September 11, 2026, 12:06 am
----------- Advertisement -----------
HomeNewsEntertainmentAmmy Virk ਅਤੇ Tania ਨੇ ਆਪਣੀ ਅਗਲੀ ਫਿਲਮ 'ਬਾਜਰੇ ਦਾ ਸਿੱਟਾ' ਦਾ...

Ammy Virk ਅਤੇ Tania ਨੇ ਆਪਣੀ ਅਗਲੀ ਫਿਲਮ ‘ਬਾਜਰੇ ਦਾ ਸਿੱਟਾ’ ਦਾ ਕੀਤਾ ਐਲਾਨ,ਜਾਣੋ ਕਦੋ ਹੋਵੇਗੀ ਰਿਲੀਜ਼

Published on

----------- Advertisement -----------

ਪੰਜਾਬੀ ਸਿੰਗਰ ਅਤੇ ਐਕਟਰ ਐਮੀ ਵਿਰਕ ਇਸ ਸਮੇਂ ਆਪਣੀ ਕਾਮਯਾਬੀ ਦਾ ਆਨੰਦ ਮਾਣ ਰਹੇ ਹਨ। ਐਮੀ ਪੰਜਾਬੀ ਸਿਨੇਮਾ ਦੇ ਇਤਿਹਾਸ ਦੇ ਸਭ ਤੋਂ ਵਧੀਆ ਕਲਾਕਾਰਾਂ ਚੋਂ ਇੱਕ ਹਨ ਅਤੇ ਉਹ ਲਗਾਤਾਰ ਫਿਲਮਾਂ ਕਰਕੇ ਸਭ ਨੂੰ ਹੈਰਾਨ ਕਰਨ ਦੇ ਨਾਲ ਆਪਣੇ ਫੈਨਸ ਨੂੰ ਖੂਬ ਐਂਟਰਟੈਨ ਕਰ ਰਹੇ ਹਨ। ਇਸ ਦੇ ਨਾਲ ਹੀ ਹੁਣ ਐਮੀ ਨੇ ਇੱਕ ਹੋਰ ਵੱਡਾ ਐਲਾਨ ਕੀਤਾ ਹੈ। ਐਮੀ ਵਿਰਕ ਅਤੇ ਤਾਨੀਆ ਦੀ ਜੋੜੀ ਇੱਕ ਵਾਰ ਫਿਰ ਤੋਂ ਪਰਦੇ ਉੱਪਰ ਨਜ਼ਰ ਆਵੇਗੀ। ਦਰਅਸਲ, ਇਹ ਜੋੜੀ ਫਿਲਮ ‘ਬਾਜਰੇ ਦਾ ਸਿੱਟਾ’ (Bajre Da Sitta) ਵਿੱਚ ਫਿਰ ਨਜ਼ਰ ਆਵੇਗੀ। ਜੱਸ ਅਗਰਵਾਲ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਇਹ ਫਿਲਮ 15 ਜੁਲਾਈ 2022 ਨੂੰ ਰਿਲੀਜ਼ ਹੋਵੇਗੀ।

ਇਸਦੀ ਜਾਣਕਾਰੀ ਅਦਾਕਾਰ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਦਿੱਤੀ ਗਈ ਹੈ। ਬਾਜਰੇ ਦਾ ਸਿੱਟਾ❤️ ਟ੍ਰੇਲਰ ਕੱਲ ਰਿਲੀਜ਼ ਹੋਵੇਗਾ ❤️ਵਾਹਿਗੁਰੂ ਮੇਹਰ ਕਰਨ, ਬਹੁਤ ਜ਼ਿਆਦਾ ਮਿਹਨਤ ਕੀਤੀ ਆ ਟੀਮ ਨੇ ਫਿਲਮ ਨੁੰ ਬਣਾਉਣ ਤੇ. ਦੱਸ ਦੇਈਏ ਕਿ ਫਿਲਮ ਸੁਫਨਾ ਤੋਂ ਇਲਾਵਾ ਐਮੀ ਅਤੇ ਤਾਨੀਆ ‘ਤੇਰੀ ਜੱਟੀ’ ਗੀਤ ਵਿੱਚ ਵੀ ਇਕੱਠੇ ਨਜ਼ਰ ਆਏ ਸੀ। ਐਮੀ ਵਿਰਕ ਨੇ ਇੰਡਸਟਰੀ ਅਤੇ ਦਰਸ਼ਕਾਂ ਨੂੰ ਬਹੁਤ ਸਾਰੇ ਸ਼ਾਨਦਾਰ ਪੈਪੀ ਡਾਂਸ ਟਰੈਕ ਦਿੱਤੇ ਹਨ। ਉਨ੍ਹਾਂ ਦੀ ਗਾਇਕੀ ਅਤੇ ਅਦਾਕਾਰੀ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ। ਅਦਾਕਾਰ ਆਪਣੀ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਅਤੇ ਫਿਲਮਾਂ ਨਾਲ ਪ੍ਰਸ਼ੰਸ਼ਕਾਂ ਦਾ ਦਿਲ ਜਿੱਤ ਰਹੇ ਹਨ।

