November 7, 2026, 6:17 am
----------- Advertisement -----------
HomeNewsEntertainment'ਬਾਲਿਕਾ ਵਧੂ' ਫੇਮ ਅਦਾਕਾਰਾ ਨੇ ਸੁਣਾਈ ਖੁਸ਼ਖਬਰੀ, ਵਿਆਹ ਦੇ 10 ਸਾਲ ਬਾਅਦ...

‘ਬਾਲਿਕਾ ਵਧੂ’ ਫੇਮ ਅਦਾਕਾਰਾ ਨੇ ਸੁਣਾਈ ਖੁਸ਼ਖਬਰੀ, ਵਿਆਹ ਦੇ 10 ਸਾਲ ਬਾਅਦ ਬਣਨ ਜਾ ਰਹੀ ਹੈ ਮਾਂ

Published on

----------- Advertisement -----------

ਮਸ਼ਹੂਰ ਟੀਵੀ ਸੀਰੀਅਲ ‘ਬਾਲਿਕਾ ਵਧੂ’ ਫੇਮ Neha Marda ਨੇ ਅੱਜ ਸਵੇਰੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ਨੇਹਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਤੀ ਨਾਲ ਬੇਬੀ ਬੰਪ ਨੂੰ ਫਲਾਂਟ ਕਰਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਫੈਨਜ਼ ਅਤੇ ਸੈਲੇਬਸ ਨੇਹਾ ਮਾਰਦਾ ਨੂੰ ਵਧਾਈਆਂ ਦੇ ਰਹੇ ਹਨ। ਨੇਹਾ ਮਾਰਦਾ ਨੇ ਤਸਵੀਰ ਦੇ ਨਾਲ ਪੋਸਟ ‘ਚ ਲਿਖਿਆ, ‘ਸ਼੍ਰੀ ਸ਼ਿਵੇ ਨਮਸ੍ਤੁਭਯਮ। ਅਖ਼ੀਰ ਰੱਬ ਮੇਰੇ ਅੰਦਰ ਆ ਗਿਆ। ਬੇਬੀ ਸਾਲ 2023 ਵਿੱਚ ਆਉਣ ਵਾਲਾ ਹੈ। ਤਸਵੀਰ ‘ਚ ਨੇਹਾ ਲਾਲ ਰੰਗ ਦੀ ਬੈਕਲੇਸ ਡਰੈੱਸ ‘ਚ ਨਜ਼ਰ ਆ ਰਹੀ ਹੈ। ਨੇਹਾ ਮਾਰਦਾ ਨੇ ਸਾਲ 2012 ‘ਚ ਪਟਨਾ ਸਥਿਤ ਬਿਜ਼ਨੈੱਸਮੈਨ ਆਯੂਸ਼ਮਾਨ ਅਗਰਵਾਲ ਨਾਲ ਵਿਆਹ ਕਰਵਾਇਆ ਸੀ। ਵਿਆਹ ਦੇ 10 ਸਾਲ ਬਾਅਦ ਨੇਹਾ ਦੇ ਘਰ ‘ਚ ਰੌਣਕਾਂ ਗੂੰਜਣ ਵਾਲੀਆਂ ਹਨ। ਪਿਛਲੇ ਕਈ ਦਿਨਾਂ ਤੋਂ ਨੇਹਾ ਦੇ ਪ੍ਰੈਗਨੈਂਸੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ।

