ਅਮਰਿੰਦਰ ਗਿੱਲ ਨੇ ਨਾ ਸਿਰਫ ਇੱਕ ਗਾਇਕ ਬਲਕਿ ਅਦਾਕਾਰ, ਗੀਤਕਾਰ ਅਤੇ ਫਿਲਮ ਨਿਰਮਾਤਾ ਦੇ ਤੌਰ ‘ਤੇ ਦੁਨੀਆ ਭਰ ਵਿੱਚ ਵੱਖਰੀ ਪਹਿਚਾਣ ਬਣਾਈ ਹੈ। 46 ਸਾਲ ਦੀ ਉਮਰ ਵਿੱਚ ਵੀ ਕਲਾਕਾਰ ਆਪਣੀ ਫਿਟਨੇਸ ਅਤੇ ਸਟਾਈਲਿਸ਼ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਦਾ ਆ ਰਿਹਾ ਹੈ। ਅਮਰਿੰਦਰ ਗਿੱਲ ਦੇ ਫੈਨਜ਼ ਲਈ ਖਾਸ ਖਬਰ ਸਾਹਮਣੇ ਆ ਰਹੀ ਹੈ। ਅਮਰਿੰਦਰ ਗਿੱਲ ਜਲਦ ਹੀ ਆਪਣੀ ਨਵੀਂ ਫਿਲਮ ‘ਛੱਲਾ ਮੁੜ ਕੇ ਨਹੀਂ ਆਇਆ’ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਫਿਲਮ ਦੀ ਰਿਲੀਜ਼ ਡੇਟ ਮਗਰੋਂ ਹੁਣ ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਦਰਸ਼ਕਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ ਮੇਕਰਸ ਨੇ ਪਹਿਲਾਂ ਇਸ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਸੀ ਤੇ ਇਸ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਹੁਣ ਇਸ ਫਿਲਮ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ।
ਦਰਸ਼ਕ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਫਿਲਮ ਅਮਰਿੰਦਰ ਗਿੱਲ ਦੀ ਬਤੌਰ ਨਿਰਦੇਸ਼ਕ ਵੀ ਸ਼ੁਰੂਆਤ ਕਰ ਰਹੇ ਹੈ। ਟੀਜ਼ਰ ‘ਚ ਅਮਰਿੰਦਰ ਗਿੱਲ ਦਸਤਾਰ ਪਹਿਨੇ ਉਹ ਸਿਪਾਹੀਆਂ ਦੀਆਂ ਜਾਨਾਂ ਬਚਾਉਣ ਦਾ ਦ੍ਰਿਸ਼ ਵੀ ਦਿਖਾਇਆ ਗਿਆ ਹੈ। ਟੀਜ਼ਰ ਵਿੱਚ, ਅਮਰਿੰਦਰ ਗਿੱਲ ਇੱਕ ਵਾਇਸ ਉਵਰ ਵਿੱਚ ਕਹਿੰਦੇ ਹਨ, “ਪੰਜਾਬ ਦੀਏ ਮਾਵਾਂ ਨੂੰ, ਯਾਂ ਤੇ ਸ਼ਹੀਦ ਮਿਲੇ ਆ, ਜਾਂ ਪਰਦੇਸੀ, ਪੁੱਤ ਤੇ ਕਦੇ ਨਸੀਬ ਹੀ ਨੀ ਹੋਏ। “ਜੇਕਰ ਫਿਲਮ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਵਿੱਚ ਅਮਰਿੰਦਰ ਗਿੱਲ ਦੇ ਨਾਲ-ਨਾਲ ਸਰਗੁਨ ਮਹਿਤਾ, ਬਿੰਨੂ ਢਿੱਲੋਂ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਵੀ ਅਮਰਿੰਦਰ ਗਿੱਲ ਤੇ ਸਰਗੁਨ ਮਹਿਤਾ ਫ਼ਿਲਮ ‘ਅੰਗਰੇਜ’ ‘ਚ ਇੱਕਠੇ ਨਜ਼ਰ ਆਏ ਸਨ । ਇਸ ਜੋੜੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। ਹੁਣ ਮੁੜ ਤੋਂ ਇਹ ਜੋੜੀ ਆਪਣੀ ਇਸ ਫ਼ਿਲਮ ਦੇ ਨਾਲ ਧਮਾਲ ਪਾਉਣ ਦੇ ਲਈ ਤਿਆਰ ਹੈ।