ਐਮੀ ਵਿਰਕ ਨੇ ਪਹਿਲੀ ਵਾਰ ਪੰਜਾਬੀ ਫਿਲਮ ਅੰਗਰੇਜ਼ ਵਿੱਚ ਕੰਮ ਕੀਤਾ। ਇਸ ਤੋਂ ਬਾਅਦ ਉਹ ਨਿੱਕਾ ਜ਼ੈਲਦਾਰ ਅਤੇ ਕਿਸਮਤ ਫਿਲਮ ਵਿੱਚ ਮੁੁੱਖ ਭੂਮਿਕਾ ਨਿਭਾਉਣ ਲਈ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਅਦਾਕਾਰ ਫਿਲਮ ਸੌਕਣ-ਸੋਕਣੇ ਵਿੱਚ ਨਜ਼ਰ ਆਏ ਸੀ। ਇਸ ਫਿਲਮ ਨੇ ਬਾੱਕਸ ਆਫਿਸ ਤੇ ਖੂਬ ਕਮਾਈ ਕੀਤੀ। ਇਸ ਤੋਂ ਇਲਾਵਾ ਤਾਨੀਆ ਫਿਲਮ ਲੇਖ ਵਿੱਚ ਦਿਖਾਈ ਦਿੱਤੀ ਸੀ। ਇਸਦੇ ਨਾਲ ਹੀ ਤਾਨੀਆ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਨਾਲ ਵੀ ਕੰਮ ਕਰਦੇ ਹੋਏ ਨਜ਼ਰ ਆੇਵਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ, ਡਰੱਗਜ਼ ਮਾਮਲੇ ‘ਚ ਮੋਹਾਲੀ ਅਦਾਲਤ ਨੇ ਕੀਤਾ ਬਰੀ

ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਗਾਇਕ ਗੁਰਿੰਦਰਪਾਲ ਸਿੰਘ ਉਰਫ ਵੱਡਾ ਗਰੇਵਾਲ (ਵਾਸੀ ਕਾਮੋਮਾਜਰਾ...

ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਹੋਏ ਵਿਲੀਨ

 ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਵਿਲੀਨ ਹੋ ਗਏ ਹਨ।...

ਦੋਸਤ ਹੀ ਨਿਕਲਿਆ ਕਾਤਲ, ਨਸ਼ੇ ਦੀ ਡੋਜ਼ ਦੇ ਕੇ ਲਈ ਸੀ ਨੌਜਵਾਨ ਦੀ ਜਾਨ; ਪੁਲਿਸ ਹੱਥ ਚੜ੍ਹਿਆ ਮੁੱਖ ਦੋਸ਼ੀ

ਤਪਾ ਸਿਟੀ ਪੁਲਿਸ ਨੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ...

ਅੰਮ੍ਰਿਤਸਰ ਦੇ ਯੂਨੀਅਨ ਬੈਂਕ ਵਿੱਚ ਲੁੱਟ ਦੀ ਕੋਸ਼ਿਸ਼, ਅਸਫਲ ਹੋਣ ਤੇ ਭੱਜੇ 5 ਨਕਾਬਪੋਸ਼

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਯੂਨੀਅਨ ਬੈਂਕ ਆਫ਼ ਇੰਡੀਆ ਵਿੱਚ ਲੁੱਟ ਦਾ ਮਾਮਲਾ...

ਸਕੂਲ ਵੱਲੋਂ ਫਰਮਾਨ ਜਾਰੀ: ਦੁਪਹਿਰ ਦੇ ਖਾਣੇ ‘ਚ ਨਾਨ-ਵੇਜ ਤੇ ਪਿਆਜ਼-ਲਸਣ ਲਿਆਉਣ ‘ਤੇ ਬੈਨ

ਮਹਾਰਾਸ਼ਟਰ ਦੇ ਭਾਇੰਦਰ ’ਚ ਭਾਜਪਾ ਵਿਧਾਇਕ ਨਰੇਂਦਰ ਮਹਿਤਾ ਦੇ 'ਸੇਵਨ ਸਕੁਆਇਰ ਸਕੂਲ' ਦਾ ਇੱਕ...

 ਸੈਮਸੰਗ ਨੂੰ ਟੱਕਰ ਦੇਣ ਆਇਆ 3 ਲੱਖ ਦਾ Apple foldable ਫੋਨ, ਜਾਣੋ ਕੀ ਹਨ ਖ਼ਾਸ ਵਿਸ਼ੇਸ਼ਤਾਵਾਂ

 ਐਪਲ ਵੱਲੋਂ 9 ਸਤੰਬਰ ਨੂੰ ਲਾਂਚ ਕੀਤਾ ਗਿਆ ਆਈਫੋਨ ਡੂਓ, ਸੈਮਸੰਗ ਦੁਆਰਾ ਇਸ ਸ਼੍ਰੇਣੀ...

ਅਰਵਿੰਦ ਕੇਜਰੀਵਾਲ ਫਿਰ ਤੋਂ ਚੁਣੇ ਗਏ ਰਾਸ਼ਟਰੀ ਕਨਵੀਨਰ, AAP ਦੀ 23 ਮੈਂਬਰੀ ਨਵੀਂ ਟੀਮ ਦਾ ਹੋਇਆ ਗਠਨ

ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਅਰਵਿੰਦ ਕੇਜਰੀਵਾਲ ਨੂੰ ਆਪਣਾ ਕੌਮੀ ਕਨਵੀਨਰ ਚੁਣਿਆ...

‘ਪੰਜਾਬ ‘ਚ ਬਿਨ੍ਹਾਂ CM ਚਿਹਰੇ ਦੇ ਚੋਣ ਮੈਦਾਨ ‘ਚ ਉਤਰੇਗੀ ਕਾਂਗਰਸ, ਰਾਹੁਲ ਗਾਂਧੀ ਹੀ ਕੈਂਪੇਨ ਦਾ ਚਿਹਰਾ ਹੋਣਗੇ’- ਸਚਿਨ ਪਾਇਲਟ

ਪੰਜਾਬ ਕਾਂਗਰਸ ਵਿਚ ਚੱਲ ਰਹੇ ਅੰਦਰੂਨੀ ਕਲੇਸ਼ ਵਿਚਾਲੇ AICC ਦੀ ਲੀਡਰਸ਼ਿਪ ਨੇ ਭੁਪੇਸ਼ ਬਘੇਲ...