ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਿੱਪੀ ਗਿੱਲ ਜਿਹਨਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ ਅਤੇ ਉਹਨਾਂ ਦੇ ਹਰ ਇੱਕ ਗੀਤ ਨੂੰ ਦਰਸ਼ਕਾਂ ਵੱਲੋ ਖੂਬ ਪਸੰਦ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਸਿੱਪੀ ਗਿੱਲ ਆਪਣੇ ਨਵੇਂ ਗੀਤ ‘Zindgi Yaaran Di’ ਨਾਲ ਦਰਸ਼ਕਾਂ ਦੇ ਸਨਮੁਖ ਹੋਏ ਹਨ। ਜ਼ਿੰਦਗੀ ਯਾਰਾਂ ਦੀ ਸਿੱਪੀ ਗਿੱਲ ਨੇ ਹੀ ਗਾਇਆ ਹੈ।
ਗੀਤ ਚੱਕਵੀਂ ਬੀਟ ਅਤੇ ਸੱਚੀਆਂ ਗੱਲਾਂ ਨੂੰ ਬਿਆਨ ਕਰਦਾ ਹੋਇਆ ਗੀਤ ਯੈਲੋ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ।ਹੈ ਇਸ ਗੀਤ ਦੇ ਬੋਲ Narinder Batth ਨੇ ਲਿਖੇ ਨੇ ਤੇ ਮਿਊਜ਼ਿਕ ਦੀਪ ਜੰਡੂ ਦਾ ਹੈ। ਇਸ ਗੀਤ ‘ਚ ਸਿੱਪੀ ਗਿੱਲ ਨੇ ਬੌਬੀ ਦਿਓਲ ਦੀ ਬਿੱਛੂ ਫ਼ਿਲਮ ਦਾ ਜ਼ਿਕਰ ਕੀਤਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਬਹੁਤ ਜਲਦ ‘ਜੋਰਾ ਦਸ ਨੰਬਰੀਆ’, ‘ਜੋਰਾ ਦੂਜਾ ਅਧਿਆਇ’ ਵਰਗੀਆਂ ਸੁਪਰ ਹਿੱਟ ਫ਼ਿਲਮਾਂ ਲਿਖਣ ਵਾਲਾ ਲੇਖਕ ਅਮਰਦੀਪ ਸਿੰਘ ਗਿੱਲ ਆਪਣੀ ਨਵੀਂ ਫ਼ਿਲਮ ਮਰਜਾਣੇ ਦੇ ਨਾਲ ਦਰਸ਼ਕਾਂ ਦਾ ਰੁਬਰੂ ਹੋਣ ਜਾ ਰਹੇ ਨੇ। ਜੀ ਹਾਂ ਸਿੱਪੀ ਗਿੱਲ ਸਟਾਰਰ ਇਹ ਫ਼ਿਲਮ 10 ਦਸੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।
https://www.youtube.com/watch?v=dqkj6bTtezc
ਫ਼ਿਲਮ ਦਾ ਸ਼ਾਨਦਾਰ ਟ੍ਰੇਲਰ ਪਹਿਲਾਂ ਹੀ ਦਰਸ਼ਕਾਂ ਦਾ ਦਿਲ ਜਿੱਤ ਚੁੱਕਿਆ ਹੈ ਅਤੇ ਹੁਣ ਫ਼ਿਲਮ ਦੇ ਗੀਤ ਰਿਲੀਜ਼ ਹੋ ਰਹੇ ਨੇ। ਸਿੱਪੀ ਗਿੱਲ ਨੇ ਹੁਣ ਤੱਕ ਬਹੁਤ ਸਾਰੇ ਗੀਤ ਗਾਏ ਹਨ ਜਿਵੇ ਕਿ – ਟਾਈਗਰ ਅਲਾਈਵ , 12 ਦੀਆਂ 12 , ਬੱਬਰ ਸ਼ੇਰ , bloodline ਆਦਿ ਤੇ ਹੋਰ ਵੀ ਬਹੁਤ ਸਾਰੇ ਗੀਤ। ਸਿੱਪੀ ਗਿੱਲ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਆਪਣੇ ਇਹਨਾਂ ਗੀਤ ਦੇ ਕਾਰਨ ਕਾਫੀ ਚਰਚਾ ਦੇ ਵਿੱਚ ਵੀ।