October 29, 2026, 5:15 pm
----------- Advertisement -----------
HomeNewsEntertainmentਅੱਜ ਲਾਂਚ ਹੋਵੇਗਾ ਪ੍ਰਭਾਸ ਅਤੇ ਕ੍ਰਿਤੀ ਸੈਨਨ ਦੀ ਫ਼ਿਲਮ 'ਆਦਿਪੁਰਸ਼' ਦਾ 3ਡੀ...

ਅੱਜ ਲਾਂਚ ਹੋਵੇਗਾ ਪ੍ਰਭਾਸ ਅਤੇ ਕ੍ਰਿਤੀ ਸੈਨਨ ਦੀ ਫ਼ਿਲਮ ‘ਆਦਿਪੁਰਸ਼’ ਦਾ 3ਡੀ ਟੀਜ਼ਰ

Published on

----------- Advertisement -----------

ਨਿਰਦੇਸ਼ਕ ਓਮ ਰਾਉਤ ਦੀ ਫਿਲਮ ‘ਆਦਿਪੁਰਸ਼’ ਦਾ ਟੀਜ਼ਰ 2 ਅਕਤੂਬਰ ਨੂੰ ਰਾਮ ਜਨਮ ਭੂਮੀ ਅਯੁੱਧਿਆ ‘ਚ ਸ਼ਾਨਦਾਰ ਤਰੀਕੇ ਨਾਲ ਲਾਂਚ ਕੀਤਾ ਗਿਆ। ਇਸ ਮੌਕੇ ਫਿਲਮ ਦੇ ਨਿਰਦੇਸ਼ਕ ਓਮ ਰਾਉਤ, ਨਿਰਮਾਤਾ ਭੂਸ਼ਣ ਕੁਮਾਰ, ਪ੍ਰਭਾਸ ਅਤੇ ਕ੍ਰਿਤੀ ਸੈਨਨ ਮੌਜੂਦ ਸਨ। ਟੀਜ਼ਰ ਦੇ ਰਿਲੀਜ਼ ਹੋਣ ਤੋਂ ਬਾਅਦ ਵੱਡੀ ਗਿਣਤੀ ‘ਚ ਲੋਕ ਆਲੋਚਨਾ ਕਰ ਰਹੇ ਹਨ। ਫਿਲਮ ਦੇ ਨਿਰਮਾਤਾਵਾਂ ਦਾ ਮੰਨਣਾ ਹੈ ਕਿ ਟੀਜ਼ਰ ਨੂੰ 2ਡੀ ‘ਚ ਰਿਲੀਜ਼ ਕੀਤਾ ਗਿਆ ਹੈ, ਸ਼ਾਇਦ ਇਸੇ ਲਈ ਲੋਕਾਂ ਨੂੰ ਟੀਜ਼ਰ ਪਸੰਦ ਨਹੀਂ ਆਇਆ, ਇਸ ਲਈ ਅੱਜ ਇਸ ਫਿਲਮ ਦਾ ਟੀਜ਼ਰ ਮੁੰਬਈ ਸਥਿਤ ਟੀ-ਸੀਰੀਜ਼ ਦੇ ਦਫਤਰ ‘ਚ ਦੁਪਹਿਰ 1.30 ਵਜੇ ਇਸ ਫਿਲਮ ਦਾ ਟੀਜ਼ਰ 3ਡੀ ‘ਚ ਰਿਲੀਜ਼ ਕਰਕੇ ਇਸ ਗੱਲ ‘ਤੇ ਚਰਚਾ ਕੀਤੀ ਜਾਵੇਗੀ ਕਿ ਫਿਲਮ ਦੇ ਟੀਜ਼ਰ ਨੂੰ ਪਸੰਦ ਕਿਉਂ ਨਹੀਂ ਕੀਤਾ ਜਾ ਰਿਹਾ?

