ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ ‘ਚ ਰਹਿਣ ਵਾਲੀ ਰਾਖੀ ਸਾਵੰਤ ਨੇ ਹਾਲ ਹੀ ‘ਚ ਸਰਜਰੀ ਕਰਵਾਈ ਹੈ। ਉਹਨਾਂ ਨੇ ਆਪਣੀ ਸਰਜਰੀ ਤੋਂ ਪਹਿਲਾਂ ਆਪਣਾ ਇੱਕ ਡਾਂਸ ਵੀਡੀਓ ਸ਼ੇਅਰ ਕੀਤਾ ਸੀ। ਇਸ ਵੀਡੀਓ ‘ਚ ਉਸ ਦੇ ਹੱਥ ‘ਚ ਡ੍ਰਿੱਪ ਲੱਗੀ ਹੋਈ ਨਜ਼ਰ ਆਈ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕ ਕਾਫੀ ਹੈਰਾਨ ਹਨ। ਹੁਣ ਰਾਖੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਅਚਾਨਕ ਉਸ ਨੂੰ ਸਰਜਰੀ ਕਿਉਂ ਕਰਵਾਉਣੀ ਪਈ। ਇੱਕ ਪ੍ਰਮੁੱਖ ਅਖਬਾਰ ਨਾਲ ਗੱਲ ਕਰਦੇ ਹੋਏ ਉਸਨੇ ਦੱਸਿਆ ਹੈ ਕਿ ਜੁਹੂ ਦੇ ਇੱਕ ਹਸਪਤਾਲ ਵਿੱਚ ਉਸਦੀ ਸਰਜਰੀ ਚਾਰ ਘੰਟੇ ਤੱਕ ਚੱਲੀ। ਇੰਟਰਵਿਊ ਦੌਰਾਨ ਰਾਖੀ ਨੇ ਦੱਸਿਆ ਕਿ ਉਸਦੇ ਢਿੱਡ ਵਿੱਚ ਇੱਕ ਗੱਠ ਸੀ।
ਜਿਸ ਨੂੰ ਬਹੁਤ ਪਹਿਲਾਂ ਇਸਨੂੰ ਹਟਾਉਣਾ ਚਾਹੁੰਦੀ ਸੀ ਪਰ ਬਹੁਤ ਦੇਰ ਹੋ ਗਈ। ਉਸ ਨੇ ਦੱਸਿਆ ਕਿ ਇਸ ਗੰਢ ਕਾਰਨ ਉਸ ਦਾ ਦਰਦ ਕਾਫੀ ਵਧ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਆਪਰੇਸ਼ਨ ਕਰਨਾ ਪਿਆ। ਹੁਣ ਰਾਖੀ ਸਾਵੰਤ ਹੁਣ ਇਹ ਬਿਲਕੁਲ ਠੀਕ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣਾ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਜਿਸ ਚ ਉਸ ਨੇ ਦੱਸਿਆ ਹੈ ਕਿ ਉਹ ਹੁਣ ਬਿਲਕੁਲ ਠੀਕ ਹੈ ਤੇ ਘਰ ਵਾਪਿਸ ਜਾਣ ਲਈ ਤਿਆਰ ਹੈ। ਵੀਡੀਓ ਚ ਅਦਾਕਾਰਾ ਦਾ ਬੁਆਏਬ੍ਰੈਂਡ ਆਦਿਲ ਵੀ ਨਜ਼ਰ ਆ ਰਿਹਾ ਹੈ। ਜਿਸ ਨੇ ਇਸ ਮੁਸ਼ਕਿਲ ਸਮੇਂ ਚ ਉਸਦਾ ਪੂਰਾ ਸਾਥ ਦਿੱਤਾ ਤੇ ਉਸਦਾ ਖਿਆਲ ਰੱਖਿਆ। ਜ਼ਿਕਰਯੋਗ ਹੈ ਕਿ ਰਾਖੀ ਨੇ ਮਈ 2022 ‘ਚ ਇੱਕ ਈਵੈਂਟ ‘ਚ ਸ਼ਾਮਲ ਹੁੰਦੇ ਹੋਏ ਆਦਿਲ ਖਾਨ ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਸੀ। ਦੋਵੇਂ ਅਕਸਰ ਹੀ ਇਕੱਠੇ ਨਜ਼ਰ ਆਉਂਦੇ ਰਹਿੰਦੇ ਹਨ।












