨੀ ਲੋਗਨ ਨੇ ਸਿਰਫ਼ 90 ਸਕਿੰਟਾਂ ਵਿੱਚ 21 ਸ਼ਬਦਾਂ ਦੇ ਸਹੀ ਸਪੈਲਿੰਗ ਦੱਸ ਕੇ ਇਹ ਖਿਤਾਬ ਜਿੱਤਿਆ। ਇਸ ਮੁਕਾਬਲੇ ਵਿੱਚ ਹਰੀਨੀ ਲੋਗਨ ਦਾ ਮੁਕਾਬਲਾ 12 ਸਾਲਾ ਵਿਕਰਮ ਰਾਜੂ ਨਾਲ ਸੀ।

ਇਸ ਮੁਕਾਬਲੇ ਵਿੱਚ ਹਰੀਨੀ ਲੋਗਨ ਨੇ 21 ਸ਼ਬਦਾਂ ਦੇ ਸਹੀ ਸਪੈਲਿੰਗ ਦੱਸੇ। ਉਸ ਦੇ ਮੁਕਾਬਲੇਬਾਜ਼ ਵਿਕਰਮ ਨੇ 15 ਸ਼ਬਦਾਂ ਦੀ ਸਹੀ ਸਪੈਲਿੰਗ ਦੱਸੇ। ਹਰੀਨੀ ਨੂੰ ਜਿੱਤਣ ‘ਤੇ 50 ਹਜ਼ਾਰ ਡਾਲਰ ਯਾਨੀ 38 ਲੱਖ 80 ਹਜ਼ਾਰ ਰੁਪਏ ਦਾ ਇਨਾਮ ਮਿਲਿਆ ਹੈ। ਉਪ ਜੇਤੂ ਰਹੇ 12 ਸਾਲਾ ਵਿਕਰਮ ਰਾਜੂ ਨੂੰ 25 ਹਜ਼ਾਰ ਡਾਲਰ ਯਾਨੀ 19 ਲੱਖ 40 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ ਹੈ।
ਸਪੈਲਿੰਗ ਬੀ ਨੂੰ 1925 ਵਿੱਚ ਪੇਸ਼ ਕੀਤਾ ਗਿਆ ਸੀ। ਇਸ ਵਿੱਚ ਪ੍ਰਤੀਯੋਗੀ ਨੂੰ ਵੱਧ ਤੋਂ ਵੱਧ ਸ਼ਬਦਾਂ ਦੀ ਸਹੀ ਸਪੈਲਿੰਗ 90 ਸੈਕਿੰਡ (ਡੇਢ ਮਿੰਟ) ਵਿੱਚ ਦੱਸਣੀ ਹੁੰਦੀ ਹੈ। ਜੋ ਵੀ ਇੰਨੇ ਥੋੜੇ ਸਮੇਂ ਵਿੱਚ ਵੱਧ ਤੋਂ ਵੱਧ ਸ਼ਬਦਾਂ ਦੀ ਸਹੀ ਸਪੈਲਿੰਗ ਕਰਦਾ ਹੈ, ਉਹ ਮੁਕਾਬਲਾ ਜਿੱਤ ਜਾਂਦਾ ਹੈ। ਇਸ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦੇ ਵਿਦਿਆਰਥੀ ਸ਼ਾਮਲ ਹਨ।