ਇਸ ਮੌਕੇ ਫਿਲਮ ਦੇ ਨਿਰਦੇਸ਼ਕ ਓਮ ਰਾਉਤ ਅਤੇ ਨਿਰਮਾਤਾ ਭੂਸ਼ਣ ਕੁਮਾਰ ਮੀਡੀਆ ਨਾਲ ਟੀਜ਼ਰ ਬਾਰੇ ਚਰਚਾ ਕਰਨਗੇ। ਪਹਿਲਾਂ ‘ਆਦਿਪੁਰਸ਼’ ਨੂੰ ਲੈ ਕੇ ਦਰਸ਼ਕਾਂ ‘ਚ ਕਾਫੀ ਉਤਸ਼ਾਹ ਸੀ। ਇਸ ਫਿਲਮ ਦਾ ਟੀਜ਼ਰ ਰਾਮ ਜਨਮ ਭੂਮੀ ਅਯੁੱਧਿਆ ‘ਚ ਬਹੁਤ ਧੂਮਧਾਮ ਨਾਲ ਲਾਂਚ ਕੀਤਾ ਗਿਆ। ਪਰ ਫਿਲਮ ਦਾ ਟੀਜ਼ਰ ਦੇਖ ਕੇ ਦਰਸ਼ਕਾਂ ਦਾ ਉਤਸ਼ਾਹ ਘੱਟ ਗਿਆ। ਇਸ ਫਿਲਮ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਲੋਕ ਫਿਲਮ ਦੇ ਵੀਐਫਐਕਸ ਅਤੇ ਸਟਾਰਕਾਸਟ ਦੇ ਲੁੱਕ ‘ਤੇ ਤਰ੍ਹਾਂ-ਤਰ੍ਹਾਂ ਦੇ ਮੀਮ ਬਣਾ ਕੇ ਫਿਲਮ ਦੀ ਆਲੋਚਨਾ ਕਰ ਰਹੇ ਹਨ। ਲੋਕ ਸਮਝ ਨਹੀਂ ਪਾ ਰਹੇ ਹਨ ਕਿ ਇਸ ਨੂੰ ਐਨੀਮੇਟਡ ਫਿਲਮ ਸਮਝਣਾ ਹੈ ਜਾਂ ਵੀਡੀਓ ਗੇਮ ਸਮਝਣਾ ਹੈ। ਇਸ ਟੀਜ਼ਰ ਨੂੰ ਦੇਖ ਕੇ ਕੁਝ ਲੋਕਾਂ ਨੇ ਇਸ ਨੂੰ ‘ਟੈਂਪਲ ਰਨ’ ਵੀ ਕਿਹਾ ਹੈ। ਫਿਲਮ ਦੇ ਟੀਜ਼ਰ ‘ਚ ਇਕ ਸੀਨ ‘ਚ ਸੈਫ ਅਲੀ ਖਾਨ ਨੂੰ ਇਕ ਵਿਸ਼ਾਲ ਸ਼ੈਤਾਨੀ ਪੰਛੀ ਦੀਪ੍ਰਭਾਸ, ਕ੍ਰਿਤੀ ਸੈਨਨ ਸਵਾਰੀ ਕਰਦੇ ਦਿਖਾਇਆ ਗਿਆ ਹੈ। ਇਸ ਨੂੰ ਲੈ ਕੇ ਲੋਕਾਂ ਨੇ ਆਪਣੀ ਨਾਰਾਜ਼ਗੀ ਵੀ ਜ਼ਾਹਰ ਕੀਤੀ ਹੈ।

