August 3, 2026, 1:48 am
----------- Advertisement -----------
HomeNewsEntertainmentਭਾਰਤੀ ਸਿੰਘ ਨੇ ਖੁਦ ਨੂੰ ਦੱਸਿਆ ਦੇਸ਼ ਦੀ ਪਹਿਲੀ ਪ੍ਰੈਗਨੈਂਟ ਐਂਕਰ, ਸ਼ੇਅਰ...

ਭਾਰਤੀ ਸਿੰਘ ਨੇ ਖੁਦ ਨੂੰ ਦੱਸਿਆ ਦੇਸ਼ ਦੀ ਪਹਿਲੀ ਪ੍ਰੈਗਨੈਂਟ ਐਂਕਰ, ਸ਼ੇਅਰ ਕੀਤੀ ਵੀਡੀਓ

Published on

----------- Advertisement -----------

ਭਾਰਤੀ ਸਿੰਘ ਨਾ ਸਿਰਫ਼ ਇੱਕ ਵਧੀਆ ਕਾਮੇਡੀਅਨ ਹੈ ਬਲਕਿ ਉਹ ਕਈ ਸ਼ੋਅਜ਼ ਵਿੱਚ ਐਂਕਰ ਵੀ ਰਹਿ ਚੁੱਕੀ ਹੈ। ਉਸ ਦੀ ਐਂਕਰਿੰਗ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਭਾਰਤੀ ਸਿੰਘ ਗਰਭਵਤੀ ਹੈ ਅਤੇ ਉਹ ਕਲਰਸ ਚੈਨਲ ਦੇ ਸ਼ੋਅ ‘ਹੁਨਰਬਾਜ਼- ਦੇਸ਼ ਦੀ ਸ਼ਾਨ’ ਦੀ ਐਂਕਰ ਕਰਨ ਜਾ ਰਹੀ ਹੈ। ਇਸ ‘ਚ ਉਨ੍ਹਾਂ ਨਾਲ ਹਰਸ਼ ਲਿੰਬਾਚਿਆ ਵੀ ਨਜ਼ਰ ਆਉਣਗੇ। ਭਾਰਤੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਆਪਣੇ ਆਪ ਨੂੰ ਦੇਸ਼ ਦੀ ਪਹਿਲੀ ਗਰਭਵਤੀ ਐਂਕਰ ਦੱਸ ਰਹੀ ਹੈ ਅਤੇ ਨਾਲ ਹੀ ਕਹਿ ਰਹੀ ਹੈ ਕਿ ਦੋ ਲੋਕਾਂ ਦੀ ਫੀਸ ਲਈ ਉਸ ਨੂੰ ਤਿੰਨ ਲਈ ਕੰਮ ਕਰਵਾਇਆ ਜਾ ਰਿਹਾ ਹੈ।

https://www.instagram.com/p/CY4DSPVFAxF/?utm_source=ig_embed&utm_campaign=embed_video_watch_again

ਇਹ ਗੱਲ ਉਨ੍ਹਾਂ ਨੇ ਆਉਣ ਵਾਲੇ ਸ਼ੋਅ ਦੇ ਪ੍ਰੋਮੋ ‘ਚ ਕਹੀ ਹੈ। ਭਾਰਤੀ ਅਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਸ਼ੋਅ ਨੂੰ ਹੋਸਟ ਕਰ ਰਹੇ ਹਨ। ਸ਼ੋਅ ‘ਹੁਨਰਬਾਜ਼ ਦੇਸ਼ ਦੀ ਸ਼ਾਨ’ 22 ਜਨਵਰੀ ਤੋਂ ਸ਼ੁਰੂ ਹੋਵੇਗਾ। ਇਸ ਵੀਡੀਓ ਨੂੰ ਕਲਰਸ ਚੈਨਲ ਨੇ ਆਪਣੇ ਆਫੀਸ਼ੀਅਲ ਪੇਜ਼ ‘ਤੇ ਸ਼ੇਅਰ ਕੀਤਾ ਹੈ। ਇਸ ਪ੍ਰੋਮੋ ਦੇ ਕੈਪਸ਼ਨ ‘ਚ ਲਿਖਿਆ ਹੈ, ‘ਹੁਨਰਬਾਜ਼’ ਦੇ ਮੰਚ ‘ਤੇ ਆ ਰਹੀ ਹੈ ਭਾਰਤ ਦੀ ਪਹਿਲੀ ਗਰਭਵਤੀ ਐਂਕਰ, ਭਾਰਤੀ ਆਪਣੀ ਮਿਹਨਤ ਨਾਲ ਪੂਰੇ ਦੇਸ਼ ਦੀ ਸੋਚ ਬਦਲ ਰਹੀ ਹੈ।

