September 11, 2026, 1:00 am
----------- Advertisement -----------
HomeNewsBreaking Newsਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਏ ਅਰਜੁਨ ਬਿਜਲਾਨੀ, ਖਾਤੇ 'ਚੋਂ ਨਿਕਲੇ 40 ਹਜ਼ਾਰ...

ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਏ ਅਰਜੁਨ ਬਿਜਲਾਨੀ, ਖਾਤੇ ‘ਚੋਂ ਨਿਕਲੇ 40 ਹਜ਼ਾਰ ਰੁਪਏ

Published on

----------- Advertisement -----------

ਟੀਵੀ ਐਕਟਰ ਅਰਜੁਨ ਬਿਜਲਾਨੀ ਹਾਲ ਹੀ ਵਿੱਚ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਏ ਹਨ। ਕ੍ਰੈਡਿਟ ਕਾਰਡ ਹੈਕ ਹੋਣ ਤੋਂ ਬਾਅਦ ਉਸ ਦੇ ਖਾਤੇ ‘ਚੋਂ ਕਰੀਬ 40 ਹਜ਼ਾਰ ਰੁਪਏ ਕਢਵਾ ਲਏ ਗਏ ਹਨ। ਜਿਵੇਂ ਹੀ ਸਾਈਬਰ ਧੋਖਾਧੜੀ ਦਾ ਪਤਾ ਲੱਗਿਆ, ਉਸਨੇ ਆਪਣੇ ਬੈਂਕ ਨੂੰ ਸੂਚਿਤ ਕੀਤਾ ਅਤੇ ਕਾਰਡ ਬਲਾਕ ਕਰ ਦਿੱਤਾ ਗਿਆ। ਜੇਕਰ ਅਰਜੁਨ ਨੇ ਸਮੇਂ ਸਿਰ ਸਹੀ ਕਦਮ ਨਾ ਚੁੱਕੇ ਹੁੰਦੇ ਤਾਂ ਉਸ ਨਾਲ ਵੱਡਾ ਧੋਖਾ ਹੋ ਸਕਦਾ ਸੀ।

ਹਾਲ ਹੀ ‘ਚ ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਦੌਰਾਨ ਅਰਜੁਨ ਬਿਜਲਾਨੀ ਨੇ ਆਪਣੇ ਨਾਲ ਹੋਈ ਧੋਖਾਧੜੀ ਬਾਰੇ ਗੱਲ ਕੀਤੀ। ਅਰਜੁਨ ਬਿਜਲਾਨੀ ਨੇ ਦੱਸਿਆ, ਜਦੋਂ ਮੈਂ ਜਿਮ ਵਿੱਚ ਵਰਕਆਊਟ ਕਰ ਰਿਹਾ ਸੀ ਤਾਂ ਮੇਰੇ ਕੋਲ ਮੇਰਾ ਕ੍ਰੈਡਿਟ ਕਾਰਡ ਸੀ।ਥੋੜ੍ਹੇ ਜਿਹੇ ਬ੍ਰੇਕ ਦੌਰਾਨ ਮੈਂ ਆਪਣਾ ਫ਼ੋਨ ਚੈੱਕ ਕੀਤਾ। ਇਸ ‘ਚ ਕਈ ਸੰਦੇਸ਼ ਸਨ, ਜਿਨ੍ਹਾਂ ‘ਚ ਲਿਖਿਆ ਸੀ ਕਿ ਮੇਰਾ ਕ੍ਰੈਡਿਟ ਕਾਰਡ ਸਵੈਪ ਹੋ ਗਿਆ ਹੈ। ਹਰ ਮਿੰਟ ਪੈਸੇ ਕਢਵਾਏ ਜਾ ਰਹੇ ਸਨ। ਮੇਰੀ ਪਤਨੀ ਕੋਲ ਵੀ ਸਪਲੀਮੈਂਟਰੀ ਕਾਰਡ ਹੈ, ਇਸ ਲਈ ਮੈਂ ਉਸਨੂੰ ਪੁੱਛਿਆ ਕਿ ਕੀ ਉਸਨੇ ਕਾਰਡ ਦੀ ਵਰਤੋਂ ਕੀਤੀ ਹੈ। ਇਹ ਸਪੱਸ਼ਟ ਸੀ ਕਿ ਕਾਰਡ ਦੇ ਵੇਰਵੇ ਲੀਕ ਹੋ ਗਏ ਸਨ ਅਤੇ ਸਾਨੂੰ ਕੋਈ ਪਤਾ ਨਹੀਂ ਸੀ ਕਿ ਇਹ ਕਿਵੇਂ ਹੋਇਆ।

ਉਸ ਨੇ ਅੱਗੇ ਕਿਹਾ, ਇਹ ਹਾਦਸਾ ਮੇਰੇ ਲਈ ਅੱਖਾਂ ਖੋਲ੍ਹਣ ਵਾਲਾ ਸੀ। ਬਹੁਤ ਸਾਰੇ ਲੋਕ ਬੈਂਕ ਤੋਂ ਆਉਣ ਵਾਲੇ ਹਰ ਸੰਦੇਸ਼ ਨੂੰ ਨਹੀਂ ਖੋਲ੍ਹਦੇ, ਪਰ ਮੈਂ ਮਹਿਸੂਸ ਕੀਤਾ ਹੈ ਕਿ ਉਨ੍ਹਾਂ ਸੰਦੇਸ਼ਾਂ ਨੂੰ ਪੜ੍ਹਨਾ ਜ਼ਰੂਰੀ ਹੈ। ਖੁਸ਼ਕਿਸਮਤੀ ਨਾਲ ਮੈਂ ਉਹ ਸੰਦੇਸ਼ ਵੇਖੇ ਅਤੇ ਉਦੋਂ ਤੱਕ 7-8 ਵਾਰ ਪੈਸੇ ਕਢਵਾ ਲਏ ਗਏ ਸਨ। ਹਰ ਵਾਰ 3 ਜਾਂ 5 ਹਜ਼ਾਰ ਰੁਪਏ ਕਢਵਾ ਲਏ ਗਏ। ਇਸ ਤਰ੍ਹਾਂ ਮੇਰੇ ਕ੍ਰੈਡਿਟ ਕਾਰਡ ਤੋਂ 40 ਹਜ਼ਾਰ ਰੁਪਏ ਕਢਵਾ ਲਏ ਗਏ। ਮੇਰੀ ਕ੍ਰੈਡਿਟ ਕਾਰਡ ਦੀ ਸੀਮਾ 10-12 ਲੱਖ ਰੁਪਏ ਹੈ। ਅਜਿਹੇ ‘ਚ ਜੇਕਰ ਮੈਂ ਫੋਨ ਨਾ ਚੈੱਕ ਕੀਤਾ ਹੁੰਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।

ਦੱਸ ਦਈਏ ਕਿ ਅਰਜੁਨ ਬਿਜਲਾਨੀ ਨਾਲ 7 ਮਈ ਨੂੰ ਧੋਖਾ ਹੋਇਆ ਸੀ। ਇਹ ਜਾਣਕਾਰੀ ਉਸ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਸੀ। ਅਰਜੁਨ ਬਿਜਲਾਨੀ ਟੀਵੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ। ਉਹ ਲੈਫਟ ਰਾਈਟ ਲੈਫਟ, ਯੇ ਹੈ ਆਸ਼ਿਕੀ, ਮਿਲੀ ਜਬ ਹਮ ਤੁਮ, ਨਾਗਿਨ ਵਰਗੇ ਮਸ਼ਹੂਰ ਸ਼ੋਅਜ਼ ਦਾ ਹਿੱਸਾ ਰਿਹਾ ਹੈ। ਟੀਵੀ ਤੋਂ ਇਲਾਵਾ ਉਹ ਵੈੱਬ ਸੀਰੀਜ਼ ਸਟੇਜ ਆਫ਼ ਸੀਜ: 26/11 ਅਤੇ ਰੁਹਾਨੀਅਤ ਵਿੱਚ ਵੀ ਨਜ਼ਰ ਆ ਚੁੱਕੀ ਹੈ। ਅਦਾਕਾਰ ਹੋਣ ਦੇ ਨਾਲ-ਨਾਲ ਅਰਜੁਨ ਇੱਕ ਸ਼ਾਨਦਾਰ ਹੋਸਟ ਵੀ ਹੈ। ਉਸਨੇ ਡਾਂਸ ਦੀਵਾਨੇ ਸ਼ੋਅ ਨੂੰ ਹੋਸਟ ਕੀਤਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ, ਡਰੱਗਜ਼ ਮਾਮਲੇ ‘ਚ ਮੋਹਾਲੀ ਅਦਾਲਤ ਨੇ ਕੀਤਾ ਬਰੀ

ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਗਾਇਕ ਗੁਰਿੰਦਰਪਾਲ ਸਿੰਘ ਉਰਫ ਵੱਡਾ ਗਰੇਵਾਲ (ਵਾਸੀ ਕਾਮੋਮਾਜਰਾ...

ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਹੋਏ ਵਿਲੀਨ

 ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਵਿਲੀਨ ਹੋ ਗਏ ਹਨ।...

ਦੋਸਤ ਹੀ ਨਿਕਲਿਆ ਕਾਤਲ, ਨਸ਼ੇ ਦੀ ਡੋਜ਼ ਦੇ ਕੇ ਲਈ ਸੀ ਨੌਜਵਾਨ ਦੀ ਜਾਨ; ਪੁਲਿਸ ਹੱਥ ਚੜ੍ਹਿਆ ਮੁੱਖ ਦੋਸ਼ੀ

ਤਪਾ ਸਿਟੀ ਪੁਲਿਸ ਨੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ...

ਅੰਮ੍ਰਿਤਸਰ ਦੇ ਯੂਨੀਅਨ ਬੈਂਕ ਵਿੱਚ ਲੁੱਟ ਦੀ ਕੋਸ਼ਿਸ਼, ਅਸਫਲ ਹੋਣ ਤੇ ਭੱਜੇ 5 ਨਕਾਬਪੋਸ਼

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਯੂਨੀਅਨ ਬੈਂਕ ਆਫ਼ ਇੰਡੀਆ ਵਿੱਚ ਲੁੱਟ ਦਾ ਮਾਮਲਾ...

ਸਕੂਲ ਵੱਲੋਂ ਫਰਮਾਨ ਜਾਰੀ: ਦੁਪਹਿਰ ਦੇ ਖਾਣੇ ‘ਚ ਨਾਨ-ਵੇਜ ਤੇ ਪਿਆਜ਼-ਲਸਣ ਲਿਆਉਣ ‘ਤੇ ਬੈਨ

ਮਹਾਰਾਸ਼ਟਰ ਦੇ ਭਾਇੰਦਰ ’ਚ ਭਾਜਪਾ ਵਿਧਾਇਕ ਨਰੇਂਦਰ ਮਹਿਤਾ ਦੇ 'ਸੇਵਨ ਸਕੁਆਇਰ ਸਕੂਲ' ਦਾ ਇੱਕ...

 ਸੈਮਸੰਗ ਨੂੰ ਟੱਕਰ ਦੇਣ ਆਇਆ 3 ਲੱਖ ਦਾ Apple foldable ਫੋਨ, ਜਾਣੋ ਕੀ ਹਨ ਖ਼ਾਸ ਵਿਸ਼ੇਸ਼ਤਾਵਾਂ

 ਐਪਲ ਵੱਲੋਂ 9 ਸਤੰਬਰ ਨੂੰ ਲਾਂਚ ਕੀਤਾ ਗਿਆ ਆਈਫੋਨ ਡੂਓ, ਸੈਮਸੰਗ ਦੁਆਰਾ ਇਸ ਸ਼੍ਰੇਣੀ...

ਅਰਵਿੰਦ ਕੇਜਰੀਵਾਲ ਫਿਰ ਤੋਂ ਚੁਣੇ ਗਏ ਰਾਸ਼ਟਰੀ ਕਨਵੀਨਰ, AAP ਦੀ 23 ਮੈਂਬਰੀ ਨਵੀਂ ਟੀਮ ਦਾ ਹੋਇਆ ਗਠਨ

ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਅਰਵਿੰਦ ਕੇਜਰੀਵਾਲ ਨੂੰ ਆਪਣਾ ਕੌਮੀ ਕਨਵੀਨਰ ਚੁਣਿਆ...

‘ਪੰਜਾਬ ‘ਚ ਬਿਨ੍ਹਾਂ CM ਚਿਹਰੇ ਦੇ ਚੋਣ ਮੈਦਾਨ ‘ਚ ਉਤਰੇਗੀ ਕਾਂਗਰਸ, ਰਾਹੁਲ ਗਾਂਧੀ ਹੀ ਕੈਂਪੇਨ ਦਾ ਚਿਹਰਾ ਹੋਣਗੇ’- ਸਚਿਨ ਪਾਇਲਟ

ਪੰਜਾਬ ਕਾਂਗਰਸ ਵਿਚ ਚੱਲ ਰਹੇ ਅੰਦਰੂਨੀ ਕਲੇਸ਼ ਵਿਚਾਲੇ AICC ਦੀ ਲੀਡਰਸ਼ਿਪ ਨੇ ਭੁਪੇਸ਼ ਬਘੇਲ...