ਲੋਕ ਪ੍ਰਭਾਸ ਦੇ ਲੁੱਕ ਨੂੰ ਭਗਵਾਨ ਰਾਮ ਲਈ ਪਰਫੈਕਟ ਨਹੀਂ ਮੰਨ ਰਹੇ ਹਨ, ਉਨ੍ਹਾਂ ਦੀ ਮੁੱਛਾਂ ਵਾਲੇ ਲੁੱਕ ਨੂੰ ਦਰਸ਼ਕ ਬਿਲਕੁਲ ਵੀ ਪਸੰਦ ਨਹੀਂ ਕਰ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕ ਸੀਤਾ ਦੇ ਰੋਲ ‘ਚ ਕ੍ਰਿਤੀ ਸੈਨਨ ਨੂੰ ਦਿਖਾਵਟੀ ਵੀ ਦੱਸ ਰਹੇ ਹਨ। ਫਿਲਮ ‘ਆਦਿਪੁਰਸ਼’ ਨੂੰ 2ਡੀ, 3ਡੀ, 3ਡੀ ਆਈਮੈਕਸ ਆਦਿ ਫਾਰਮੈਟਾਂ ਵਿੱਚ ਇੱਕੋ ਸਮੇਂ ਦਰਜਨ ਭਰ ਭਾਰਤੀ ਭਾਸ਼ਾਵਾਂ ਵਿੱਚ ਰਿਲੀਜ਼ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਫਿਲਮ ਹਿੰਦੀ ਅਤੇ ਤੇਲਗੂ ਵਿੱਚ ਬਣੀ ਹੈ। ਇਸ ਤੋਂ ਇਲਾਵਾ ਫਿਲਮ ਨੂੰ ਤਾਮਿਲ, ਕੰਨੜ, ਮਲਿਆਲਮ, ਮਰਾਠੀ, ਬੰਗਾਲੀ ਅਤੇ ਉੜੀਆ ਅੰਗਰੇਜ਼ੀ, ਚੀਨੀ, ਭਾਸਾ, ਕੋਰੀਅਨ, ਜਾਪਾਨੀ ਅਤੇ ਹੋਰ ਭਾਸ਼ਾਵਾਂ ਵਿੱਚ ਡਬ ਕਰਕੇ 12 ਜਨਵਰੀ 2023 ਨੂੰ ਰਿਲੀਜ਼ ਕੀਤਾ ਜਾਵੇਗਾ। ਪ੍ਰਭਾਸ, ਕ੍ਰਿਤੀ ਸੈਨਨ ਅਤੇ ਸੈਫ ਅਲੀ ਖਾਨ ਤੋਂ ਇਲਾਵਾ ਫਿਲਮ ਵਿੱਚ ਸਨੀ ਸਿੰਘ, ਵਤਸਲ ਸੇਠ, ਦੇਵਦੱਤ ਨਾਗੇ ਮੁੱਖ ਭੂਮਿਕਾਵਾਂ ਵਿੱਚ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੈਂਸਰ ਦੀਆਂ ਦਵਾਈਆਂ ਹੋਈਆਂ ਸਸਤੀਆਂ, 80 ਹਜ਼ਾਰ ਵਾਲਾ ਇੰਜੈਕਸ਼ਨ ਹੁਣ 7,000 ‘ਚ

ਕੈਂਸਰ ਦੇ ਮਰੀਜ਼ਾਂ ਲਈ ਵੱਡੀ ਰਾਹਤ ਭਰੀ ਖਬਰ ਹੈ। NPPA ਦੇ ਫੈਸਲੇ ਮਗਰੋਂ ਕੈਂਸਰ...

ਮਾਨਸਾ ‘ਚ ਦਲਜੀਤ ਸਿੰਘ ਮਾਮਲੇ ‘ਚ ਹੋਇਆ ਵੱਡਾ ਐਕਸ਼ਨ, ਪੁਲਿਸ ‘ਤੇ ਹਮਲਾ ਕਰਨ ਵਾਲੇ 40 ਅਣਪਛਾਤਿਆਂ ‘ਤੇ ਮਾਮਲਾ ਦਰਜ

ਮਾਨਸਾ ‘ਚ ਦਲਜੀਤ ਸਿੰਘ ਮਾਮਲੇ ‘ਚ ਵੱਡਾ ਐਕਸ਼ਨ ਹੋਇਆ ਹੈ। ਪੁਲਿਸ ‘ਤੇ ਹਮਲਾ ਕਰਨ...