https://www.instagram.com/p/CY6tcIvBLSL/

ਭਾਰਤੀ ਸਿੰਘ ਦਾ ਕਹਿਣਾ ਹੈ ਕਿ ਉਹ ਸ਼ੋਅ ਨੂੰ ਲੈ ਕੇ ਚਿੰਤਤ ਅਤੇ ਉਤਸ਼ਾਹਿਤ ਹੈ। ਉਸ ਦਾ ਕਹਿਣਾ ਹੈ ਕਿ ਇੱਕ ਵਾਰ ਸ਼ੂਟਿੰਗ ਪੂਰੀ ਹੋ ਜਾਵੇ ਤਾਂ ਚਿੰਤਾ ਖ਼ਤਮ ਹੋ ਜਾਂਦੀ ਹੈ। ਇਸ ਵੀਡੀਓ ਦੇ ਵਿੱਚ ਸ਼ੋਅ ਦੀ ਸ਼ੂਟਿੰਗ ਦੇ ਪਹਿਲੇ ਦਿਨ ਭਾਰਤੀ ਆਪਣੀ ਵੈਨਿਟੀ ਵੈਨ ਵਿੱਚ ਤਿਆਰ ਹੁੰਦੀ ਹੋਈ ਵਿਖਾਈ ਦੇ ਰਹੀ ਹੈ। ਇਸ ਵੀਡੀਓ ਦੇ ਵਿੱਚ ਭਾਰਤੀ ਕਹਿ ਰਹੀ ਹੈ ਕਿ ਉਹ ਇਸ ਹਾਲਤ ਵਿੱਚ ਆਰਾਮ ਦੀ ਬਜਾਏ ਕੰਮ ਕਰ ਰਹੀ ਹੈ। ਕਿਉਂਕਿ ਉਹ ਲੋਕਾਂ ਤੇ ਖ਼ਾਸ ਕਰ ਔਰਤਾਂ ਦੀ ਸੋਚ ਨੂੰ ਬਦਲਣਾ ਚਾਹੁੰਦੀ ਹੈ ਕਿ ਅਜਿਹੀ ਹਾਲਤ ਵਿੱਚ ਕੰਮ ਨਹੀਂ ਕੀਤਾ ਜਾ ਸਕਦਾ, ਪਰ ਜੇਕਰ ਤੁਹਾਡੀ ਪ੍ਰੈਗਨੈਂਸੀ ਨਾਰਮਲ ਹੈ ਤਾਂ ਤੁਸੀਂ ਆਪਣਾ ਖਿਆਲ ਰੱਖਦੇ ਹੋਏ ਹਰ ਕੰਮ ਕਰ ਸਕਦੇ ਹੋ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਡਿਲਵਰੀ ਬੁਆਏ ਨੇ 10 ਰੁਪਏ ਦੀ ਭਾਂਡੇ ਮਾਂਜਣ ਵਾਲੀ ਟਿੱਕੀ ਦੇ ਵਸੂਲੇ 500 ਰੁਪਏ !

ਇਲਾਕੇ ਅੰਦਰ ਹੁਣ ਆਨਲਾਈਨ ਠੱਗੀਆਂ ਤੋਂ ਬਾਅਦ ਬਿਨਾਂ ਆਰਡਰ ਕੀਤੇ ਡਿਲਵਰੀ ਦੇਣ ਆਏ ਇੱਕ...

 ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ

ਸੋਮਵਾਰ ਤੋਂ ਸ਼ੁਰੂ ਹੋਣ ਵਾਲਾ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਹੰਗਾਮਾ ਭਰਪੂਰ ਰਹਿਣ...

ਯੁੱਧ ਨਸ਼ਿਆਂ ਵਿਰੁਧ ਦੇ 519ਵੇਂ ਦਿਨ 85 ਨਸ਼ਾ ਤਸਕਰ 5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ

ਚੰਡੀਗੜ੍ਹ, 2 ਅਗਸਤ:’ਗੈਂਗਸਟਰਾਂ ਤੇ ਵਾਰ’ ਮੁਹਿੰਮ ਦੇ 194ਵੇਂ ਦਿਨ ਪੰਜਾਬ ਪੁਲਿਸ ਨੇ ਅੱਜ ਸੂਬੇ...

ਚੋਣ ਅਮਲੇ ਦੀ ਸਖ਼ਤ ਮਿਹਨਤ ਸਫ਼ਲ, ਪੰਜਾਬ ਭਰ ਵਿੱਚ 100 ਫ਼ੀਸਦੀ ਡਿਜਟਾਈਜ਼ੇਸ਼ਨ ਦਾ ਟੀਚਾ ਹਾਸਲ

ਚੰਡੀਗੜ੍ਹ, 2 ਅਗਸਤ: ਪੰਜਾਬ ਰਾਜ ਵਿੱਚ ਚਲ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ-2026 ਦੌਰਾਨ ਚੋਣ ਅਮਲੇ...

    * ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ 500 ਦਿਨ ਪੂਰੇ; ਹੁਣ ਤੱਕ 70,000 ਨਸ਼ਾ ਤਸਕਰ ਗ੍ਰਿਫ਼ਤਾਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਲੁਧਿਆਣਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਪੱਸ਼ਟ ਕੀਤਾ ਕਿ ਪੰਜਾਬ...

ਪੰਜਾਬ ਭਾਜਪਾ ਵਲੋਂ 6 ਨਵੇਂ ਜ਼ਿਲ੍ਹਾ ਪ੍ਰਧਾਨ ਨਿਯੁਕਤ

ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਨੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ 6 ਨਵੇਂ...

ਚੰਡੀਗੜ੍ਹ ਦੇ ਸੈਕਟਰ 42 ’ਚ ਵਕੀਲ ਨੇ ਔਰਤ ’ਤੇ ਚਲਾਈ ਗੋਲੀ 

ਚੰਡੀਗੜ੍ਹ ਦੇ ਸੈਕਟਰ-42 ਸਥਿਤ ਗਰਲਜ਼ ਕਾਲਜ ਦੇ ਸਾਹਮਣੇ ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਉਸ...

ਸਾਬਕਾ MLA ਮਦਨ ਲਾਲ ਜਲਾਲਪੁਰ ‘ਤੇ ਕਾਂਗਰਸ ਦਾ ਵੱਡਾ ਐਕਸ਼ਨ, ਪਾਰਟੀ ਦੀ ਮੈਂਬਰਸ਼ਿਪ ਤੋਂ ਕੀਤਾ ਗਿਆ ਮੁਅੱਤਲ

ਕਾਂਗਰਸ ਵੱਲੋਂ ਸਾਬਕਾ MLA ‘ਤੇ ਵੱਡਾ ਐਕਸ਼ਨ ਲਿਆ ਗਿਆ ਹੈ। ਉਨ੍ਹਾਂ ਨੂੰ ਪਾਰਟੀ ਤੋਂ...

ਕਰਤਾਰਪੁਰ ਲਾਂਘਾ: ਕੇਂਦਰ ਦੇ ਜਵਾਬ ਤੋਂ ਬਾਅਦ SGPC ਦਾ ਰੁਖ਼, ਧਾਮੀ ਬੋਲੇ- ਫੈਸਲਾ ਸਿੱਖ ਭਾਵਨਾਵਾਂ ਅਨੁਸਾਰ ਹੋਵੇ

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਲੰਬੇ ਸਮੇਂ ਤੋਂ ਬੰਦ ਰਹਿਣ ਦੇ...