June 15, 2026, 9:10 am
----------- Advertisement -----------
HomeNewsEntertainmentਆਮਿਰ ਖਾਨ ਨੇ ਅਫਵਾਹਾਂ ਤੇ ਲਗਾਈ ਰੋਕ ,ਇਸ ਦਿਨ ਰਿਲੀਜ਼ ਹੋਵੇਗੀ ਫਿਲਮ...

ਆਮਿਰ ਖਾਨ ਨੇ ਅਫਵਾਹਾਂ ਤੇ ਲਗਾਈ ਰੋਕ ,ਇਸ ਦਿਨ ਰਿਲੀਜ਼ ਹੋਵੇਗੀ ਫਿਲਮ ‘ਲਾਲ ਸਿੰਘ ਚੱਢਾ’

Published on

----------- Advertisement -----------

ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ਰਿਲੀਜ਼ ਲਈ ਤਿਆਰ ਹੈ। ਇਸ ਫਿਲਮ ਨਾਲ ਸੁਪਰਸਟਾਰ ਆਮਿਰ ਖਾਨ ਇਕ ਵਾਰ ਫਿਰ ਪਰਦੇ ‘ਤੇ ਸਿਨੇਮੇ ਦਾ ਜਾਦੂ ਬਿਖੇਰ ਕੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਹਾਲ ਹੀ ਵਿੱਚ, ਨਿਰਮਾਤਾਵਾਂ ਨੇ ਘੋਸ਼ਣਾ ਕੀਤੀ ਕਿ ਇਹ ਫਿਲਮ 14 ਅਪ੍ਰੈਲ, 2022 ਨੂੰ ਵਿਸਾਖੀ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ। ਪਰ ਫਿਲਮ ਦੀ ਰਿਲੀਜ਼ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਆ ਰਹੀਆਂ ਹਨ।

ਜਿਸ ਤੋਂ ਬਾਅਦ ਹੁਣ ਆਮਿਰ ਖਾਨ ਪ੍ਰੋਡਕਸ਼ਨ ਨੇ ਰਸਮੀ ਐਲਾਨ ਕਰਕੇ ਇਸ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਆਮਿਰ ਖਾਨ ਪ੍ਰੋਡਕਸ਼ਨ ਨੇ ਇੰਸਟਾਗ੍ਰਾਮ ਦੇ ਜ਼ਰੀਏ ਇਕ ਬਿਆਨ ਜਾਰੀ ਕੀਤਾ ਹੈ, ਜਿਸ ਨਾਲ ਪ੍ਰਸ਼ੰਸਕਾਂ ਨੂੰ ਫਿਰ ਤੋਂ ਖੁਸ਼ ਕੀਤਾ ਜਾ ਸਕਦਾ ਹੈ। ਆਮਿਰ ਦੀ ਸਭ ਤੋਂ ਉਡੀਕੀ ਜਾ ਰਹੀ ਫਿਲਮ ‘ਲਾਲ ਸਿੰਘ ਚੱਢਾ’ 2022 ਦੀ ਵਿਸਾਖੀ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ। ਬਿਆਨ ਵਿੱਚ ਲਿਖਿਆ ਗਿਆ ਹੈ ਕਿ – ਅਫਵਾਹਾਂ ਦੇ ਮੱਦੇਨਜ਼ਰ, ਅਸੀਂ ਪੁਸ਼ਟੀ ਕਰਨਾ ਚਾਹੁੰਦੇ ਹਾਂ ਕਿ ਲਾਲ ਸਿੰਘ ਚੱਢਾ ਨੂੰ ਵਿਸਾਖੀ ਦੇ ਸ਼ੁਭ ਮੌਕੇ ‘ਤੇ 14 ਅਪ੍ਰੈਲ 2022 ਨੂੰ ਰਿਲੀਜ਼ ਕੀਤੀ ਜਾਵੇਗੀ।

ਅਸੀਂ ਫਿਰ ਤੋਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਨੇ ਇਸ ਫਿਲਮ ਦੇ ਹੁਣ ਤੱਕ ਦੇ ਸਫ਼ਰ ਵਿੱਚ ਸਮਰਥਨ ਕੀਤਾ। ਵਾਇਕਾਮ 18 ਸਟੂਡੀਓਜ਼ ਅਤੇ ਆਮਿਰ ਖਾਨ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਦੇਸ਼ਨ ਅਦਵੈਤ ਚੰਦਨ ਨੇ ਕੀਤਾ ਹੈ। ਇਸ ਦਾ ਸੰਗੀਤ ਪ੍ਰੀਤਮ ਨੇ ਦਿੱਤਾ ਹੈ ਅਤੇ ਬੋਲ ਅਮਿਤਾਭ ਭੱਟਾਚਾਰੀਆ ਨੇ ਲਿਖੇ ਹਨ। ਸਕ੍ਰਿਪਟ ਮਸ਼ਹੂਰ ਅਦਾਕਾਰ ਅਤੁਲ ਕੁਲਕਰਨੀ ਨੇ ਲਿਖੀ ਹੈ। ਦੱਸ ਦੇਈਏ ਕਿ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਵਿਚਕਾਰ ਪੂਰੀ ਹੋਈ ਸੀ। ਕਰੀਨਾ ਕਪੂਰ ਖਾਨ ਨੇ ਇਸ ਫਿਲਮ ਦੀ ਸ਼ੂਟਿੰਗ ਗਰਭ ਅਵਸਥਾ ‘ਚ ਕੀਤੀ ਸੀ। ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ ਟੌਮ ਹੈਂਕਸ ਦੀ ਮਸ਼ਹੂਰ ਹਾਲੀਵੁੱਡ ਫਿਲਮ ਫੋਰੈਸਟ ਗੰਪਸ ਦਾ ਅਧਿਕਾਰਤ ਰੀਮੇਕ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬੰਜੀ ਜੰਪ ਤੋਂ ਪਹਿਲਾਂ ਸੁਰੱਖਿਆ ਰੱਸੀ ਬੰਨ੍ਹਣਾ ਭੁੱਲੇ ਕਰਮਚਾਰੀ, 21 ਸਾਲਾ ਕੁੜੀ ਦੀ ਮੌਤ

