ਰਾਜਸਥਾਨ ਵਿੱਚ ਸਿੱਖਿਆ ਵਿਭਾਗ ਨੇ REET ਪ੍ਰੀਖਿਆ ਦਾ ਸਿਲੇਬਸ ਜਾਰੀ ਕਰ ਦਿੱਤਾ ਹੈ। ਦੱਸ ਦਈਏ ਕਿ ਰਾਜਸਥਾਨ ਵਿੱਚ 46 ਹਜ਼ਾਰ 500 ਅਸਾਮੀਆਂ ਲਈ REET ਪ੍ਰੀਖਿਆ 23 ਅਤੇ 24 ਜੁਲਾਈ ਨੂੰ ਕਰਵਾਈ ਜਾਵੇਗੀ। ਇਸ ਵਿੱਚ ਲੈਵਲ-1 ਦੀਆਂ 15 ਹਜ਼ਾਰ, ਜਦਕਿ ਲੈਵਲ-2 ਲਈ 31 ਹਜ਼ਾਰ 500 ਅਸਾਮੀਆਂ ਲਈ ਪ੍ਰੀਖਿਆ ਹੋਵੇਗੀ।
ਸਿੱਖਿਆ ਮੰਤਰੀ ਬੀ.ਡੀ.ਕੱਲਾ ਨੇ ਦੱਸਿਆ ਕਿ ਸੈਕੰਡਰੀ ਸਿੱਖਿਆ ਬੋਰਡ ਵੱਲੋਂ 46,500 ਅਸਾਮੀਆਂ ਲਈ ਆਰ.ਈ.ਈ.ਟੀ ਦਾ ਆਯੋਜਨ ਕੀਤਾ ਜਾਵੇਗਾ। ਇਸ ਤੋਂ ਬਾਅਦ, ਜਿਨ੍ਹਾਂ ਉਮੀਦਵਾਰਾਂ ਨੇ REET ਪਾਸ ਕੀਤਾ ਉਨ੍ਹਾਂ ਨੂੰ ਨਿਯੁਕਤੀ ਲਈ ਇਕ ਹੋਰ ਪ੍ਰੀਖਿਆ ਲਈ ਬੈਠਣਾ ਹੋਵੇਗਾ। ਇਸ ਵਿੱਚ ਚੋਟੀ (ਮੈਰਿਟ) ਦੇ ਉਮੀਦਵਾਰਾਂ ਨੂੰ ਯੋਗਤਾ ਅਤੇ ਅਕਾਦਮਿਕ ਸੂਚਕਾਂਕ ਦੇ ਆਧਾਰ ‘ਤੇ ਨਿਯੁਕਤੀ ਮਿਲੇਗੀ।
ਜ਼ਿਕਰਯੋਗ ਹੈ ਕਿ ਇਸ ਤਹਿਤ ਲੈਵਲ-1 ਅਤੇ ਲੈਵਲ-2 ਦੋਵਾਂ ਦੀ ਪ੍ਰੀਖਿਆ 300 ਅੰਕਾਂ ਦੀ ਹੋਵੇਗੀ। ਇਸ ਦੇ ਲਈ ਉਮੀਦਵਾਰ ਨੂੰ ਦੋ ਘੰਟੇ 30 ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਇਸ ਦੌਰਾਨ ਹਰੇਕ ਪੇਪਰ ਵਿੱਚ ਕੁੱਲ 150 ਪ੍ਰਸ਼ਨ ਹੋਣਗੇ। ਇਸ ਵਿੱਚ ਉਮੀਦਵਾਰ ਨੂੰ ਹਰੇਕ ਸਹੀ ਪ੍ਰਸ਼ਨ ਲਈ ਦੋ ਅੰਕ ਮਿਲਣਗੇ। ਗਲਤ ਜਵਾਬ ਲਈ ਇੱਕ ਤਿਹਾਈ (0.33) ਅੰਕ ਕੱਟੇ ਜਾਣਗੇ।
----------- Advertisement -----------
ਸਿੱਖਿਆ ਵਿਭਾਗ ਨੇ REET ਪ੍ਰੀਖਿਆ ਦਾ ਸਿਲੇਬਸ ਕੀਤਾ ਜਾਰੀ
Published on
----------- Advertisement -----------
----------- Advertisement -----------












