ਬਾਲੀਵੁੱਡ ਦੇ ਕਪਲ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਅਕਸਰ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ। ਹਾਲ ਹੀ ‘ਚ ਖਬਰ ਆਈ ਸੀ ਕਿ ਮਲਾਇਕਾ ਅਤੇ ਅਰਜੁਨ ਦਾ ਬ੍ਰੇਕਅੱਪ ਹੋ ਗਿਆ ਹੈ ਪਰ ਇਹ ਗੱਲ ਬਿਲਕੁਲ ਝੂਠ ਸਾਬਤ ਹੋਈ ਹੈ। ਅਰਜੁਨ ਅਤੇ ਮਲਾਇਕਾ ਦੋਵੇਂ ਇਕੱਠੇ ਹਨ ਅਤੇ ਰਿਲੇਸ਼ਨਸ਼ਿਪ ਵਿੱਚ ਵੀ ਹਨ। ਹਾਲ ਹੀ ‘ਚ ਦੋਵਾਂ ਨੂੰ ਮੁੰਬਈ ‘ਚ ਲੰਚ ਡੇਟ ‘ਤੇ ਇਕੱਠੇ ਦੇਖਿਆ ਗਿਆ ਹੈ। ਮਲਾਇਕਾ ਅਤੇ ਅਰਜੁਨ ਦੋਵਾਂ ਨੂੰ ਮੁੰਬਈ ਦੇ ਵਰਲੀ ‘ਚ ਇਕੱਠੇ ਦੇਖਿਆ ਗਿਆ। ਦੋਹਾਂ ਨੂੰ ਲੰਚ ਡੇਟ ‘ਤੇ ਇਕੱਠੇ ਦੇਖ ਕੇ ਫੈਨਜ਼ ਕਾਫੀ ਖੁਸ਼ ਨਜ਼ਰ ਆ ਰਹੇ ਹਨ।
https://www.instagram.com/p/CYySZAuluUz/
ਅਦਾਕਾਰਾ ਮਲਾਇਕਾ ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਮਲਾਇਕਾ ਅਤੇ ਅਰਜੁਨ ਦਾ ਰਿਸ਼ਤਾ ਹਮੇਸ਼ਾ ਹੀ ਲਾਈਮਲਾਈਟ ‘ਚ ਰਿਹਾ ਹੈ। ਇਸ ਆਊਟਿੰਗ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।ਮਲਾਇਕਾ ਅਰੋੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਹਿੱਟ ਆਈਟਮ ਸੌਂਗ ਕੀਤੇ ਹਨ । ਇਸ ਤੋਂ ਇਲਾਵਾ ਅੱਜ ਕੱਲ੍ਹ ਉਹ ਰਿਆਲਟੀ ਸ਼ੋਅਜ਼ ‘ਚ ਨਜ਼ਰ ਆ ਰਹੀ ਹੈ । ਇਸ ਦੇ ਨਾਲ ਹੀ ਉਨ੍ਹਾਂ ਦੇ ਦੋਸਤ ਅਰਜੁਨ ਕਪੂਰ ਦੀ ਗੱਲ ਕਰੀਏ ਤਾਂ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਉਨ੍ਹ੍ਹਾਂ ਦੀ ਕੁਝ ਸਮਾਂ ਪਹਿਲਾਂ ‘ਭੂਤ ਪੁਲਿਸ’ ਰਿਲੀਜ਼ ਹੋਈ ੈ ।ਜੋ ਕਿ ਸੈਫ ਅਲੀ ਖ਼ਾਨ ਦੇ ਨਾਲ ਸੀ । ਆਉਣ ਵਾਲੇ ਦਿਨਾਂ ‘ਚ ਅਰਜੁਨ ਕਪੂਰ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣਗੇ ।












