ਆਲੀਆ ਨੂੰ ਐਤਵਾਰ ਸਵੇਰੇ ਕਰੀਬ 7.30 ਵਜੇ ਮੁਬੰਈ ਦੇ ਐੱਚ. ਐਨ. ਰਿਲਾਇੰਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਰਣਬੀਰ ਕਪੂਰ, ਉਨ੍ਹਾਂ ਦੀ ਮਾਂ ਸੋਨੀ ਰਾਜ਼ਦਾਨ, ਅਤੇ ਸੱਸ ਨੀਤੂ ਕਪੂਰ ਵੀ ਉਨ੍ਹਾਂ ਦੇ ਨਾਲ ਸੀ। ਜਾਣਕਾਰੀ ਮੁਤਾਬਕ ਆਲੀਆ ਨੇ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ ਹੈ। ਕਪੂਰ ਖਾਨਦਾਨ ਦੇ ਘਰ ਹਾਲ ਹੀ ’ਚ ਛੋਟੇ ਬੱਚੇ ਦੀਆਂ ਕਿਲਕਾਰੀਆਂ ਗੁੰਜੀਆਂ ਹਨ। ਦੱਸ ਦਈਏ ਕਿ ਆਲੀਆ ਅਤੇ ਰਣਬੀਰ ਇਸ ਸਾਲ ਅਪ੍ਰੈਲ ਵਿੱਚ ਗੂੜ੍ਹੇ ਸਮਾਰੋਹ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਵਿਆਹ ਦੇ ਦੋ ਮਹੀਨੇ ਬਾਅਦ ਆਲੀਆ ਭੱਟ ਨੇ ਆਪਣੀ ਪ੍ਰੈਗਨੈਂਸੀ ਦੀ ਖ਼ਬਰ ਸ਼ੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਸੀ।
----------- Advertisement -----------
ਆਲੀਆ ਭੱਟ ਨੇ ਦਿੱਤਾ ਬੇਬੀ ਗਰਲ ਨੂੰ ਜਨਮ, ਕਪੂਰ ਖਾਨਦਾਨ ’ਚ ਗੁੰਜੀਆਂ ਕਿਲਕਾਰੀਆਂ
Published on
----------- Advertisement -----------












