ਕੋਰੋਨਾ ਕਾਲ ਦੌਰਾਨ ਕੁਝ ਵਿਦਿਆਰਥੀ ਕੋਵਿਡ ਪਾਜ਼ੇਟਿਵ ਹੋਣ ਕਾਰਨ ਜਾਂ ਕੁਝ ਨਿੱਜੀ ਕਾਰਨਾਂ ਕਰਕੇ ਟਰਮ-1 ਦੀਆਂ ਪ੍ਰੀਖਿਆਵਾਂ ਨਹੀਂ ਦੇ ਸਕੇ ਸਨ। ਉਨ੍ਹਾਂ ਵਿਦਿਆਰਥੀਆਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਵੱਡਾ ਐਲਾਨ ਕੀਤਾ ਹੈ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 5ਵੀਂ ਤੇ 8ਵੀਂ ਜਮਾਤ ਦੀ ਟਰਮ 1 ਦੀ ਦੁਬਾਰਾ ਪ੍ਰੀਖਿਆ ਸਬੰਧੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਪ੍ਰੀਖਿਆ 5 ਤੋਂ 8 ਮਾਰਚ ਤਕ ਹੋਵੇਗੀ। 5ਵੀਂ ਤੇ 8ਵੀਂ ਜਮਾਤ ਦੀ ਪ੍ਰੀਖਿਆ ਦਾ ਸਮਾਂ ਸਵੇਰ 10:30 ਵਜੇ ਤੋਂ ਦੁਪਹਿਰ 1:45 ਵਜੇ ਤਕ ਦਾ ਹੋਵੇਗਾ।

ਦਸ ਦਈਏ ਕਿ ਟਰਮ-2 ਦੀ ਪ੍ਰੀਖਿਆ ‘ਚ ਬੈਠਣ ਲਈ ਵਿਦਿਆਰਥੀਆਂ ਨੂੰ ਟਰਮ 1 ਦੀ ਪ੍ਰੀਖਿਆ ਪਾਸ ਕਰਨੀ ਲਾਜ਼ਮੀ ਹੋਵੇਗੀ। ਟਰਮ-1 ਦੀ ਪ੍ਰੀਖਿਆ ਦੇਣ ਵਾਲੇ ਨੂੰ ਹੀ ਟਰਮ-2 ਦੀ ਪ੍ਰੀਖਿਆ ‘ਚ ਬੈਠਣ ਦੀ ਇਜਾਜ਼ਤ ਮਿਲੇਗੀ। ਦੋਵਾਂ ਜਮਾਤਾਂ ਦੀਆ ਪ੍ਰੀਖਿਆਵਾਂ ਸਕੂਲ ਵੱਲੋ ਐਲਾਨੇ ਗਏ ਸੈਂਟਰਾਂ’ਤੇ ਲਈ ਜਾਵੇਗੀ। ਪ੍ਰੀਖਿਆਵਾਂ ਦੌਰਾਨ ਸਾਰੇ ਕੋਵਿਡ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਦੋਵਾਂ ਕਲਾਸਾਂ ਦੀ PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਡੇਟਸ਼ੀਟ ਦੇਖੀ ਜਾ ਸਕਦੀ ਹੈ।
ਦਸ ਦਈਏ ਕਿ ਪੰਜਵੀਂ ਸ਼੍ਰੇਣੀ ਦੀ ਟਰਮ-2 ਦੀਆਂ ਪ੍ਰੀਖਿਆਵਾਂ 15 ਮਾਰਚ ਤੋਂ 23 ਮਾਰਚ ਤੱਕ ਕਰਵਾਈਆਂ ਜਾਣਗੀਆਂ। ਜਮਾਤ ਅੱਠਵੀਂ ਦੀ ਟਰਮ-2 ਦੀਆਂ ਪ੍ਰੀਖਿਆਵਾਂ 7 ਅਪ੍ਰੈਲ ਤੋਂ 22 ਅਪ੍ਰੈਲ ਤੱਕ ਹੋਣਗੀਆਂ।












