ਪੰਜਾਬ ਬੋਰਡ ਦੇ 10ਵੀਂ ਜਮਾਤ ਦੇ ਲਗਭਗ 03 ਲੱਖ ਵਿਦਿਆਰਥੀ ਨਤੀਜੇ ਦਾ ਇੰਤਜ਼ਾਰ ਕਰ ਰਹੇ ਹਨ, ਜੋ ਜਲਦੀ ਹੀ ਖਤਮ ਹੋਣ ਜਾ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਅੱਜ 10ਵੀਂ ਜਮਾਤ ਦਾ ਨਤੀਜਾ ਐਲਾਨੇਗਾ।
ਵਿਦਿਆਰਥੀ ਸ਼ੁੱਕਰਵਾਰ ਨੂੰ ਸਵੇਰੇ 7 ਵਜੇ ਤੋਂ ਬੋਰਡ ਦੀ ਵੈੱਬਸਾਈਟ ‘ਤੇ ਨਤੀਜਾ ਦੇਖ ਸਕਣਗੇ। ਇਸ ਵਾਰ 3 ਲੱਖ ਵਿਦਿਆਰਥੀਆਂ ਨੇ PSEB ਦੀ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਇਹ ਪ੍ਰੀਖਿਆ 13 ਫਰਵਰੀ ਤੋਂ 5 ਮਾਰਚ ਦਰਮਿਆਨ ਕਰਵਾਈ ਗਈ ਸੀ। ਇਹ ਪ੍ਰੀਖਿਆ ਸੂਬੇ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ‘ਤੇ ਲਈ ਗਈ ਸੀ। ਇਹ ਪ੍ਰੀਖਿਆ ਸ਼ਾਂਤੀਪੂਰਵਕ ਨੇਪਰੇ ਚੜ੍ਹੀ।
ਵਿਦਿਆਰਥੀ ਪੰਜਾਬ ਬੋਰਡ 10ਵੀਂ ਦਾ ਨਤੀਜਾ ਇਸ ਤਰ੍ਹਾਂ ਕਰ ਸਕਣਗੇ ਚੈੱਕ-
PSEB 10ਵੀਂ ਦੇ ਨਤੀਜੇ ਦੀ ਅਧਿਕਾਰਤ ਵੈੱਬਸਾਈਟ www.pseb.ac.in ‘ਤੇ ਜਾਓ।
ਸਿਰਲੇਖ (header)ਵਿੱਚ “ਨਤੀਜੇ” ਟੈਬ ਲਿੰਕ ‘ਤੇ ਕਲਿੱਕ ਕਰੋ।
ਤੁਹਾਨੂੰ ਇੱਕ ਨਵੇਂ ਪੰਨੇ ‘ਤੇ ਰੀਡਾਇਰੈਕਟ ਕੀਤਾ ਜਾਵੇਗਾ, ਇੱਥੇ 10ਵੀਂ ਜਮਾਤ ਦੇ ਨਤੀਜੇ 2024 ਦਾ ਲਿੰਕ ਲੱਭੋ ਅਤੇ ਇਸ ‘ਤੇ ਕਲਿੱਕ ਕਰੋ।
ਨਤੀਜਾ ਡਾਉਨਲੋਡ ਕਰੋ।
----------- Advertisement -----------
ਅੱਜ ਐਲਾਨਿਆ ਜਾਵੇਗਾ PSEB 10ਵੀਂ ਜਮਾਤ ਦਾ ਨਤੀਜਾ, ਵਿਦਿਆਰਥੀ ਇੰਝ ਕਰ ਸਕਣਗੇ ਚੈੱਕ
Published on
----------- Advertisement -----------
----------- Advertisement -----------












