‘ਕਬੂਲ ਹੈ’, ‘ਇਸ਼ਕਬਾਜ਼’, ‘ਤੇਨਾਲੀ ਰਾਜਾ’ ਵਰਗੇ ਕਈ ਸੀਰੀਅਲਾਂ ‘ਚ ਕੰਮ ਕਰ ਚੁੱਕੀ ਅਦਾਕਾਰਾ ਨਿਸ਼ੀ ਸਿੰਘ ਨੇ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਹੈ। ਨਿਸ਼ੀ ਸਿੰਘ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਅਦਾਕਾਰਾ ਲੰਬੇ ਸਮੇਂ ਤੋਂ ਬਿਮਾਰ ਸੀ। ਉਨ੍ਹਾਂ ਨੂੰ ਅਧਰੰਗ ਦਾ ਅਟੈਕ ਵੀ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਵਿਗੜ ਗਈ ਸੀ। ਦੱਸ ਦੇਈਏ ਕਿ ਨਿਸ਼ੀ ਸਿੰਘ 50 ਸਾਲ ਦੀ ਸੀ ਅਤੇ ਅਦਾਕਾਰਾ ਨੇ ਦੋ ਦਿਨ ਪਹਿਲਾਂ ਆਪਣਾ 50ਵਾਂ ਜਨਮਦਿਨ ਮਨਾਇਆ ਸੀ।
ਦੱਸ ਦਈਏ ਕਿ ਨਿਸ਼ੀ ਸਿੰਘ ਦੇ ਪਤੀ ਸੰਜੇ ਸਿੰਘ ਵੀ ਮਨੋਰੰਜਨ ਜਗਤ ਨਾਲ ਜੁੜੇ ਹੋਏ ਹਨ। ਉਹ ਇੱਕ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਲੇਖਕ ਵੀ ਹੈ। ਆਪਣੀ ਪਤਨੀ ਦੀ ਮੌਤ ਬਾਰੇ ਜਾਣਕਾਰੀ ਦਿੰਦਿਆਂ ਸੰਜੇ ਸਿੰਘ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਨਿਸ਼ੀ ਸਿੰਘ ਨੂੰ ਦੂਜਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਹੀ ਉਸ ਦੀ ਹਾਲਤ ਵਿਗੜ ਗਈ ਸੀ। ਇਸ ਤੋਂ ਬਾਅਦ ਨਿਸ਼ੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੋਂ ਬਾਅਦ ‘ਚ ਉਸ ਨੂੰ ਛੁੱਟੀ ਦੇ ਦਿੱਤੀ ਗਈ। ਪਰ ਪਿਛਲੇ ਕੁਝ ਹਫਤਿਆਂ ਤੋਂ ਨਿਸ਼ੀ ਸਿੰਘ ਦੀ ਹਾਲਤ ਫਿਰ ਤੋਂ ਵਿਗੜ ਗਈ ਸੀ।
----------- Advertisement -----------
ਅਦਾਕਾਰਾ ਨਿਸ਼ੀ ਸਿੰਘ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਗੰਭੀਰ ਬਿਮਾਰੀ ਨਾਲ ਜੂਝ ਰਹੀ ਸੀ ਅਦਾਕਾਰਾ
Published on
----------- Advertisement -----------
----------- Advertisement -----------












