ਪੰਜਾਬ ਦੇ ਸਿੱਖਿਆ ਵਿਭਾਗ ਦਾ ਇੱਕ ਵਫ਼ਦ ਅੱਜ ਦਿੱਲੀ ਦੇ ਦੌਰੇ ‘ਤੇ ਹੈ। ਇਸ ਦੌਰਾਨ ਉਹ ਦਿੱਲੀ ‘ਚ ਹੋਣ ਵਾਲੇ “ਹੈਪਿਨਸ ਉਤਸਵ” ‘ਚ ਹਿੱਸਾ ਲੈਣਗੇ ਅਤੇ ਦਿੱਲੀ ਦੇ ਸਕੂਲਾਂ ਦਾ ਦੌਰਾ ਵੀ ਕਰ ਰਹੇ ਹਨ। ਇਸ ਸੰਬੰਧੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੇ ਸਕੂਲਾਂ ਦਾ ਪੱਧਰ ਜਲਦ ਹੀ ਦਿੱਲੀ ਦੇ ਸਕੂਲਾਂ ਦੇ ਬਰਾਬਰ ਹੋਵੇਗਾ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕੀਤਾ ਕਿ ਅੱਜ ਪੰਜਾਬ ਦੇ ਸਕੂਲਾਂ ਦੇ ਪ੍ਰਿੰਸੀਪਲ ਤੇ ਅਧਿਆਪਕਾਂ ਦੇ ਵਫਦ ਨੇ ਦਿੱਲੀ ਦੇ ਸਕੂਲਾਂ ਦਾ ਦੌਰਾ ਕਰਕੇ ਸਿੱਖਿਆ ਦੇ ਪੱਧਰ ਬਾਰੇ ਜਾਣਿਆ ਹੈ। ਪੰਜਾਬ ਦੇ ਸਕੂਲਾਂ ਦਾ ਪੱਧਰ ਜਲਦ ਹੀ ਦਿੱਲੀ ਦੇ ਸਕੂਲਾਂ ਦੇ ਬਰਾਬਰ ਹੋਵੇਗਾ।ਜਿਵੇਂ ਕਿ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਾਰੰਟੀ ਦਿੱਤੀ ਸੀ ਪੰਜਾਬ ਦੇ ਸਕੂਲ ਅਤੇ ਸਿੱਖਿਆ ਪ੍ਰਣਾਲੀ ਦਿੱਲੀ ਵਾਂਗ ਵਧੀਆ ਹੋਵੇਗੀ। ਬਦਲਾਅ ਸ਼ੁਰੂ ਹੋ ਗਿਆ ਹੈ।