ਹਾਲਾਂਕਿ ਇਨ੍ਹਾਂ ਖਬਰਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਨੇਹਾ ਨੇ ਕਿਹਾ ਸੀ ਕਿ ਇਹ ਅਫਵਾਹ ਹੈ। 23 ਸਤੰਬਰ 1985 ਨੂੰ ਕੋਲਕਾਤਾ ਦੇ ਇੱਕ ਮਾਰਵਾੜੀ ਪਰਿਵਾਰ ਵਿੱਚ ਜਨਮੀ ਨੇਹਾ ਮਾਰਦਾ ਸੋਨੀ ਟੀਵੀ ਦੀ ‘ਬੂਗੀ ਵੂਗੀ’ ਵਿੱਚ ਇੱਕ ਪ੍ਰਤੀਯੋਗੀ ਦੇ ਰੂਪ ਵਿੱਚ ਆਈ ਅਤੇ 2004 ਵਿੱਚ ਵਿਜੇਤਾ ਬਣੀ। ਨੇਹਾ ਮਰਦਾ ਨੂੰ ‘ਬਾਲਿਕਾ ਵਧੂ’ ‘ਚ ‘ਗਹਿਣਾ ‘ ਦਾ ਕਿਰਦਾਰ ਨਿਭਾ ਕੇ ਪਛਾਣ ਮਿਲੀ ਸੀ। ਬਾਲਿਕਾ ਵਧੂ ਤੋਂ ਇਲਾਵਾ ਨੇਹਾ ਮਰਦਾ ਨੇ ‘ਡੋਲੀ ਅਰਮਾਨੋ ਕੀ’, ‘ਏਕ ਹਜ਼ਾਰਾਂ ਮੈਂ ਮੇਰੀ ਬਹਨਾ ਹੈ’ ਅਤੇ ‘ਦੇਵੋਂ ਕੇ ਦੇਵ ਮਹਾਦੇਵ’ ਵਰਗੇ ਸੀਰੀਅਲਾਂ ‘ਚ ਕੰਮ ਕੀਤਾ ਹੈ। ਨੇਹਾ ਮਰਦਾ ਦੇ ਟੀਵੀ ਸੀਰੀਅਲਾਂ ‘ਚ ਭਾਵੇਂ ਹੀ ਸਧਾਰਨ ਅਵਤਾਰ ਹੋਵੇ ਪਰ ਅਸਲ ‘ਚ ਨੇਹਾ ਬੇਹੱਦ ਗਲੈਮਰਸ ਹੈ। ਨੇਹਾ ਮਾਰਦਾ ਨੂੰ ਇੰਸਟਾਗ੍ਰਾਮ ‘ਤੇ 784k ਲੋਕ ਫਾਲੋ ਕਰਦੇ ਹਨ ਜਿਨ੍ਹਾਂ ਨਾਲ ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪ੍ਰੇਮ ਸਿੰਘ ਚੰਦੂਮਾਜਰਾ ਦੀ ਘਰ ਵਾਪਸੀ, ਪੁੱਤ ਸਣੇ ਮੁੜ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਿਲ

ਅਕਾਲੀ ਦਲ (ਪੁਨਰ ਸੁਰਜੀਤ) ਨੂੰ ਅਲਵਿਦਾ ਕਰਨ ਵਾਲੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ...

ਬਿਕਰਮ ਮਜੀਠੀਆ ਖ਼ਿਲਾਫ਼ ਪੰਜਾਬ ਵਿਜੀਲੈਂਸ ਵੱਲੋਂ ਈਡੀ ਨੂੰ ਸ਼ਿਕਾਇਤ, ਕਰੋੜਾਂ ਦੇ ਮਨੀ ਲਾਂਡਰਿੰਗ ਮਾਮਲੇ ‘ਚ ਜਾਂਚ ਦੀ ਮੰਗ

ਪੰਜਾਬ ਵਿਜੀਲੈਂਸ ਬਿਊਰੋ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ...

ਮਿਲਾਵਟਖੋਰਾਂ ‘ਤੇ ਸਿਹਤ ਵਿਭਾਗ ਦਾ ਛਾਪਾ, ਬਠਿੰਡਾ ‘ਚ ਕਈ ਥਾਵਾਂ ‘ਤੇ ਮਠਿਆਈਆਂ ਤੇ ਦੁੱਧ ਦੇ ਭਰੇ ਸੈਂਪਲ

ਤਿਉਹਾਰੀ ਸੀਜ਼ਨ, ਖ਼ਾਸ ਕਰਕੇ ਦੀਵਾਲੀ ਦੇ ਮੱਦੇਨਜ਼ਰ ਮਠਿਆਈਆਂ ਅਤੇ ਦੁੱਧ ਤੋਂ ਬਣਨ ਵਾਲੀਆਂ ਵਸਤਾਂ...

