ਅਦਾਕਾਰਾ ਅਦਿਤੀ ਰਾਓ ਹੈਦਰੀ ਅਤੇ ਸਿਧਾਰਥ ਨੇ ਵਿਆਹ ਕਰਵਾ ਲਿਆ ਹੈ। ਉਨ੍ਹਾਂ ਨੇ ਤੇਲੰਗਾਨਾ ਦੇ ਵਾਨਾਪਰਥੀ ਦੇ 400 ਸਾਲ ਪੁਰਾਣੇ ਸ਼੍ਰੀਰੰਗਪੁਰ ਮੰਦਰ ‘ਚ ਵਿਆਹ ਕਰਵਾਇਆ, ਜਿਸ ‘ਚ ਸਿਰਫ ਪਰਿਵਾਰ ਦੇ ਮੈਂਬਰ ਹੀ ਸ਼ਾਮਲ ਹੋਏ।
ਅਦਿਤੀ ਰਾਓ ਹੈਦਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ‘ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਦੋਵੇਂ ਇਕ-ਦੂਜੇ ਦੇ ਕਾਫੀ ਕਰੀਬ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ ਫੋਟੋਜ਼ ‘ਚ ਤੁਸੀਂ ਦੇਖ ਸਕਦੇ ਹੋ ਕਿ ਇਹ ਜੋੜਾ ਵਿਆਹ ਦੀਆਂ ਰਸਮਾਂ ਨਿਭਾਉਂਦਾ ਨਜ਼ਰ ਆ ਰਿਹਾ ਹੈ। ਫੋਟੋਆਂ ਤੋਂ ਇੱਕ ਗੱਲ ਸਾਫ਼ ਹੈ ਕਿ ਜੋੜੇ ਦੇ ਵਿਆਹ ਵਿੱਚ ਸਿਰਫ ਪਰਿਵਾਰ, ਦੋਸਤ ਅਤੇ ਕਰੀਬੀ ਲੋਕ ਹੀ ਸ਼ਾਮਲ ਹੋਏ।
ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਨ ਦੇ ਨਾਲ ਹੀ ਉਨ੍ਹਾਂ ਨੇ ਇਕ-ਦੂਜੇ ਲਈ ਪਿਆਰਾ ਨੋਟ ਵੀ ਲਿਖਿਆ ਹੈ। ਉਨ੍ਹਾਂ ਨੇ ਲਿਖਿਆ- “ਤੁਸੀਂ ਮੇਰੇ ਚੰਨ, ਸੂਰਜ ਅਤੇ ਤਾਰੇ ਹੋ, ਪਰੀ ਕਹਾਣੀਆਂ ਵਾਂਗ ਹਮੇਸ਼ਾ ਨਾਲ ਰਹਿਣਾ , ਹਮੇਸ਼ਾ ਹੱਸਦੇ ਰਹਿਣਾ… ਕਦੇ ਵੱਡੇ ਨਾ ਹੋਣਾ… ਪਿਆਰ, ਰੌਸ਼ਨੀ ਅਤੇ ਮੈਜਿਕ ਹਮੇਸ਼ਾ ਬਣਾਈ ਰੱਖਣਾ… ਸ਼੍ਰੀਮਤੀ ਅਤੇ ਮਿਸਟਰ ਐਦੁ-ਸਿਧੂ।” .