ਬ੍ਰਾਜ਼ੀਲ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ, ਜਿਸ ‘ਚ 21 ਸਾਲਾ ਕੁੜੀ ਦੀ ਮੌਤ...

ਮਹਿਲਾ T20 ਵਿਸ਼ਵ ਕੱਪ ‘ਚ ਭਾਰਤ – ਪਾਕਿਸਤਾਨ ਦੀਆਂ ਟੀਮਾਂ ਆਹਮੋ -ਸਾਹਮਣੇ

ਵੁਮੈਨਸ ਟੀ-20 ਵਰਲਡ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ।...

ਕੇਂਦਰੀ ਜੇਲ੍ਹ ਹੁਸ਼ਿਆਰਪੁਰ ’ਚ ਬੰਦ ਕੈਦੀ ਨੇ ਵੀਡਿਓ ਵਾਇਰਲ ਕਰਕੇ ਜੇਲ੍ਹ ਪ੍ਰਸ਼ਾਸਨ ’ਤੇ ਜ਼ਬਰੀ ਨਸ਼ਾ ਵਿਕਾਉਣ ਦੇ ਲਗਾਏ ਦੋਸ਼

ਗੈਂਗਸਟਰ ਕੁਲਬੀਰ ਨਰੂਆਣਾ ਕਤਲ ਦੇ ਕਥਿਤ ਮੁੱਖ ਦੋਸ਼ੀ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਜੋ ਹੁਸ਼ਿਆਰਪੁਰ...

ਸ਼ਿਮਲਾ ‘ਚ ਸਕੂਲ ਮਾਲਕ ਮਹਿਲਾ ਦਾ ਕਤਲ: ਸਕੂਲ ਦੇ ਗੇਟ ਨੇੜੇ ਉਤਾਰਿਆ ਮੌਤ ਦੇ ਘਾਟ, ਭਰਾ ਦੇ ਨਾਲ ਚੱਲ ਰਿਹਾ ਸੀ ਵਿਵਾਦ

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਸੰਜੌਲੀ ਵਿੱਚ ਹਾਊਸਿੰਗ ਬੋਰਡ ਕਲੋਨੀ ਵਿੱਚ ਸਥਿਤ ਇੱਕ...

ਮਾਨ ਸਰਕਾਰ ਦਾ ਐਲਾਨ, ਖਾਟੂ ਸ਼ਿਆਮ, ਹਰਿਦੁਆਰ ਤੇ ਵ੍ਰਿੰਦਾਵਨ ਦੇ ਕਰਵਾਉਣਗੇ ਮੁਫ਼ਤ ਦਰਸ਼ਨ

ਮਾਨ ਸਰਕਾਰ ਵਲੋਂ ਪੰਜਾਬੀਆਂ ਲਈ ਇਕ ਹੋਰ ਵੱਡਾ ਐਲਾਨ ਕੀਤਾ ਗਿਆ ਹੈ। ਖਾਟੂ ਸ਼ਿਆਮ,...

ਸਪੀਕਰ ਸੰਧਵਾਂ ਵੱਲੋਂ ਪਰਿਵਾਰਕ ਤੰਦਾਂ ਨੂੰ ਮਜ਼ਬੂਤ ਕਰਨ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ ਦੀ ਅਪੀਲ

ਚੰਡੀਗੜ੍ਹ, 13 ਜੂਨ 2026:ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ...

ਜੇਲ੍ਹ ਵਿੱਚ ਬੰਦ ਗੈਂਗਸਟਰ ਨਾਲ ਜੁੜੇ ਦੋ ਵਿਅਕਤੀ ਬਠਿੰਡਾ ਤੋਂ ਗ੍ਰਿਫ਼ਤਾਰ; ਦੋ ਪਿਸਤੌਲ ਬਰਾਮਦ

ਚੰਡੀਗੜ੍ਹ, 13 ਜੂਨ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ...