ਐਮੀ ਵਿਰਕ ਦੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਸਿਨਮੇਘਰਾਂ ਚ ਰਿਲੀਜ਼ ਹੋ ਚੁੱਕੀ ਹੈ। ਆਜਾ ਮੈਕਸੀਕੋ ਚੱਲੀਏ’ ਵਿੱਚ ਐਮੀ ਵਿਰਕ ਪੰਜਾਬ ਦੇ ਇੱਕ ਨੌਜਵਾਨ ਪੰਮੇ ਦੀ ਭੂਮਿਕਾ ਨਿਭਾਅ ਰਿਹਾ ਹੈ ਜੋ ਵਿਦੇਸ਼ ਜਾਣਾ ਚਾਹੁੰਦਾ ਹੈ ਪਰ ਜਿੰਨਾ ਆਸਾਨ ਉਸ ਨੂੰ ਲੱਗਦਾ ਹੈ ਨਾਂ ਆਸਾਨ ਹੈ ਨਹੀਂ, ਪੰਮੇ ਨੂੰ ਕਿਹੜੇ-ਕਿਹੜੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਿਸ ਤਰ੍ਹਾਂ ਉਹ ਮੈਕਸੀਕੋ ਦੇ ਜੰਗਲਾਂ ਵਿੱਚ ਫਸ ਜਾਂਦਾ ਹੈ, ਇਹ ਸਭ ਤੁਸੀਂ ਫ਼ਿਲਮ ਵਿੱਚ ਦੇਖੋਗੇ।

ਲੋਕਾਂ ਦੇ ਵਿਦੇਸ਼ ਜਾਣ ਦੇ ਵੱਖ ਵੱਖ ਕਾਰਨ ਹੁੰਦੇ ਹਨ, ਕੋਈ ਸ਼ੌਂਕ ਲਈ ਜਾਂਦਾ ਹੈ, ਕੋਈ ਪੜ੍ਹਨ, ਕੋਈ ਮਜਬੂਰੀ ਵੱਸ, ਕੋਈ ਨਵੀਂ ਪੜਚੋਲ ਲਈ ਪਰ ਕੀ ਵਿਦੇਸ਼ ਜਾਣਾ ਇੱਕ ਦੂਜੇ ਸ਼ਹਿਰ ਜਾਣ ਜਿੰਨਾ ਹੀ ਸੌਖਾ ਹੁੰਦਾ ਹੈ? ਕੀ ਹਰ ਕਿਸੇ ਦਾ ਵਿਦੇਸ਼ ਜਾਣਾ ਸੰਭਵ ਹੈ? ਜਦੋਂ ਕਿਸੇ ਦੀ ਵਿਦੇਸ਼ ਜਾਣ ਦੀ ਆਸ ਮੁੱਕਦੀ ਹੈ ਤਾਂ ਉਹ ਹੋਰ ਬਹੁਤ ਤਰੀਕੇ ਅਪਣਾਉਂਦਾ ਹੈ।ਇਨ੍ਹਾਂ ਤਰੀਕਿਆਂ ਵਿਚੋਂ ਸਭ ਤੋਂ ਔਖਾ ਤੇ ਭਿਆਨਕ ਤਰੀਕਾ ਹੈ ਡੋਂਕੀ ਲਾ ਕੇ ਵਿਦੇਸ਼ ਜਾਣਾ। ਪਤਾ ਨਹੀਂ ਕਿੰਨੇ ਹੀ ਵਿਦੇਸ਼ ਜਾਣ ਦੇ ਚਾਹਵਾਨ ਮੈਕਸੀਕੋ ਦੇ ਜੰਗਲਾਂ ਨੇ ਖਾ ਲਏ। ਕਹਿਣਾ ਤਾਂ ਸੌਖਾ ਹੈ ਕੀ ‘ਆਜਾ ਮੈਕਸੀਕੋ ਚੱਲੀਏ’ ਪਰ ਇਹ ਰਸਤਾ ਕਿੰਨਾ ਖੌਫਨਾਕ ਹੁੰਦਾ ਹੈ ਉਹ ਦੱਸਣ ਦੀ ਕੋਸ਼ਿਸ਼ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਵਿੱਚ ਕੀਤੀ ਗਈ ਹੈ।ਇਹ ਫ਼ਿਲਮ ਐਮੀ ਵਿਰਕ ਦੀ ਖੁਦ ਦੀ ਹੋਮ ਪ੍ਰੋਡਕਸ਼ਨ ਹੇਠ ਤਿਆਰ ਹੋਈ ਹੈ। ਇਸ ਮੌਕੇ ਐਮੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਸਭ ਨੂੰ ਇਹ ਫ਼ਿਲਮ ਦੇਖਣ ਦੀ ਅਪੀਲ ਕੀਤੀ ਹੈ ।












