ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਹਾਲ ਹੀ ਵਿੱਚ 19 ਫਰਵਰੀ ਨੂੰ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ। ਇਸ ਮੌਕੇ ਸਾਜ਼ ਵੱਲੋਂ ਅਫਸਾਨਾ ਨੂੰ ਖਾਸ ਸਰਪ੍ਰਾਈਜ਼ ਪਾਰਟੀ ਦਿੱਤੀ ਗਈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਗਾਇਕਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀਆਂ ਕੀਤੀਆਂ ਗਈਆ ਹਨ। ਜਿਨ੍ਹਾਂ ਵਿੱਚ ਤੁਸੀ ਗਾਇਕਾ ਦੀ ਖੁਸ਼ੀ ਦੇਖ ਸਕਦੇ ਹੋ। ਇਨ੍ਹਾਂ ‘ਤੇ ਪ੍ਰਸ਼ੰਸ਼ਕ ਖੂਬ ਪਿਆਰ ਲੁੱਟਾ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਅਫਸਾਨਾ ਨੇ ਕੈਪਸ਼ਨ ਲਿਖੀ, ‘ਖਾਮੋਸ਼ ਹਮਾਰੇ ਹੋਠੋਂ ਕੋ ਤੁਮਨੇ ਹਸਾਇਆ, ਹਮ ਤੋ ਤਨਹਾ ਚਲਤੇ ਥੇ ਸੁਖੀ ਜ਼ਿੰਦਗੀ ਕੀ ਉਸ ਰਾਹੋਂ ਪਰ, ਜਿਸੇ ਤੁਮਨੇ ਆ ਕਰ ਪਿਅਰ ਕੇ ਫੂਲੋਂ ਸੇ ਸਜਾਇਆ। ਵਿਆਹ ਦੀ ਵਰ੍ਹੇਗੰਢ ਮੁਬਾਰਕ ਮੇਰੇ ਪਤੀ।’ ਕਾਬਿਲੇਗ਼ੌਰ ਹੈ ਕਿ ਅਫਸਾਨਾ ਖਾਨ ਪੰਜਾਬੀ ਇੰਡਸਟਰੀ ਦੀਆਂ ਟੌਪ ਗਾਇਕਾਵਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਹੁਣ ਤੱਕ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਉਸ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ। ‘ਯਾਰ ਮੇਰਾ ਤਿਤਲੀਆ ਵਰਗਾ’ ਅਫਸਾਨਾ ਦੇ ਕਰੀਅਰ ਦਾ ਬੈਸਟ ਗਾਣਾ ਮੰਨਿਆ ਗਿਆ ਹੈ। ਇਸ ਦੇ ਨਾਲ ਨਾਲ ਅਫਸਾਨਾ ਖਾਨ ਸੋਸ਼ਲ ਮੀਡੀਆ ;ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
----------- Advertisement -----------
ਅਫਸਾਨਾ ਖਾਨ ਨੇ ਮਨਾਈ ਵਿਆਹ ਦੀ ਪਹਿਲੀ ਵਰ੍ਹੇਗੰਢ, ਪਤੀ ਸਾਜ਼ ਤੋਂ ਮਿਲਿਆ ਇਹ ਸਪੈਸ਼ਲ ਸਰਪ੍ਰਾਈਜ਼
Published on
----------- Advertisement -----------












