ਓਮ ਰਾਉਤ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਆਦਿਪੁਰਸ਼’ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਹਿਲਾਂ ਫਿਲਮ ਦੇ ਡਾਇਲਾਗਸ ਨੂੰ ਲੈ ਕੇ ਹੰਗਾਮਾ ਹੋਇਆ ਸੀ, ਜਿਸ ਨੂੰ ਮੇਕਰਸ ਨੇ ਹੁਣ ਬਦਲ ਦਿੱਤਾ ਹੈ। ਹਾਲਾਂਕਿ ਇਸ ਬਦਲਾਅ ਦੇ ਬਾਵਜੂਦ ਫਿਲਮ ਨੂੰ ਜ਼ਿਆਦਾ ਹੁੰਗਾਰਾ ਨਹੀਂ ਮਿਲ ਰਿਹਾ ਹੈ। ਇਸ ਦੌਰਾਨ ਫਿਲਮ ਨੂੰ ਲੈ ਕੇ ਇਕ ਨਵਾਂ ਅਪਡੇਟ ਸਾਹਮਣੇ ਆਇਆ ਹੈ।
ਦੱਸ ਦਈਏ ਕਿ ਬਹੁਤ ਘੱਟ ਲੋਕ ਆਦਿਪੁਰਸ਼ ਫਿਲਮ ਨੂੰ ਦੇਖਣ ਲਈ ਸਿਨੇਮਾਘਰਾਂ ‘ਚ ਪਹੁੰਚ ਰਹੇ ਹਨ। ਇਸ ਨੂੰ ਦੇਖਦੇ ਹੋਏ ਹੁਣ ਮੇਕਰਸ ਨੇ ਪ੍ਰਸ਼ੰਸਕਾਂ ਲਈ ਇਕ ਖਾਸ ਆਫਰ ਲਿਆਂਦਾ ਹੈ। ਹੁਣ ਲੋਕ ਇਸ ਫਿਲਮ ਨੂੰ ਬਹੁਤ ਘੱਟ ਰੇਟ ‘ਤੇ ਦੇਖ ਸਕਣਗੇ। ਜੀ ਹਾਂ, ਹੁਣ ਆਦਿਪੁਰਸ਼ ਨੂੰ 3ਡੀ ‘ਚ ਦੇਖਣ ਲਈ ਪ੍ਰਸ਼ੰਸਕਾਂ ਨੂੰ ਸਿਰਫ 150 ਰੁਪਏ ‘ਚ ਟਿਕਟ ਖਰੀਦਣੀ ਪਵੇਗੀ। ਟੀ-ਸੀਰੀਜ਼ ਵਲੋਂ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ।
ਟੀ-ਸੀਰੀਜ਼ ਨੇ ਪੋਸਟ ਸਾਂਝੀ ਕਰ ਦੱਸਿਆ ਕਿ ‘ਸਭ ਤੋਂ ਘੱਟ ਕੀਮਤ ‘ਤੇ ਵੱਡੀ ਸਕ੍ਰੀਨ ‘ਤੇ 3D ਵਿੱਚ ਮਹਾਂਕਾਵਿ ਕਹਾਣੀ ਦਾ ਅਨੁਭਵ ਕਰੋ! ਟਿਕਟਾਂ 150/-* ਤੋਂ ਸ਼ੁਰੂ ਹਨ। ਇਹ ਪੇਸ਼ਕਸ਼ ਆਂਧਰਾ ਪ੍ਰਦੇਸ਼, ਤੇਲੰਗਾਨਾ, ਕੇਰਲ ਅਤੇ ਤਾਮਿਲਨਾਡੂ ਵਿੱਚ ਵੈਧ ਨਹੀਂ ਹੈ। ਦੱਸ ਦੇਈਏ ਕਿ ਇਹ ਵਿਸ਼ੇਸ਼ ਆਫਰ 22 ਜੂਨ ਤੋਂ 23 ਜੂਨ ਤੱਕ ਸਿਰਫ ਦੋ ਦਿਨਾਂ ਲਈ ਰੱਖਿਆ ਗਿਆ ਹੈ।”
----------- Advertisement -----------
ਆਦਿਪੁਰਸ਼ ਮੇਕਰਸ ਨੇ ਘਟਾਈ ਟਿਕਟ ਦੀ ਕੀਮਤ, ਹੁਣ ਸਿਰਫ ਇੰਨੇ ਰੁਪਏ ‘ਚ ਦੇਖੋ ਫਿਲਮ
Published on
----------- Advertisement -----------
----------- Advertisement -----------












