ਰਣਬੀਰ ਕਪੂਰ ਸਟਾਰਰ ਫਿਲਮ ‘ਐਨੀਮਲ’ ਨਾਲ ਲਾਈਮਲਾਈਟ ‘ਚ ਆਈ ਅਦਾਕਾਰਾ ਤ੍ਰਿਪਤੀ ਡਿਮਰੀ ਹੁਣ ਰਣਬੀਰ ਦੀ ਗੁਆਂਢਣ ਬਣ ਗਈ ਹੈ। ਅਦਾਕਾਰਾ ਨੇ ਹਾਲ ਹੀ ‘ਚ ਮੁੰਬਈ ਦੇ ਬਾਂਦਰਾ ਇਲਾਕੇ ‘ਚ 14 ਕਰੋੜ ਰੁਪਏ ਦਾ ਘਰ ਖਰੀਦਿਆ ਹੈ।
ਜਾਣਕਾਰੀ ਅਨੁਸਾਰ ਇਹ ਬੰਗਲਾ 2,226 ਵਰਗ ਫੁੱਟ ‘ਚ ਫੈਲਿਆ ਹੋਇਆ ਹੈ ਅਤੇ ਇਸ ਦਾ ਬਿਲਟ-ਅੱਪ ਖੇਤਰ 2,194 ਵਰਗ ਫੁੱਟ ਹੈ। ਅਦਾਕਾਰਾ ਨੇ 14 ਕਰੋੜ ਰੁਪਏ ਦੇ ਇਸ ਬੰਗਲੇ ‘ਤੇ 70 ਲੱਖ ਰੁਪਏ ਦੀ ਸਟੈਂਪ ਡਿਊਟੀ ਵੀ ਅਦਾ ਕੀਤੀ ਹੈ। ਇਸ ਤੋਂ ਇਲਾਵਾ ਅਦਾਕਾਰਾ ਨੇ 30 ਹਜ਼ਾਰ ਰੁਪਏ ਦਾ ਰਜਿਸਟ੍ਰੇਸ਼ਨ ਚਾਰਜ ਵੀ ਅਦਾ ਕੀਤਾ। ਅਭਿਨੇਤਰੀ ਨੇ ਇਸ ਨੂੰ 3 ਜੂਨ ਨੂੰ ਰਜਿਸਟਰਡ ਕਰਵਾਇਆ ਸੀ।
ਕਾਰਟਰ ਰੋਡ ਇਲਾਕੇ ‘ਚ ਜਿੱਥੇ ਤ੍ਰਿਪਤੀ ਨੇ ਇਹ ਬੰਗਲਾ ਖਰੀਦਿਆ ਹੈ ਉੱਥੇ ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਰੇਖਾ ਸਮੇਤ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਦੇ ਬੰਗਲੇ ਹਨ। ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਬੰਗਲਾ ਵੀ ਇਸੇ ਇਲਾਕੇ ਵਿੱਚ ਹੈ।
----------- Advertisement -----------
‘ਐਨੀਮਲ’ ਫੇਮ ਅਦਾਕਾਰਾ ਤ੍ਰਿਪਤੀ ਡਿਮਰੀ ਬਣੀ ਰਣਬੀਰ ਕਪੂਰ ਦੀ ਗੁਆਂਢਣ
Published on
----------- Advertisement -----------
----------- Advertisement -----------