ਸੁਪਰਸਟਾਰ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ਭਲਕੇ 11 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਪਰ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕੁਝ ਲੋਕ ਇਸ ਦਾ ਬਾਈਕਾਟ ਕਰਨ ਦੀ ਮੰਗ ਕਰ ਰਹੇ ਹਨ। ਹੁਣ ਹਾਲ ਹੀ ‘ਚ ਦਿੱਤੇ ਇੰਟਰਵਿਊ ਦੌਰਾਨ ਆਮਿਰ ਨੇ ਇਕ ਵਾਰ ਫਿਰ ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਨਾਰਾਜ਼ ਲੋਕਾਂ ਤੋਂ ਮੁਆਫੀ ਮੰਗੀ ਹੈ।
ਆਮਿਰ ਨੇ ਕਿਹਾ ‘ਮੈਂ ਸਿਰਫ਼ ਰੱਬ ਨੂੰ ਪ੍ਰਾਰਥਨਾ ਕਰ ਰਿਹਾ ਹਾਂ। ਮੈਨੂੰ ਆਪਣੇ ਦਰਸ਼ਕਾਂ ਵਿੱਚ ਬਹੁਤ ਵਿਸ਼ਵਾਸ ਹੈ। ਜੇਕਰ ਮੈਂ ਕਿਸੇ ਗੱਲ ਨਾਲ ਲੋਕਾਂ ਨੂੰ ਠੇਸ ਪਹੁੰਚਾਈ ਹੈ ਤਾਂ ਮੈਂ ਉਸ ਲਈ ਮਾਫੀ ਚਾਹੁੰਦਾ ਹਾਂ, ਮੈਂ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ। ਜੇ ਕੁਝ ਲੋਕ ਫਿਰ ਵੀ ਇਹ ਫਿਲਮ ਨਹੀਂ ਦੇਖਣਾ ਚਾਹੁੰਦੇ, ਮੈਂ ਉਸ ਗੱਲ ਦਾ ਸਨਮਾਨ ਕਰਾਂਗਾ। ਆਮਿਰ ਨੇ ਕਿਹਾ, ‘ਪਰ ਮੈਂ ਚਾਹੁੰਦਾ ਹਾਂ ਕਿ ਵੱਧ ਤੋਂ ਵੱਧ ਲੋਕ ਇਸ ਫਿਲਮ ਨੂੰ ਦੇਖਣ, ਅਸੀਂ ਇਹ ਫਿਲਮ ਬਹੁਤ ਮਿਹਨਤ ਨਾਲ ਬਣਾਈ ਹੈ। ਫ਼ਿਲਮ ਵਿੱਚ ਸਿਰਫ਼ ਮੈਂ ਨਹੀਂ, ਜਦੋਂ ਕੋਈ ਫ਼ਿਲਮ ਬਣਦੀ ਹੈ ਤਾਂ ਸੈਂਕੜੇ ਲੋਕਾਂ ਦੀ ਮਿਹਨਤ ਨਾਲ ਬਣਦੀ ਹੈ। ਮੈਨੂੰ ਉਮੀਦ ਹੈ ਕਿ ਲੋਕਾਂ ਨੂੰ ਇਹ ਫਿਲਮ ਪਸੰਦ ਆਵੇਗੀ।
----------- Advertisement -----------
‘ਲਾਲ ਸਿੰਘ ਚੱਢਾ’ ਦੇ ਵਿਰੋਧ ‘ਤੇ ਆਮਿਰ ਖਾਨ ਦਾ ਵੱਡਾ ਬਿਆਨ ਆਇਆ ਸਾਹਮਣੇ, ਪੜ੍ਹੋ ਕੀ ਕਿਹਾ
Published on
----------- Advertisement -----------
----------- Advertisement -----------












