ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਨੇ ਆਪਣੀ ਵੈਡਿੰਗ ਐਨੀਵਰਸਰੀ ਤੇ ਗੁੱਡ ਨਿਊਜ਼ ਦਾ ਖੁਲਾਸਾ ਕੀਤਾ ਹੈ। ਜਾਣਕਾਰੀ ਲਈ ਦਸਦੀਏ ਬੀ ਪਰਾਕ ਦੂਜੀ ਵਾਰ ਪਿਤਾ ਬਣਨ ਜਾ ਰਹੇ ਹਨ। ਉਨ੍ਹਾਂ ਦੀ ਪਤਨੀ ਮੀਰਾ ਬੱਚਨ ਨੌਂ ਮਹੀਨਿਆਂ ਦੀ ਗਰਭਵਤੀ ਹੈ। ਬਹੁਤ ਜਲਦ ਬੀ ਪਰਾਕ ਦੇ ਘਰ ‘ਚ ਇੱਕ ਹੋਰ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਬੀ ਪਰਾਕ ਨੇ ਪਤਨੀ ਦੀ ਬੇਬੀ ਬੰਪ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ‘9 ਮਹੀਨੇ ਹਮੇਸ਼ਾ ਲਈ ਪਿਆਰ ’ਚ ਗੁਆਚਣ ਦੀ ਤਿਆਰੀ।’ ਇਸ ਦੇ ਨਾਲ ਹੀ ਬੀ ਪਰਾਕ ਨੇ ਹੈਸ਼ਟੈਗ #summer2022 ਦੀ ਵਰਤੋਂ ਕੀਤੀ ਹੈ।
ਇਸ ਤੋਂ ਇਹ ਪਤਾ ਲੱਗਦਾ ਹੈ ਕਿ ਬੀ ਪਰਾਕ ਤੇ ਉਨ੍ਹਾਂ ਦੀ ਪਤਨੀ ਮੀਰਾ ਦੂਜੇ ਬੱਚੇ ਨੂੰ ਗਰਮੀਆਂ ’ਚ ਜਨਮ ਦੇਣ ਵਾਲੇ ਹਨ। ਬੀ ਪਰਾਕ ਨੇ ਅੱਗੇ ਲਿਖਿਆ ਕਿ ‘ਤੂੰ ਇਸ ਦੁਨੀਆ ’ਤੇ ਮੇਰੀ ਫੇਵਰੇਟ ਸ਼ਖ਼ਸੀਅਤ ਹੈ, ਪੱਕੀ ਦੋਸਤ ਤੇ ਸਭ ਕੁਝ। ਮੈਂ ਤੁਹਾਨੂੰ ਪਿਆਰ ਤੋਂ ਵੀ ਜ਼ਿਆਦਾ ਪਿਆਰ ਕਰਦਾ ਹਾਂ।’ਜੇ ਗੱਲ ਕਰੀਏ ਬੀ ਪਰਾਕ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਹਨ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ ਤੇ ਕਈ ਗਾਇਕਾਂ ਦੇ ਗੀਤਾਂ ਨੂੰ ਆਪਣੇ ਸੰਗੀਤ ਦੇ ਨਾਲ ਹਿੱਟ ਬਣਾਇਆ ਹੈ। ਉਹ ਬਾਲੀਵੁੱਡ ‘ਚ ਵੀ ਗੀਤ ਗਾ ਚੁੱਕੇ ਹਨ।

ਹਾਲ ਹੀ ‘ਚ ਉਹ ਇਮਰਾਨ ਹਾਸ਼ਮੀ ਤੇ ਸਹਿਰ ਬਾਂਬਾ ਦੇ ਨਾਲ ‘ਇਸ਼ਕ ਨਹੀਂ ਕਰਤੇ’ ਗੀਤ ਲੈ ਕੇ ਆਏ ਨੇ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਸਾਲ 2019 ਬੀ ਪਰਾਕ ਦਾ ਵਿਆਹ ਮੀਰਾ ਬੱਚਨ ਨਾਲ ਹੋਇਆ ਸੀ। ਸਾਲ 2020 ‘ਚ ਦੋਵੇਂ ਪਹਿਲੀ ਵਾਰ ਮਾਪੇ ਬਣੇ। ਮੀਰਾ ਨੇ ਪੁੱਤਰ ਨੂੰ ਜਨਮ ਦਿੱਤਾ, ਜਿਸਦਾ ਨਾਂ ਅਦਾਬ ਬੱਚਨ ਹੈ। ਬਹੁਤ ਅਦਾਬ ਵੱਡਾ ਭਰਾ ਬਣਨ ਜਾ ਰਿਹਾ ਹੈ । ਤੇ ਹੁਣ ਜਲਦ ਇਕ ਹੋਰ ਖੁਸ਼ਖਬਰੀ ਦੇਣ ਜਾ ਰਹੇ ਨੇ