ਅੰਮ੍ਰਿਤਸਰ ਤੋਂ ਬੰਗਾਲ ਜਾ ਰਹੀ ਕਰਮਭੂਮੀ ਐਕਸਪ੍ਰੇਸ ‘ਚ ਲੱਗੀ ਅੱਗ, ਰਾਜਪੁਰਾ ‘ਚ ਰੋਕੀ ਟ੍ਰੇਨ, ਲੋਕਾਂ ਨੂੰ ਕੱਢਿਆ ਬਾਹਰ

ਪਟਿਆਲਾ ਤੋਂ ਇੱਕ ਵੱਡੀ ਅਤੇ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਰਾਜਪੁਰਾ...

ਪੁੱਤ ਦੀ ਮੌਤ ਦਾ ਇਨਸਾਫ਼ ਮੰਗਦੀ ਮਾਂ ਬੋਲੀ- ਪੰਜਾਬ ‘ਚ ਨਸ਼ਾ ਬੰਦ ਹੋਵੇ

ਪਰਵਿੰਦਰ ਝੋਟਾ ਦਾ PGI ‘ਚ ਪੋਸਟਮਾਰਟਮ ਸ਼ੁਰੂ ਹੋ ਗਿਆ ਹੈ। ਕਾਗਜ਼ੀ ਕਾਰਵਾਈ ਤੋਂ ਬਾਅਦ...

ਫਰੀਦਕੋਟ: ਦਾਜ਼ ਲਈ ਲਾੜੇ ਨੇ ਤੋੜਿਆ ਵਿਆਹ, 10 ਲੱਖ ਨਕਦੀ ਤੇ 4 ਤੋਲੇ ਸੋਨੇ ਦੀ ਮੰਗ

ਫਰੀਦਕੋਟ ਵਿੱਚ ਲਾੜੇ ਨੂੰ ਲੋੜੀਂਦਾ ਦਾਜ ਨਾ ਮਿਲਣ ‘ਤੇ ਉਹ ਵਿਆਹ ਦੀ ਬਰਾਤ ਨਹੀਂ...

‘ਧਨਤੇਰਸ’ ਮੌਕੇ ਸੋਨੇ-ਚਾਂਦੀ ਦੇ ਵਧੇ ਭਾਅ, ਸੋਨਾ 2,507 ਰੁਪਏ ਹੋਇਆ ਮਹਿੰਗਾ

ਧਨਤੇਰਸ ‘ਤੇ ਸੋਨਾ-ਚਾਂਦੀ ਦੋਵੇਂ ਮਹਿੰਗੇ ਹੋ ਗਏ। ਇੰਡੀਆ ਬੁਲੀਅਨ ਐਂਡ ਜਵੈਲਰਸ ਐਸੋਸੀਏਸ਼ਨ ਮੁਤਾਬਕ 10...

  ED ਰੇਡ ਦੌਰਾਨ ਭਾਜਪਾ ਦੀ ਪੇਸ਼ਕਸ਼ ਠੁਕਰਾਈ: ਡਾ. ਅਮਨਦੀਪ ਕੌਰ

ਚੰਡੀਗੜ੍ਹ 5 ਨਵੰਬਰ:ਮੋਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗਾਮੀ ਚੋਣਾਂ ਲਈ ਉਮੀਦਵਾਰ...

 8ਵੇਂ ਦਿਨ ਕੀਤਾ ਗਿਆ ਦਲਜੀਤ ਸਿੰਘ ਦਾ ਸਸਕਾਰ, ਭੈਣ ਨੇ ਦਿੱਤਾ ਅਰਥੀ ਨੂੰ ਮੋਢਾ

 ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦਾ ਪੀਜੀਆਈ ਚੰਡੀਗੜ੍ਹ ਵਿਖੇ ਪੋਸਟਮਾਰਟਮ...