ਹਰਿਆਣਾ ਬੋਰਡ ਦੀ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਖਤਮ ਹੋ ਗਈਆਂ ਹਨ ਅਤੇ ਹੁਣ ਬੱਚੇ ਆਪਣੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਹਨ। ਦੱਸ ਦੇਈਏ ਕਿ ਨਤੀਜਿਆਂ ਨਾਲ ਜੁੜੀ ਇਕ ਅਹਿਮ ਖਬਰ ਸਾਹਮਣੇ ਆ ਰਹੀ ਹੈ।
ਹਰਿਆਣਾ ‘ਚ 12ਵੀਂ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਦੀ ਤਰੀਕ ਤੈਅ ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਭਿਵਾਨੀ ਬੋਰਡ ਦੇ ਚੇਅਰਮੈਨ ਡਾਕਟਰ ਵੀਪੀ ਯਾਦਵ ਨੇ ਦੱਸਿਆ ਕਿ ਬੋਰਡ ਪ੍ਰੀਖਿਆ ਦਾ ਨਤੀਜਾ 15 ਮਈ ਤੋਂ ਪਹਿਲਾਂ ਜਾਰੀ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਲਾਂਕਣ ਦਾ ਕੰਮ 10 ਦਿਨਾਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ।
ਬੋਰਡ ਚੇਅਰਮੈਨ ਨੇ ਕਿਹਾ ਕਿ ਮੁਲਾਂਕਣ ਦਾ ਕੰਮ ਪੂਰੀ ਪਾਰਦਰਸ਼ਤਾ ਨਾਲ ਕੀਤਾ ਜਾ ਰਿਹਾ ਹੈ। ਇਸ ਦੌਰਾਨ ਬੋਰਡ ਵੱਲੋਂ ਸਾਰੇ ਮੁਲਾਂਕਣ ਕੇਂਦਰਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਹਰਿਆਣਾ ਸਕੂਲ ਸਿੱਖਿਆ ਬੋਰਡ (HBSE) ਬੋਰਡ ਦੀ ਅਧਿਕਾਰਤ ਵੈੱਬਸਾਈਟ- bseh.org.in ‘ਤੇ 12ਵੀਂ ਦੀ ਪ੍ਰੀਖਿਆ 2024 ਦਾ ਨਤੀਜਾ ਨੂੰ ਜਾਰੀ ਕੀਤਾ ਜਾਵੇਗਾ।
ਬੋਰਡ ਨੇ 27 ਫਰਵਰੀ ਤੋਂ 2 ਅਪ੍ਰੈਲ ਦਰਮਿਆਨ 12ਵੀਂ ਦੀ ਪ੍ਰੀਖਿਆ ਕਰਵਾਈ ਸੀ। ਬੋਰਡ ਨੇ 5 ਜਨਵਰੀ ਨੂੰ ਐਚਬੀਐਸਈ ਦੀ ਡੇਟ ਸ਼ੀਟ ਜਾਰੀ ਕੀਤੀ ਸੀ ਅਤੇ 25 ਜਨਵਰੀ ਨੂੰ ਇਸ ਨੂੰ ਸੋਧਿਆ ਸੀ।
----------- Advertisement -----------
ਹਰਿਆਣਾ: 10ਵੀਂ ਅਤੇ 12ਵੀਂ ਦੇ ਨਤੀਜੇ ਸਬੰਧੀ ਵੱਡੀ ਅਪਡੇਟ, ਇਸ ਦਿਨ ਐਲਾਨੇ ਜਾਣਗੇ ਨਤੀਜੇ
Published on
----------- Advertisement -----------
----------- Advertisement -----------