ਕਰਵਾ ਚੌਥ ਤੋਂ ਪਹਿਲਾਂ ਪਤਨੀ ਨੇ ਜਿੰਮ ਟ੍ਰੇਨਰ ਪ੍ਰੇਮੀ ਨਾਲ ਮਿਲ ਕੇ ਰਚੀ ਪਤੀ ਦੇ ਕਤਲ ਦੀ ਸਾਜ਼ਿਸ਼

ਕਰਵਾ ਚੌਥ ਤੋਂ ਪਹਿਲਾਂ ਗਾਜ਼ੀਆਬਾਦ ਦੇ ਵਸੁੰਧਰਾ ਸੈਕਟਰ-1 ਵਿੱਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ...

ਲੁਧਿਆਣਾ: ਸਾਬਕਾ ਕਾਂਗਰਸੀ ਆਗੂ ‘ਤੇ ਫਾਇਰਿੰਗ, ਵਾਲ-ਵਾਲ ਬਚੀ ਜਾਨ; ਮਾਂ ਤੇ ਸਾਢੇ 3 ਸਾਲ ਦਾ ਪੁੱਤਰ ਵੀ ਸੀ ਨਾਲ

ਲੁਧਿਆਣਾ ‘ਚ ਇੱਕ ਰੈਸਟੋਰੈਂਟ ਤੋਂ ਖਾਣਾ ਖਾਣ ਮਗਰੋਂ ਆਪਣੀ ਮਾਂ ਤੇ ਸਾਢੇ 3 ਸਾਲ...

ਪੁਲਿਸ ਵਲੋਂ ਅਕਾਲੀ ਆਗੂ ਤੇ ਕਿਸਾਨ ਆਗੂ ਗ੍ਰਿਫ਼ਤਾਰ ਤੇ ਨਜ਼ਰਬੰਦ

ਪਿੰਡ ਕਮਾਲਪੁਰਾ ਵਿਖੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਪਹਿਰ...

ਸਕਾਟਲੈਂਡ ਦੇ ਮੁੱਖ ਮੰਤਰੀ ਜੌਹਨ ਸਵਿਨੀ ਵਲੋਂ ਆਮਿਰ ਖ਼ਾਨ ਤੇ ਕਰਨ ਜੌਹਰ ਨਾਲ ਮੁਲਾਕਾਤਾਂ

ਸਕਾਟਲੈਂਡ ਦੇ ਫਸਟ ਮਨਿਸਟਰ (ਮੁੱਖ ਮੰਤਰੀ) ਜੌਹਨ ਸਵਿਨੀ ਅਤੇ ਉਨ੍ਹਾਂ ਦੀ ਅਗਵਾਈ ਹੇਠਲੇ ਸਕਾਟਿਸ਼...

ਮਾਨਸਾ ਪੁਲਿਸ ਨੇ ਦਲਜੀਤ ਸਿੰਘ ਦਾ ਕਰਵਾਇਆ ਪੋਸਟਮਾਰਟਮ;  ਸਸਕਾਰ ਦਾ ਖਦਸ਼ਾ

ਮਾਨਸਾ 'ਚ ਦਲਜੀਤ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਵੱਡੀ...

ਸੰਤ ਸੀਚੇਵਾਲ ਨੇ CM ਮਾਨ ਨਾਲ ਕੀਤੀ ਮੁਲਾਕਾਤ, ਬੁੱਢਾ ਦਰਿਆ; ਕਾਲਾ ਸੰਘਿਆਂ ਡਰੇਨ ਤੇ ਧੁੱਸੀ ਬੰਨ੍ਹ ਦੇ ਚੁੱਕੇ ਅਹਿਮ ਮੁੱਦੇ

ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲੰਧਰ ਦੌਰੇ ਦੌਰਾਨ...

ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੂੰ ਮਿਲੇਗੀ Z+ ਸੁਰੱਖਿਆ? ਪਰਿਵਾਰ ਨੇ ਅਮਿਤ ਸ਼ਾਹ ਤੋਂ ਕੀਤੀ ਮੰਗ, ਜਾਣੋ ਨਿਯਮ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਜਿਸ ਦੀ ਛੋਟੀ ਉਮਰ ਵਿੱਚ ਹੱਤਿਆ ਕਰ ਦਿੱਤੀ ਗਈ ਸੀ,...